ਅਣਪਛਾਤੇ ਵਿਅਕਤੀਆਂ ਨੇ ਗੋਦਾਮ ਨੂੰ ਲਾਈ ਅੱਗ, ਇਮਾਰਤ ਤੇ ਸਵਿੱਫਟ ਕਾਰ ਸੜ ਕੇ ਸੁਆਹ, ਤਸਵੀਰਾਂ cctv ''ਚ ਕੈਦ

Tuesday, Jan 30, 2024 - 11:46 AM (IST)

ਅਣਪਛਾਤੇ ਵਿਅਕਤੀਆਂ ਨੇ ਗੋਦਾਮ ਨੂੰ ਲਾਈ ਅੱਗ, ਇਮਾਰਤ ਤੇ ਸਵਿੱਫਟ ਕਾਰ ਸੜ ਕੇ ਸੁਆਹ, ਤਸਵੀਰਾਂ cctv ''ਚ ਕੈਦ

ਮਜੀਠਾ (ਸਰਬਜੀਤ)- ਕਸਬਾ ਮਜੀਠਾ ’ਚ ਅਣਪਛਾਤੇ ਵਿਅਕਤੀਆਂ ਵਲੋਂ ਗੋਦਾਮ ਨੂੰ ਅੱਗ ਲਗਾਉਣ ਨਾਲ ਸਵਿੱਫਟ ਕਾਰ ਅਤੇ ਗੋਦਾਮ ਦੀ ਇਮਾਰਤ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਗੋਦਾਮ ਦੇ ਮਾਲਕ ਮਜੀਠਾ ਨਿਵਾਸੀ ਨਰਿੰਦਰਪਾਲ ਸੂਦ ਨੇ ਦੱਸਿਆ ਕਿ ਉਸਦੀ ਅਰੋੜਾ ਮਾਰਕੀਟ ਮਜੀਠਾ ਵਿਚ ਕੱਪੜੇ ਦੀ ਦੁਕਾਨ ਹੈ, ਉਸ ਦਾ ਗੋਦਾਮ ਜਿਥੇ ਉਹ ਆਪਣੀ ਕਾਰ ਲਗਾਉਂਦਾ ਸੀ, ਜਿਥੇ ਬੀਤੀ ਰਾਤ ਕਰੀਬ 11 ਵਜੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਉਸ ਦੇ ਗੋਦਾਮ ਨੂੰ ਅੱਗ ਲਗਾ ਦਿੱਤੀ।

 ਇਹ ਵੀ ਪੜ੍ਹੋ : ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਦੀ ਵੱਡੀ ਲਾਪ੍ਰਵਾਹੀ, ਰਾਤ ਨੂੰ ਬਿਨਾਂ ਡਾਕਟਰ ਦੇ ਚਲਦੈ ਬਲੱਡ ਬੈਂਕ

ਗੋਦਾਮ ਵਿਚ ਲੱਗੀ ਉਸਦੀ ਸਵਿੱਫ ਕਾਰ ਤੇ ਗੋਦਾਮ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਵਲੋਂ ਆ ਕੇ ਅੱਗ ’ਤੇ ਕਾਬੂ ਪਾਇਆ ਗਿਆ। ਇਸ ਸਾਰੀ ਘਟਨਾ ਦੇ ਦੋਸ਼ੀਆਂ ਦੀਆਂ ਤਸਵੀਰਾਂ ਬਾਜ਼ਾਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਿਰਿਆਂ ਵਿਚ ਕੈਦ ਹੋਣ ’ਤੇ ਉਨ੍ਹਾਂ ਨੂੰ ਇਸ ਸਭ ਦਾ ਪਤਾ ਲੱਗਾ ਹੈ।

 ਇਹ ਵੀ ਪੜ੍ਹੋ : ਫਾਈਨਲ ਪ੍ਰੀਖਿਆ ਦੇ ਸਮੇਂ ਚੋਣ ਡਿਊਟੀਆਂ ਦੇ ਖੌਫ਼ ’ਚ ਮਹਿਲਾ ਟੀਚਰ, ਵਿਦਿਆਰਥੀਆਂ ਦੀ ਵੀ ਵਧੇਗੀ ਚਿੰਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News