ਅਣਪਛਾਤੇ ਲੁਟੇਰੇ ਛੁੱਟੀ ਆਏ ਫੌਜੀ ਦੀ ਕੁੱਟ-ਮਾਰ ਕਰ ਕੇ ਨਕਦੀ ਲੈ ਕੇ ਹੋਏ ਫਰਾਰ

Monday, Jul 15, 2024 - 06:27 PM (IST)

ਅਣਪਛਾਤੇ ਲੁਟੇਰੇ ਛੁੱਟੀ ਆਏ ਫੌਜੀ ਦੀ ਕੁੱਟ-ਮਾਰ ਕਰ ਕੇ ਨਕਦੀ ਲੈ ਕੇ ਹੋਏ ਫਰਾਰ

ਬਟਾਲਾ (ਸਾਹਿਲ)-ਅੱਜ ਸ਼੍ਰੀਨਗਰ ਤੋਂ ਛੁੱਟੀ ਆ ਰਹੇ ਫੌਜੀ ਨੂੰ ਕੁਝ ਅਣਪਛਾਤਿਆਂ ਵੱਲੋਂ ਕੁੱਟਣ ਅਤੇ ਲੁੱਟਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਸਿਵਲ ਹਸਪਤਾਲ ਬਟਾਲਾ ਵਿਚ ਜ਼ੇਰੇ ਇਲਾਜ ਜਸਪਾਲ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਠੱਕਰਸੰਧੂ ਨੇ ਦੱਸਿਆ ਕਿ ਮੈਂ ਸ਼੍ਰੀਨਗਰ ਵਿਖੇ ਫੌਜ ਵਿਚ ਨੌਕਰੀ ਕਰਦਾ ਹਾਂ ਅਤੇ ਅੱਜ ਸ਼੍ਰੀਨਗਰ ਤੋਂ ਛੁੱਟੀ ਲੈ ਕੇ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਏਅਰਪੋਰਟ ’ਤੇ ਉਤਰਿਆ ਸੀ ਅਤੇ ਫਿਰ ਬੱਸ ਰਾਹੀਂ ਬਟਾਲਾ ਵੱਲ ਆ ਰਿਹਾ ਸੀ।

ਜਦੋਂ ਬੱਸ ਟੋਲ ਪਲਾਜ਼ਾ ਤੋਂ ਥੋੜਾ ਅੱਗੇ ਪਹੁੰਚੀ ਤਾਂ ਬੱਸ ਵਿਚ ਸਵਾਰ ਇਕ ਵਿਅਕਤੀ ਨਾਲ ਮੇਰੀ ਬੈਗ ਰੱਖਣ ਨੂੰ ਲੈ ਕੇ ਤੂੰ-ਤੂੰ ਮੈਂ-ਮੈਂ ਹੋ ਗਈ, ਇਸ ਦੌਰਾਨ ਰਸਤੇ ਵਿਚ ਬੱਸ ਰੁਕੀ ਤਾਂ 3/4 ਅਣਪਛਾਤਿਆਂ ਨੇ ਮੈਨੂੰ ਬੱਸ ਤੋਂ ਉਤਾਰ ਲਿਆ ਅਤੇ ਮੇਰੇ ਕੋਲੋਂ ਕਰੀਬ 12000 ਰੁਪਏ ਨਕਦੀ ਅਤੇ ਗਲੇ ਵਿਚ ਪਾਈ ਸੋਨੇ ਦੀ ਚੇਨ ਖੋਹ ਲਈ ਅਤੇ ਮੇਰੀ ਕੁੱਟਮਾਰ ਕਰਨ ਉਪਰੰਤ ਭੱਜ ਗਏ।


author

Shivani Bassan

Content Editor

Related News