ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦਾ ਵਫ਼ਦ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੂੰ ਮੰਗਾਂ ਸਬੰਧੀ ਮਿਲਿਆ

Friday, Sep 20, 2024 - 04:43 PM (IST)

ਪਠਾਨਕੋਟ- ਅੱਜ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਦਿੱਤੇ ਗਏ ਰੋਸ ਧਰਨੇ ਉਪਰੰਤ ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਵਿਭਾਗੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਪਸ਼ੂ ਪਾਲਣ ਵਿਭਾਗ ਦੇ ਜੁਆਇੰਟ ਸਕੱਤਰ ਬਿਕਰਮਜੀਤ ਸ਼ੇਰਗਿੱਲ, ਡਾਇਰੈਕਟਰ ਪਸ਼ੂ ਪਾਲਣ   ਡਾ: ਗੁਰਸ਼ਰਨ ਸਿੰਘ ਬੇਦੀ, ਜੁਆਇੰਟ ਡਾਇਰੈਕਟਰ  ਡਾ: ਸ਼ਿਆਮ ਸਿੰਘ ਮੋਜੂਦ ਰਹੇ। 

ਇਹ ਵੀ ਪੜ੍ਹੋ- ਸ਼ੱਕੀ ਹਾਲਾਤ 'ਚ ਵਿਦੇਸ਼ ਗਏ ਨੌਜਵਾਨ ਦੀ ਮੌਤ, ਦੋ ਮਾਸੂਮ ਬੱਚਿਆਂ ਦਾ ਪਿਤਾ ਸੀ ਮ੍ਰਿਤਕ

ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਨੇ ਮੰਤਰੀ ਦੇ ਧਿਆਨ  ਵਿਚ ਲਿਆਂਦਾ ਕਿ  2011 ਵਿੱਚ ਭਰਤੀ ਹੋਏ ਵੈਟਨਰੀ ਇੰਸਪੈਕਟਰਾਂ ਵੱਲੋਂ  7000 ਤਨਖਾਹ ਤੇ  18 ਮਹੀਨੇ ਕੀਤੀ ਸਰਵਿਸ, ਸੀਨੀਅਰ ਵੈਟਨਰੀ ਇੰਸਪੈਕਟਰ ਦੀ ਪਲੇਸਮੈਂਟ ਨੂੰ ਪਰਮੋਸ਼ਨ  ਕਰਾਉਣ, ਤਹਿਸੀਲ ਪੱਧਰੀ ਹਸਪਤਾਲ ਵਿਚ ਪੋਸਟਾਂ ਦੇਣ, ਜ਼ਿਲ੍ਹਾ ਵੈਟਨਰੀ ਇੰਸਪੈਕਟਰ ਦੀ ਅਸਾਮੀ ਡਿਪਟੀ ਡਾਇਰੈਕਟਰ ਦਫ਼ਤਰ ਵਿਖੇ ਕਰਨੀ ਤੇ ਜ਼ਿਲ੍ਹਾ ਵੈਟਨਰੀ ਇੰਸਪੈਕਟਰ ਦੀ ਤਨਖਾਹ 4800 ਗ੍ਰੇਡ ਪੇਅ ਨਾਲ ਫਿਕਸ ਕਰਨੀ, ਵੈਟਨਰੀ ਇੰਸਪੈਕਟਰ ਕੇਡਰ ਦੀਆਂ ਤਨਖਾਹ ਸਕੇਲ ਦੀ ਤਰੁੱਟੀਆਂ, ਵਿਭਾਗ ਦੀਆਂ ਅਸਾਮੀਆਂ ਨੂੰ ਮੁੜ ਘੋਖਣ, ਨਵੀਂ ਭਰਤੀ ਮੁਲਾਜਮਾਂ ਨੂੰ ਪੰਜਾਬ ਦਾ ਛੇਵਾਂ ਪੇਅ ਸਕੇਲ ਦੇਣ ਵਰਗੀਆਂ ਮੰਗਾਂ ਤੇ ਵਿਸਤਾਰ ਵਿਚ ਚਰਚਾ ਹੋਈ।

ਇਹ ਵੀ ਪੜ੍ਹੋ-  ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਸੂਬੇ ਦੇ 7 ਜ਼ਿਲ੍ਹਿਆਂ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ

ਮਾਣਯੋਗ ਮੰਤਰੀ ਸਾਹਿਬ ਨੇ ਇਕੱਲੀ ਇੱਕਲੀ ਮੰਗ 'ਤੇ ਜੱਥੇਬੰਦੀ ਦਾ ਪੱਖ ਸੁਣਿਆ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਮਸਲਿਆਂ ਸਬੰਧੀ ਬਣਦੀਆਂ ਤਜਵੀਜਾਂ ਭੇਜਣ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਕੇ ਪੰਜਾਬ ਸਰਕਾਰ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੀਆਂ ਮੰਗਾਂ ਮਸਲਿਆਂ ਦੇ ਹੱਲ ਲਈ ਵਚਨਬੱਧ ਹੈ। 

ਇਹ ਵੀ ਪੜ੍ਹੋ-ਪਰਾਲੀ ਸਾੜਨ ਵਾਲੇ ਕਿਸਾਨ ਹੋ ਜਾਓ ਸਾਵਧਾਨ! ਜਾਰੀ ਹੋਈਆਂ ਹਦਾਇਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News