ਮੰਤਰੀ ਕਟਾਰੂਚੱਕ ਨੇ ਬੇਹੜੀ ਬਜੁਰਗ ਖੇਤਰ ਵਿਖੇ ਨੁਕਸਾਨੀ ਨਹਿਰ ਦਾ ਲਿਆ ਜਾਇਜ਼ਾ, ਅਧਿਕਾਰੀਆਂ ਨੂੰ ਦਿੱਤੇ ਹੁਕਮ

Saturday, Dec 27, 2025 - 05:47 PM (IST)

ਮੰਤਰੀ ਕਟਾਰੂਚੱਕ ਨੇ ਬੇਹੜੀ ਬਜੁਰਗ ਖੇਤਰ ਵਿਖੇ ਨੁਕਸਾਨੀ ਨਹਿਰ ਦਾ ਲਿਆ ਜਾਇਜ਼ਾ, ਅਧਿਕਾਰੀਆਂ ਨੂੰ ਦਿੱਤੇ ਹੁਕਮ

ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ)- ਅੱਜ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ ਬੇਹੜੀ ਬਜੁਰਗ ਦੇ ਨਜ਼ਦੀਕ ਹੜ੍ਹ ਨਾਲ ਨੁਕਸਾਨੀ ਨਹਿਰ ਦਾ ਨਿਰੀਖਣ ਕੀਤਾ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਨਹਿਰ ਦੀ ਮੁਰੰਮਤ ਕਰਵਾਈ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਨਹਿਰੀ ਪਾਣੀ ਫਸਲਾਂ ਦੀ ਸਿੰਚਾਈ ਦੇ ਲਈ ਮਿਲ ਸਕੇ।

ਇਹ ਵੀ ਪੜ੍ਹੋ-ਗੁਰਦਾਸਪੁਰ 'ਚ ਸੰਘਣੀ ਧੁੰਦ ਨੇ ਤੋੜੇ ਰਿਕਾਰਡ, 8 ਮੀਟਰ ਤੱਕ ਰਹੀ ਵਿਜ਼ੀਬਿਲਟੀ

ਇਸ ਮੌਕੇ 'ਤੇ ਸੰਬੋਧਤ ਕਰਦਿਆਂ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਅਗਸਤ ਮਹੀਨੇ ਦੌਰਾਨ ਕੁਦਰਤ ਦੀ ਮਾਰ ਨੇ ਜ਼ਿਲ੍ਹਾ ਪਠਾਨਕੋਟ ਦਾ ਕਾਫੀ ਖੇਤਰ ਪ੍ਰਭਾਵਿਤ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਘੱਟ ਸਮੇਂ ਅੰਦਰ ਉਨ੍ਹਾਂ ਖੇਤਰਾਂ ਦੀ ਗਿਰਦਾਵਰੀ ਕਰਵਾ ਕੇ ਲੋਕਾਂ ਨੂੰ ਬਣਦਾ ਮੁਆਵਜ਼ਾ ਵੀ ਦਿੱਤਾ ਗਿਆ।

ਇਹ ਵੀ ਪੜ੍ਹੋ- ਜਥੇਦਾਰ ਗੜਗੱਜ ਦਾ ਵੱਡਾ ਬਿਆਨ ! ਸ਼ਹੀਦੀ ਦਿਹਾੜਿਆਂ ਮੌਕੇ ਪੰਜਾਬ 'ਚ ਹੋਵੇ 'ਡਰਾਈ ਡੇਅ' ਘੋਸ਼ਿਤ

ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ ਦੌਰਾਨ ਬੇੜੀ ਬਜੁਰਗ ਨਜ਼ਦੀਕ ਨਹਿਰਾਂ ਵਿੱਚ ਪਾੜ ਪੈ ਗਿਆ ਸੀ ਅਤੇ ਲੋਕਾਂ ਦੀ ਮੰਗ 'ਤੇ ਅੱਜ ਉਨ੍ਹਾਂ ਵੱਲੋਂ ਪਿੰਡ ਬੇਹੜੀ ਬਜੁਰਗ ਖੇਤਰ ਦਾ ਦੌਰਾ ਕੀਤਾ ਗਿਆ। ਇਸ ਦੇ ਨਾਲ ਹੀ ਵਿਭਾਗੀ ਅਧਿਕਾਰੀਆਂ ਨੂੰ ਵੀ ਹਦਾਇਤ ਦਿੱਤੀ ਹੈ ਕਿ ਇਨ੍ਹਾਂ ਸਮਾਂ ਨਿਕਲ ਜਾਣ ਮਗਰੋਂ ਵੀ ਨਹਿਰ 'ਤੇ ਰਾਹਤ ਕਾਰਜ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਜਾਂ ਦੋ ਦਿਨਾਂ ਦੇ ਅੰਦਰ ਅੰਦਰ ਨਹਿਰ ਦੀ ਮੁਰੰਮਤ ਕਰਕੇ ਨਹਿਰ ਵਿੱਚ ਪਾਣੀ ਛੱਡਿਆ ਜਾਵੇ ਤਾਂ ਜੋ ਕਿਸਾਨਾਂ ਦੀਆਂ ਜੋ ਫਸਲਾਂ ਪਾਣੀ ਦੀ ਕਮੀ ਦੇ ਚਲਦਿਆਂ ਪ੍ਰਭਾਵਿਤ ਹੋ ਰਹੀ ਹੈ, ਉਸ ਨੂੰ ਸਮੇਂ 'ਤੇ ਪਾਣੀ ਮਿਲ ਸਕੇ।

ਇਹ ਵੀ ਪੜ੍ਹੋ- ਦਿੱਲੀ ਤੋਂ ਵੀ ਵੱਧ ਖ਼ਰਾਬ ਹੋਈ ਅੰਮ੍ਰਿਤਸਰ ਦੀ ਹਵਾ, 987 ਦਰਜ ਹੋਇਆ AQI !


author

Shivani Bassan

Content Editor

Related News