ਨਵਜੰਮੀ ਬੱਚੀ ਦਾ ਨਾਮ ਦਰਜ ਕਰਨ ਦੇ ਨਾਮ ’ਤੇ ਇਹ ਹਸਪਤਾਲ ਵਸੂਲ ਰਿਹੈ ਫ਼ੀਸ

12/31/2020 12:30:18 PM

ਵਲਟੋਹਾ (ਜ. ਬ): ਦੇਸ਼ ’ਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਜਨਮ ਦਰ ਨੂੰ ਵਧਾਉਣ ਲਈ ਜਿੱਥੇ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਵਲੋਂ ਨਵੀਆਂ-ਨਵੀਆਂ ਸਕੀਮਾਂ ਲਿਆਂਦੀਆਂ ਜਾ ਰਹੀਆਂ ਹਨ ਉੱਥੇ ਹੀ ਲੜਕੀਆਂ ਦੇ ਜਨਮ ਸਮੇਂ ਤੋਂ ਲੈ ਕੇ 5 ਸਾਲ ਤੱਕ ਦੇ ਇਲਾਜ ਦਾ ਸਾਰਾ ਖਰਚ ਸਰਕਾਰ ਵਲੋਂ ਅਦਾ ਕਰਨ ਦੇ ਨਾਲ-ਨਾਲ ਲੜਕੀ ਦੇ ਜਨਮ ਲੈਣ ਸਮੇਂ ਮਾਪਿਆਂ ਨੂੰ ਉਤਸ਼ਾਹਿਤ ਕਰਨ ਲਈ ਆਰਥਿਕ ਸਹਾਇਤਾ ਵੀ ਦਿੱਤੀ ਜਾਂਦੀ ਹੈ। ਪਰ ਸਰਹੱਦੀ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਵਲਟੋਹਾ ਵਿਖੇ ਸਰਕਾਰੀ ਹਸਪਤਾਲ ਦੇ ਕਰਮਚਾਰੀ ਨਵਜੰਮੀ ਬੱਚੀ ਦਾ ਨਾਂ ਦਰਜ ਕਰਨ ਦੇ ਨਾਂ ’ਤੇ ਵੀ ਲੋਕਾਂ ਤੋਂ ਰੁਪਏ ਵਸੂਲ ਕਰ ਕੇ ਲੋਕਾਂ ਦੀ ਲੁੱਟ-ਖਸੁੱਟ ਕਰ ਰਹੇ ਹਨ।

ਇਹ ਵੀ ਪੜ੍ਹੋ :ਸਰਹੱਦ ਪਾਰੋਂ ਅੱਤਵਾਦ ਨੂੰ ਠੱਲ੍ਹਣ ਲਈ ਮੁੱਖ ਮੰਤਰੀ ਦੀ ਅਗਵਾਈ ’ਚ ਸਥਾਪਿਤ ਹੋਵੇਗਾ ਐੱਸ. ਪੀ. ਵੀ.

ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਆਪਣੀ ਨਵ-ਜਨਮੀ ਬੱਚੀ ਦਾ ਨਾਂ ਦਰਜ ਕਰਵਾਉਣ ਗਏ ਵਿਅਕਤੀ ਤੋਂ ਹਸਪਤਾਲ ਦੀ ਏ. ਐੱਨ. ਐੱਮ. ਨੇ 200 ਰੁਪਏ ਨਕਦੀ ਵਸੂਲ ਕਰ ਲਈ। ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਤਕਦੀਰ ਕੌਰ ਦਾ ਜਨਮ ਖਾਹਿਰਾ ਹਸਪਤਾਲ ਵਲਟੋਹਾ ਵਿਖੇ ਹੋਇਆ ਸੀ। ਖਾਹਰਾ ਹਸਪਤਾਲ ਦੇ ਸਟਾਫ਼ ਵਲੋਂ ਮੈਨੂੰ ਫ਼ਾਰਮ ਭਰ ਕੇ ਲੜਕੀ ਦਾ ਨਾਂ ਦਰਜ ਕਰਵਾਉਣ ਲਈ ਸਰਕਾਰੀ ਹਸਪਤਾਲ ਵਲਟੋਹਾ ਵਿਖੇ ਭੇਜ ਦਿੱਤਾ, ਜਿਥੇ ਏ. ਐੱਨ. ਐੱਮ. ਰਜਵੰਤ ਕੌਰ ਨੇ ਮੇਰੇ ਕੋਲੋਂ ਮੇਰੀ ਲੜਕੀ ਦਾ ਨਾਂ ਦਰਜ ਕਰਨ ਲਈ ਮੇਰੇ ਪਾਸੋਂ 200 ਰੁਪਏ ਵਸੂਲ ਕਰ ਲਏ। ਜਦਕਿ ਮੈਂ ਉਨ੍ਹਾਂ ਨੂੰ ਕਿਹਾ ਕਿ ਇਸ ਦੀ ਸਰਕਾਰੀ ਰਸੀਦ ਦਿਓ ਤਾਂ ਉਨ੍ਹਾਂ ਕੋਈ ਰਸੀਦ ਵੀ ਨਹੀਂ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਹਸਪਤਾਲ ਵਲਟੋਹਾ ਵਿਖੇ ਵੱਡੇ ਪੱਧਰ ’ਤੇ ਲੋਕਾਂ ਦੀ ਲੁੱਟ-ਖਸੁੱਟ ਹੋ ਰਹੀ ਹੈ, ਜਿਸ ਬਾਰੇ ਉੱਚ ਅਧਿਕਾਰੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਨੂੰ ਮਿਲਣਗੀਆਂ ਜਿਸਮਾਨੀ ਸੋਸ਼ਣ ਸਬੰਧੀ ਵਿਸ਼ੇਸ਼ ਰਿਸਪਾਂਸ ਟੀਮਾਂ

ਇਸ ਸਬੰਧੀ ਜਦੋਂ ਏ. ਐੱਨ. ਐੱਮ. ਮੈਡਮ ਰਜਵੰਤ ਕੌਰ ਨੇ ਕਿਹਾ ਕਿ ਅਸੀਂ ਪ੍ਰਾਈਵੇਟ ਵਿਅਕਤੀ ਤੋਂ ਨਾਂ ਦਰਜ ਕਰਵਾਉਣ ਦਾ ਕੰਮ ਕਰਵਾਉਂਦੇ ਹਾਂ, ਜਿਸ ਕਰ ਕੇ ਇਹ ਫ਼ੀਸ ਵਸੂਲੀ ਜਾਂਦੀ ਹੈ। ਹਾਲਾਂਕਿ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਨਵ ਜਨਮੀ ਬੱਚੀ ਦਾ ਨਾਮ ਦਰਜ ਕਰਨ ਦੇ ਨਾਮ ’ਤੇ ਲਈ ਗਈ ਫੀਸ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਕਿਸੇ ਕੋਲੋਂ ਫੀਸ ਨਹੀਂ ਲਈ ਜਾ ਸਕਦੀ ਅਤੇ ਜੋ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਉਸ ਦੀ ਜਾਂਚ ਕਰਕੇ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।


Baljeet Kaur

Content Editor

Related News