ਪਿੰਡ ਰਾਮਰੌਣੀ ’ਚ ਚੋਰੀ ਦੀ ਵੱਡੀ ਵਾਰਦਾਤ, 18 ਤੋਲੇ ਸੋਨਾ ਤੇ 1 ਲੱਖ ਦੀ ਨਕਦੀ ਲੈ ਗਏ ਚੋਰ
Tuesday, May 18, 2021 - 04:09 PM (IST)
ਝਬਾਲ (ਨਰਿੰਦਰ) - ਪੁਲਸ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਰਾਮਰੌਣੀ ਵਿਖੇ ਬੀਤੀ ਰਾਤ ਚੋਰਾਂ ਨੇ ਇਕ ਵੱਡੀ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੰਦੇ ਹੋਏ 1 ਘਰ ਵਿੱਚੋ ਲਗਭਗ 18 ਤੋਲੇ ਸੋਨਾ ਅਤੇ 1 ਲੱਖ ਦੀ ਨਕਦ ਚੋਰੀ ਕਰ ਲਈ। ਇਸ ਸਬੰਧੀ ਥਾਣਾ ਝਬਾਲ ਵਿਖੇ ਦਰਜ ਕਰਵਾਏ ਨੰਬਰਦਾਰ ਦਿਲਬਾਗ ਸਿੰਘ ਪੁੱਤਰ ਹਰਭਜਨ ਸਿੰਘ ਦੇ ਬਿਆਨਾਂ ’ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖਬਰ - ਹੈਵਾਨੀਅਤ ਦੀ ਹੱਦ ਪਾਰ : 15 ਸਾਲਾ ਕੁੜੀ ਦਾ ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਕਤਲ, ਬਿਨਾ ਸਿਰ ਤੋਂ ਮਿਲੀ ਲਾਸ਼
ਜਾਣਕਾਰੀ ਦਿੰਦੇ ਹੋਏ ਪੀੜਤਾਂ ਨੇ ਦੱਸਿਆ ਕਿ ਬੀਤੀ ਰਾਤ ਉਸ ਦਾ ਵੱਡਾ ਭਰਾ ਅਵਤਾਰ ਸਿੰਘ ਨੰਬਰਦਾਰ ਅਤੇ ਸਾਰਾ ਪਰਿਵਾਰ ਰੋਟੀ ਪਾਣੀ ਖਾਕੇ ਵਿਹੜੇ ਵਿੱਚ ਸੁਤਾ ਪਿਆ ਸਨ। ਸਵੇਰੇ ਜਦੋਂ ਉਸ ਦਾ ਭਰਾ ਅਵਤਾਰ ਸਿੰਘ ਅੰਦਰ ਗਿਆ ਤਾਂ ਉਸ ਨੇ ਵੇਖਿਆ ਕਿ ਕਮਰੇ ਵਿੱਚ ਸਾਰਾ ਸਮਾਨ ਖਿਲਰਿਆਂ ਪਿਆ ਹੈ। ਅੰਦਰ ਪਿਆ ਇਕ ਲੋਹੇ ਦਾ ਟਰੰਕ ਗਾਇਬ ਸੀ, ਜਿਸ ਵਿੱਚ ਕੋਈ ਇਕ ਲੱਖ ਨਗਦ ਅਤੇ ਤਕਰੀਬਨ 18 ਤੋਲੇ ਸੋਨਾ, ਜਿਸ ਵਿੱਚ ਛਾਪਾ, ਚੇਨੀਆਂ, ਕਾਟੇ, ਜੁਗਨੂ ਤੇ ਹੋਰ ਸਕੁੰਤਲਾ ਤੇ ਹੋਰ ਸਮਾਨਤ ਅਤੇ ਬੈਕ ਦੀਆਂ ਕਾਪੀਆਂ ਸਨ, ਜੋ ਗਾਇਬ ਸਨ।
ਪੜ੍ਹੋ ਇਹ ਵੀ ਖਬਰ - ਸ਼ਰਾਬ ਪੀਣ ਤੋਂ ਰੋਕਣਾ ਪਿਆ ਮਹਿੰਗਾ, 70 ਸਾਲਾ ਬਜ਼ੁਰਗ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ
ਉਨ੍ਹਾਂ ਨੇ ਦੱਸਿਆ ਕਿ ਚੋਰ ਪਿਛਲੇ ਪਾਸੇ ਕੰਧ ਪਾੜ ਕੇ ਅੰਦਰ ਦਾਖ਼ਲ ਹੋਏ ਤੇ ਸਾਰਾ ਸਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਝਬਾਲ ਤੋਂ ਥਾਣਾ ਮੁਖੀ ਜਸਵੰਤ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਥਾਣਾ ਝਬਾਲ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਇੰਸਪੇਕਟਰ ਜਸਵੰਤ ਸਿੰਘ ਅਨੁਸਾਰ ਜਲਦੀ ਦੋਸ਼ੀ ਕਾਬੂ ਕਰ ਲਏ ਜਾਣਗੇ।
ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)