ਸ਼ਰਾਬ ਦੇ ਠੇਕੇ ’ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਸੇਲਜਮੈਨ ਨੇ ਲੁਕ ਕੇ ਬਚਾਈ ਜਾਨ
Friday, Mar 28, 2025 - 06:32 PM (IST)

ਚਵਿੰਡਾ ਦੇਵੀ(ਬਲਜੀਤ)-ਅਜੇ ਕੁਝ ਦਿਨ ਪਹਿਲਾਂ ਹੀ ਸਰਕਲ ਮਜੀਠਾ ਦੇ ਸ਼ਰਾਬ ਦੇ ਠੇਕੇ ਉੱਪਰ ਫਾਇਰਿੰਗ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਸੀ ਕਿ ਅੱਜ ਦੇਰ ਸ਼ਾਮ ਸਵਰਗੀ ਚੇਅਰਮੈਨ ਜੈਂਤੀਪੁਰ ਦੇ ਸਰਕਲ ਮਜੀਠਾ ਦੇ ਠੇਕੇ ਨਵਾਂ ਪਿੰਡ ਜੋ ਥਾਣਾ ਝੰਡੇਰ ਦੀਨ ਪੈਂਦਾ ਹੈ, ਉਥੇ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਅਤੇ ਠੇਕੇ ’ਤੇ ਬੈਠੇ ਸੇਲਜਮੈਨ ਨੇ ਆਪਣੀ ਜਾਨ ਕੈਂਡੀ ਓਹਲੇ ਲੁਕ ਕੇ ਬਚਾਈ।
ਇਹ ਵੀ ਪੜ੍ਹੋ- ਵਿਆਹ ਸਮਾਗਮ 'ਚ ਸਰਪੰਚ ਨੇ ਚਲਾਈਆਂ ਗੋਲੀਆਂ, ਫਿਰ ਜੋ ਹੋਇਆ...
ਇਸ ਸਬੰਧੀ ਸ਼ਰਾਬ ਦੇ ਠੇਕਿਆਂ ਦੇ ਇੰਚਾਰਜ ਗੁਰਪ੍ਰੀਤ ਸਿੰਘ ਗੋਪੀ ਉੱਪਲ ਨੇ ਦੱਸਿਆ ਕਿ ਸਵਰਗੀ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਦੇ ਪਰਿਵਾਰ ਸ਼ਰਾਬ ਦੇ ਕਾਰੋਬਾਰੀਆਂ ਦੇ ਸ਼ਰਾਬ ਦੇ ਠੇਕੇ ਹਨ। ਕੁਝ ਦਿਨ ਪਹਿਲਾਂ ਵੀ ਠੇਕੇ ਅਤੇ ਉਨ੍ਹਾਂ ਦੇ ਘਰ ਉਤੇ ਵੀ ਗ੍ਰੇਨੇਡ ਹਮਲਾ ਹੋਇਆ ਸੀ ਪਰ ਅੱਜ ਦੇਰ ਸ਼ਾਮ ਚੱਲੀ ਗੋਲੀ ਦੌਰਾਨ ਇਲਾਕੇ ਵਿਚ ਪੂਰੀ ਦਹਿਸ਼ਤ ਅਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਥਾਣਾ ਝੰਡੇਰ ਦੇ ਐੱਸ. ਐੱਚ. ਓ. ਮੁਖਤਾਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਠੇਕੇ ਉੱਪਰ ਪਹੁੰਚ ਕੇ ਇਸ ਦੀ ਜਾਂਚ ਕਰ ਰਹੇ ਹਨ ਅਤੇ ਜਲਦੀ ਹੀ ਸਬੰਧਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਹਾਏ ਓ ਰੱਬਾ! ਨਹੀਂ ਦੇਖ ਹੁੰਦਾ ਪਰਿਵਾਰ 'ਤੇ ਟੁੱਟਿਆ ਕਹਿਰ, ਜਹਾਨੋਂ ਤੁਰ ਗਏ ਭੈਣ-ਭਰਾ ਮਗਰੋਂ ਹੁਣ ਇਕ ਹੋਰ ਭੈਣ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8