ਅਣਪਛਾਤਿਆਂ ਨੇ ਪਿਸਤੌਲਨੁੰਮਾ ਹਥਿਆਰ ਦਿਖਾ ਕੇ ਪਾਰਸਲ ਖੋਹੇ, ਕੇਸ ਦਰਜ

Tuesday, Mar 11, 2025 - 05:15 PM (IST)

ਅਣਪਛਾਤਿਆਂ ਨੇ ਪਿਸਤੌਲਨੁੰਮਾ ਹਥਿਆਰ ਦਿਖਾ ਕੇ ਪਾਰਸਲ ਖੋਹੇ, ਕੇਸ ਦਰਜ

ਬਟਾਲਾ (ਸਾਹਿਲ)- ਤਿੰਨ ਅਣਪਛਾਤਿਆਂ ਵਲੋਂ ਪਿਸਤੌਲਨੁੰਮਾ ਹਥਿਆਰ ਦਿਖਾ ਕੇ ਪਾਰਸਲ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਸਿੰਬਲ ਦੇ ਏ.ਐੱਸ.ਆਈ ਸੁਖਰਾਜ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਸੰਦੀਪ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਮਹਾਵੀਰ ਨਗਰ, ਡੇਰਾ ਰੋਡ ਬਟਾਲਾ ਨੇ ਦੱਸਿਆ ਕਿ ਉਹ ਈਕੋਮ ਡਲਿਵਰੀ ਕੰਪਨੀ ਦੇ ਗੋਦਾਮ ਕਾਹਨੂੰਵਾਨ ਰੋਡ ਬਟਾਲਾ ਵਿਖੇ ਸੁਪਰਵਾਈਜ਼ਰ ਦਾ ਕੰਮ ਕਰਦਾ ਸੀ ਅਤੇ ਬੀਤੀ 6 ਮਾਰਚ ਨੂੰ ਸਵੇਰੇ ਸਾਢੇ 5 ਵਜੇ ਆਪਣਾ ਦਫਤਰ ਖੋਲ੍ਹਣ ਗਿਆ ਸੀ। 

ਇਹ ਵੀ ਪੜ੍ਹੋ- ਰੇਡ ਕਰਨ ਆਈ ਪੰਜਾਬ ਪੁਲਸ ਨੂੰ ਵੇਖ ਮੁੰਡੇ ਨੇ ਜੋ ਕੀਤਾ ਉੱਡ ਜਾਣਗੇ ਹੋਸ਼, ਵੇਖੋ ਮੌਕੇ ਦੀ ਵੀਡੀਓ

ਉਕਤ ਬਿਆਨਕਰਤਾ ਮੁਤਾਬਕ ਪੌਣੇ 6 ਵਜੇ ਦੇ ਕਰੀਬ ਤਿੰਨ ਅਣਪਛਾਤੇ ਵਿਅਕਤੀ ਜਿੰਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ ਤੇ ਦੋਵਾਂ ਕੋਲ ਪਿਸਤੌਲਨੁਮਾ ਹਥਿਆਰ ਸਨ, ਉਸ ਨਾਲ ਹੱਥੋਪਾਈ ਕਰਨ ਲੱਗ ਪਏ ਅਤੇ ਜੋ ਕੁਝ ਹੈ ਕੱਢ ਕੇ ਦੇਣ ਲਈ ਆਖਿਆ, ਜਿਸ ’ਤੇ ਅਣਪਛਾਤੇ ਗੋਦਾਮ ਵਿਚ ਪਏ 8 ਪਾਰਸਲ ਲੈ ਗਏ ਅਤੇ ਜਾਂਦੇ ਸਮੇਂ ਧਮਕੀ ਵੀ ਦਿੱਤੀ। ਉਕਤ ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਅਣਪਛਾਤਿਆਂ ਖਿਲਾਫ ਬਣਦੀਆਂ ਧਾਰਾਵਾਂ ਹੇਠ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-  ਵਿਜੀਲੈਂਸ ਵਿਭਾਗ ਦੀ ਮਿਹਨਤ ਦੇ ਫਿਰ ਜਾਂਦਾ ਪਾਣੀ, ਜਦ ਅਦਾਲਤ ’ਚ ਮੁਕਰ ਜਾਂਦੇ ਨੇ ਗਵਾਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News