ਕੰਨਿਆ ਰਾਸ਼ੀ ਵਾਲਿਆਂ ਨੂੰ ਕੋਰਟ-ਕਚਹਿਰੀ ਦੇ ਕੰਮਾਂ ''ਚ ਮਿਲੇਗੀ ਸਫ਼ਲਤਾ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

Monday, Apr 01, 2024 - 02:19 AM (IST)

ਕੰਨਿਆ ਰਾਸ਼ੀ ਵਾਲਿਆਂ ਨੂੰ ਕੋਰਟ-ਕਚਹਿਰੀ ਦੇ ਕੰਮਾਂ ''ਚ ਮਿਲੇਗੀ ਸਫ਼ਲਤਾ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

ਮੇਖ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ, ਪ੍ਰਭਾਵੀ, ਵਿਜਈ ਰੱਖੇਗਾ, ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ’ਚੋਂ ਕੋਈ ਰੁਕਾਵਟ, ਮੁਸ਼ਕਲ ਹਟੇਗੀ।

ਬ੍ਰਿਖ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣ-ਪੀਣ ’ਚ ਲਾਪ੍ਰਵਾਹੀ ਨਾ ਵਰਤੋਂ, ਲਿਖਣ-ਪੜ੍ਹਨ ਦਾ ਕੰਮ ਵੀ ਸੋਚ-ਵਿਚਾਰ ਕੇ ਕਰੋ, ਨੁਕਸਾਨ ਦਾ ਡਰ।

ਮਿਥੁਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਤਾਲਮੇਲ-ਸਦਭਾਅ ਬਣਿਆ ਰਹੇਗਾ।

ਕਰਕ : ਸ਼ਤਰੂ ਉਭਰਦੇ ਸਿਮਟਦੇ ਰਹਿ ਸਕਦੇ ਹਨ, ਇਸ ਲਈ ਉਨ੍ਹਾਂ ਤੋਂ ਫਾਸਲਾ ਰੱਖਣਾ ਜ਼ਰੂਰੀ ਰਹੇਗਾ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।

ਸਿੰਘ : ਯਤਨ ਕਰਨ ’ਤੇ ਆਪ ਆਪਣੀ ਕਿਸੇ ਸਕੀਮ ਨੂੰ ਅੱਗੇ ਵਧਾਉਣ ’ਚ ਸਫਲ ਹੋ ਸਕਦੇ ਹੋ, ਤੇਜ ਪ੍ਰਭਾਵ ਅਤੇ ਦਬਦਬਾ ਬਣਿਆ ਰਹੇਗਾ, ਮਾਣ-ਸਨਮਾਨ ਦੀ ਪ੍ਰਾਪਤੀ।

ਕੰਨਿਆ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ ਪਰ ਸੁਭਾਅ ’ਚ ਗੁੱਸੇ ਦਾ ਅਸਰ।

ਤੁਲਾ : ਕਿਸੇ ਸੱਜਣ-ਮਿੱਤਰ ਦੀ ਮਦਦ ਨਾਲ ਆਪ ਦੀ ਕੋਈ ਸਮੱਸਿਆ ਸੁਲਝਣ ਦੀ ਤਰਫ ਕੁਝ ਅੱਗੇ ਵਧ ਸਕਦੀ ਹੈ।

ਬ੍ਰਿਸ਼ਚਕ : ਟੀਚਿੰਗ, ਕੋਚਿੰਗ, ਮੈਡੀਸਨ, ਕੰਸਲਟੈਂਸੀ, ਟੂਰਿਜ਼ਮ, ਪ੍ਰਿੰਟਿੰਗ, ਪਬਲੀਸ਼ਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇਗਾ।

ਧਨ : ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਹੀ ਕਰੋ, ਫਿਕਰ, ਪ੍ਰੇਸ਼ਾਨੀ ਆਪ ਦਾ ਪਿੱਛਾ ਨਾ ਛੱਡੇਗੀ।

ਮਕਰ : ਕਿਸੇ ਵੀ ਕੰਮ ਜਾਂ ਕੋਸ਼ਿਸ਼ ਨੂੰ ਬਗੈਰ ਤਿਆਰੀ ਦੇ ਹੱਥ ’ਚ ਨਾ ਲਓ, ਕਿਉਂਕਿ ਸਿਤਾਰਾ ਉਲਝਣਾਂ ਭਰਿਆ ਨਜ਼ਰ ਆਉਂਦਾ ਹੈ, ਸਫਰ ਵੀ ਨਾ ਕਰੋ।

ਕੁੰਭ : ਵਪਾਰ ਕਾਰੋਬਾਰ ’ਚ ਲਾਭ, ਕਾਰੋਬਾਰੀ ਪਲਾਨਿੰਗ-ਪ੍ਰੋਗਰਾਮਿੰਗ ’ਚ ਕਦਮ ਬੜ੍ਹਤ ਵੱਲ, ਕੰਮਕਾਜੀ ਟੂਰਿੰਗ ਵੀ ਫਰੂਟਫੁੱਲ ਰਹੇਗੀ।

ਮੀਨ : ਰਾਜਕੀ ਕੰਮਾਂ ’ਚ ਸਫਲਤਾ, ਅਫਸਰਾਂ ਦੇ ਰੁਖ ’ਚ ਨਰਮੀ, ਉਹ ਆਪ ਦੇ ਕਿਸੇ ਕੰਮ ਨੂੰ ਸੁਲਝਾਉਣ ’ਚ ਮਦਦਗਾਰ ਰਹਿਣਗੇ।

 

1 ਅਪ੍ਰੈਲ 2024, ਸੋਮਵਾਰ

ਚੇਤ ਵਦੀ ਤਿੱਥੀ ਸਪਤਮੀ (ਰਾਤ 9.10 ਤੱਕ) ਅਤੇ ਮਗਰੋਂ ਤਿੱਥੀ ਅਸ਼ਟਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ         ਮੀਨ ’ਚ

ਚੰਦਰਮਾ      ਧਨ ’ਚ 

ਮੰਗਲ        ਕੁੰਭ ’ਚ

ਬੁੱਧ           ਮੇਖ ’ਚ

ਗੁਰੂ           ਮੇਖ ’ਚ

ਸ਼ੁੱਕਰ         ਮੀਨ ’ਚ

ਸ਼ਨੀ          ਕੁੰਭ ’ਚ

ਰਾਹੂ          ਮੀਨ ’ਚ

ਕੇਤੂ          ਕੰਨਿਆ ’ਚ 

ਬਿਕ੍ਰਮੀ ਸੰਮਤ : 2080, ਚੇਤ ਪ੍ਰਵਿਸ਼ਟੇ 19, ਰਾਸ਼ਟਰੀ ਸ਼ਕ ਸੰਮਤ: 1946, ਮਿਤੀ: 12 (ਚੇਤ), ਹਿਜਰੀ ਸਾਲ 1445, ਮਹੀਨਾ: ਰਮਜ਼ਾਨ, ਤਰੀਕ : 21, ਸੂਰਜ ਉਦੇ ਸਵੇਰੇ 6.20 ਵਜੇ, ਸੂਰਜ ਅਸਤ ਸ਼ਾਮ 6.43 ਵਜੇ (ਜਲੰਧਰ ਟਾਈਮ), ਨਕਸ਼ੱਤਰ: ਮੂਲਾ (ਰਾਤ 11.12 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾਖਾੜਾ, ਯੋਗ : ਵਰਿਆਨ (ਰਾਤ 8.30 ਤੱਕ) ਅਤੇ ਮਗਰੋਂ ਯੋਗ ਪਰਿਧ, ਚੰਦਰਮਾ : ਧਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਰਾਤ 11.12 ਤੱਕ ਜੰਮੇ ਬੱਚੇ ਨੂੰ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ (ਸਵੇਰੇ 9.21 ਤੱਕ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼ੀਤਲਾ ਸਪਤਮੀ (ਪੂਜਾ), ਮੇਲਾ ਸ਼ੀਤਲਾ ਮਾਤਾ (ਕੁਰਾਲੀ, ਪੰਜਾਬ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 


author

Harpreet SIngh

Content Editor

Related News