ਆਪਣੀ ਕੁੜੀ ਦੀ ਸਹੇਲੀ ਨੂੰ ਧੋਖੇ ਨਾਲ ਘਰ ਬੁਲਾ ਕੇ ਵਿਅਕਤੀ ਨੇ ਟੱਪੀਆਂ ਹੱਦਾਂ, ਮਾਮਲਾ ਦਰਜ
Thursday, Dec 25, 2025 - 01:05 PM (IST)
ਬਟਾਲਾ (ਸਾਹਿਲ, ਯੋਗੀ)- ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਵਿਅਕਤੀ ਵਿਰੁੱਧ ਥਾਣਾ ਘੁਮਾਣ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸਿਮਰਨਜੀਤ ਕੌਰ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਪੀੜਤਾ ਨੇ ਲਿਖਵਾਇਆ ਹੈ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਝਿਰਮਲ ਸਿੰਘ ਦਾ ਘਰ ਹੈ, ਜਿਸਦੀ ਕੁੜੀ ਉਸਦੀ ਸਹੇਲੀ ਹੈ, ਜਿਸਦੇ ਕਾਰਨ ਉਹ ਇਕ-ਦੂਜੇ ਦੇ ਘਰ ਆਉਂਦੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ- ਸਕੂਲਾਂ 'ਚ ਸਰਕਾਰੀ ਛੁੱਟੀਆਂ ਦੇ ਮੱਦੇਨਜ਼ਰ ਜਾਰੀ ਹੋਏ ਵੱਡੇ ਹੁਕਮ
ਉਕਤ ਪੀੜਤਾ ਮੁਤਾਬਕ ਬੀਤੀ 22 ਦਸੰਬਰ ਨੂੰ ਦੁਪਹਿਰ 1 ਵਜੇ ਉਕਤ ਵਿਅਕਤੀ ਨੇ ਉਸ ਨੂੰ ਆਵਾਜ਼ ਮਾਰ ਕੇ ਕਿਹਾ ਕਿ ਤੈਨੂੰ ਮੇਰੀ ਲੜਕੀ ਬੁਲਾ ਰਹੀ ਹੈ, ਜਿਸ ’ਤੇ ਉਹ ਉਕਤ ਵਿਅਕਤੀ ਦੇ ਘਰ ਗਈ ਤਾਂ ਦੇਖਿਆ ਕਿ ਉਸਦੀ ਸਹੇਲੀ ਘਰ ਵਿਚ ਨਹੀਂ ਸੀ। ਜਦਕਿ ਉਕਤ ਵਿਅਕਤੀ ਘਰ ਵਿਚ ਇਕੱਲਾ ਸੀ, ਜੋ ਉਸ ਨੂੰ ਫੜ ਕੇ ਜ਼ਬਰਦਸਤੀ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ, ਜਿਸ ’ਤੇ ਉਹ ਛੁੱਟ ਕੇ ਘਰ ਆ ਗਈ ਤੇ ਸਾਰੀ ਗੱਲਬਾਤ ਆਪਣੇ ਮਾਤਾ-ਪਿਤਾ ਨੂੰ ਦੱਸੀ।ਉਕਤ ਮਹਿਲਾ ਇੰਸਪੈਕਟਰ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਘੁਮਾਣ ਵਿਖੇ ਉਕਤ ਪੀੜਤ ਲੜਕੀ ਦੇ ਬਿਆਨ ’ਤੇ ਝਿਰਮਲ ਸਿੰਘ ਵਿਰੁੱਧ ਬਣਦੀ ਧਾਰਾ ਅਤੇ ਪੋਕਸੋ ਐਕਟ 2012 ਤਹਿਤ ਕੇਸ ਦਰਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਖ਼ਬਰ, ਨਰਸਰੀ 'ਚ ਪੜ੍ਹਦੇ ਜਵਾਕ ਦੀ ਇਸ ਹਾਲਤ 'ਚ ਮਿਲੀ ਲਾਸ਼
