ਘਰ ’ਚ ਦਾਖ਼ਲ ਹੋ ਕੇ ਕੀਤੇ ਹਵਾਈ ਫਾਇਰ, ਫਿਰ ਇੱਟਾਂ ਰੋੜੇ ਮਾਰ ਕੇ ਕੀਤੀ ਭੰਨਤੋੜ

07/19/2021 5:13:37 PM

ਵਲਟੋਹਾ (ਗੁਰਮੀਤ)- ਜ਼ਿਲ੍ਹਾ ਤਰਨਤਾਰਨ ਦੇ ਕਸਬਾ ਵਲਟੋਹਾ ਵਿਖੇ ਘਰ ਵਿਚ ਦਾਖਲ ਹੋ ਕੇ ਹਵਾਈ ਫਾਇਰ ਕਰਨ, ਇੱਟਾਂ ਰੋੜੇ ਮਾਰ ਕੇ ਘਰ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਵਲਟੋਹਾ ਪੁਲਸ ਨੇ 9 ਲੋਕਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਮੰਗਲ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਵਲਟੋਹਾ ਨੇ ਦੱਸਿਆ ਕਿ ਉਸ ਦਾ ਮੁੰਡਾ ਵਰਿੰਦਰ ਸਿੰਘ ਜਿਮੀਂਦਾਰਾਂ ਕੋਲ ਕੰਮ ਕਰਦਾ ਹੈ, ਜਿਸ ਨੂੰ ਬੌਬੀ ਭਲਵਾਨ ਗਾਲਾਂ ਕੱਢਦਾ ਸੀ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ

ਇਸ ਦਾ ਉਲਾਂਭਾ ਜਦ ਉਸ ਦੇ ਮੁੰਡੇ ਵਰਿੰਦਰ ਸਿੰਘ ਨੇ ਬੌਬੀ ਭਲਵਾਨ ਦੇ ਘਰ ਜਾ ਕੇ ਦਿੱਤਾ ਤਾਂ ਉਕਤ ਬੌਬੀ ਭਲਵਾਨ ਨੇ ਆਪਣੇ ਸਾਥੀਆਂ ਰਾਜਬੀਰ ਸਿੰਘ, ਗਗਨ, ਬੱਬੂ, ਸੁਖਦੇਵ ਸਿੰਘ, ਵਰਿੰਦਰ ਸਿੰਘ, ਹਰਨਾਮ ਸਿੰਘ, ਗੁਰਲਾਲ ਸਿੰਘ, ਲਵਪ੍ਰੀਤ ਸਿੰਘ ਨਾਲ ਹਮਸਲਾਹ ਹੋ ਕੇ ਉਨ੍ਹਾਂ ਦੇ ਘਰ ’ਚ ਹਥਿਆਰਾਂ ਨਾਲ ਲੈਸ ਹੋ ਕੇ ਆ ਗਿਆ ਅਤੇ ਹਵਾਈ ਫਾਇਰ ਕੀਤੇ। ਉਕਤ ਵਿਅਕਤੀਆਂ ਨੇ ਇੱਟਾਂ ਰੋੜੇ ਚਲਾਏ ਅਤੇ ਸਮਾਨ ਦੀ ਵੀ ਭੰਨਤੋੜ ਕੀਤੀ, ਜਿਸ ਦੀ ਸ਼ਿਕਾਇਤ ਉਨ੍ਹਾਂ ਤੁਰੰਤ ਪੁਲਸ ਨੂੰ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਸਾਬਕਾ ਫ਼ੌਜੀ ਦੇ ਕਤਲ ਦੀ ਇਸ ਸ਼ਖ਼ਸ ਨੇ ‘ਫੇਸਬੁੱਕ’ ’ਤੇ ਲਈ ਜ਼ਿੰਮੇਵਾਰੀ, ਕੀਤਾ ਇਕ ਹੋਰ ਵੱਡਾ ਖ਼ੁਲਾਸਾ

ਇਸ ਸਬੰਧੀ ਸਬ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ ’ਤੇ ਬੌਬੀ ਭਲਵਾਨ ਪੁੱਤਰ ਰਾਜਬੀਰ ਸਿੰਘ, ਰਾਜਬੀਰ ਸਿੰਘ ਪੁੱਤਰ ਚਰਨ ਸਿੰਘ, ਗਗਨ ਪੁੱਤਰ ਰਾਜਬੀਰ ਸਿੰਘ, ਬੱਬੂ ਪੁੱਤਰ ਰੇਸ਼ਮ ਸਿੰਘ, ਸੁਖਦੇਵ ਸਿੰਘ ਪੁੱਤਰ ਸਰਵਨ ਸਿੰਘ, ਵਰਿੰਦਰ ਸਿੰਘ ਉਰਫ ਕਾਕਾ ਪੁੱਤਰ ਰਸਾਲ ਸਿੰਘ, ਹਰਨਾਮ ਸਿੰਘ ਉਰਫ ਨਾਮਾ ਪੁੱਤਰ ਸਰਵਨ ਸਿੰਘ ਵਸੀਆਨ ਵਲਟੋਹਾ, ਗੁਰਲਾਲ ਸਿੰਘ ਉਰਫ ਗੱਲੋ ਪੁੱਤਰ ਗੁਰਚਰਨ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਜੋਧ ਸਿੰਘ ਵਾਲਾ ਖ਼ਿਲਾਫ਼ ਮੁਕੱਦਮਾ ਨੰਬਰ 60 ਧਾਰਾ 336/452/427 ਆਈ.ਪੀ.ਸੀ., 25/27/54/59 ਅਸਲਾ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ 'ਨਵੇਂ ਪ੍ਰਧਾਨ', ਜਾਖੜ ਦੀ ਛੁੱਟੀ!


rajwinder kaur

Content Editor

Related News