ਇਕ ਨੂੰ ਬਚਾਉਂਦੀਆਂ ਦੂਜੇ ਨੇ ਵੀ ਡਰੇਨ 'ਚ ਮਾਰੀ ਛਾਲ, ਦੋਵੇਂ ਵਿਅਕਤੀ ਡੁੱਬੇ
Tuesday, Aug 05, 2025 - 06:14 PM (IST)

ਗੁਰਦਾਸਪੁਰ (ਵਿਨੋਦ)-ਗੁਰਦਾਸਪੁਰ ਦੇ ਪਿੰਡ ਸਿੰਘੋਵਾਲ ਨਜ਼ਦੀਕ ਸ਼ੱਕੀ ਡਰੇਨ 'ਚ ਦੋ ਵਿਅਕਤੀ ਡੁੱਬਣ ਕਾਰਨ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਪ੍ਰਭਾਰੀ ਸਦਰ ਅਮਨਦੀਪ ਸਿੰਘ ਨੇ ਦੱਸਿਆ ਕਿ ਡੁੱਬਣ ਵਾਲੇ ਪਰਿਵਾਰ ਦੇ ਲੋਕ ਘਟਨਾ ਸਥਾਨ 'ਤੇ ਪਹੁੰਚੇ ਹਨ ਅਤੇ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ ਵਿਭਾਗ ਦੀ ਨਵੀਂ ਅਪਡੇਟ
ਜਾਣਕਾਰੀ ਅਨੁਸਾਰ 45 ਸਾਲ ਦਾ ਵੀਰ ਮਸੀਹ ਆਪਣੇ ਕੰਮ ਲਈ ਖੇਤਾਂ 'ਚ ਜਾ ਰਿਹਾ ਸੀ ਤਾਂ ਡਰੇਨ ਨੂੰ ਪਾਰ ਕਰਦੇ ਹੋਏ ਅਚਾਨਕ ਹੀ ਡਰੇਨ 'ਚ ਡਿੱਗ ਗਿਆ। ਉਸ ਨੂੰ ਬਚਾਉਣ ਲਈ ਕੋਲੋਂ ਲੰਘ ਰਹੇ ਗੁਰਦੀਪ ਸਿੰਘ ਨਿਵਾਸੀ ਮੁਕੰਦਪੁਰ ਨੇ ਆਪਣੀ ਜਾਨ ਜੋਖਮ 'ਚ ਪਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਡੁੱਬ ਗਿਆ। ਦੱਸ ਦੀਏ ਕਿ ਬਚਾਉਣ ਗਏ ਵਿਅਕਤੀ ਦੀ ਵੀ ਹਾਲੇ ਤੱਕ ਕੋਈ ਵੀ ਪਾਲ ਨਹੀਂ ਹੋ ਸਕੀ ਹੈ ਅਤੇ ਡਰੇਨ 'ਚ ਜੰਗਲੀ ਬੂਟੀ ਜ਼ਿਆਦਾ ਹੋਣ ਦੇ ਕਾਰਨ ਦੋਵੇਂ ਜਣੇ ਉੱਥੇ ਫ਼ਸ ਗਏ ਹਨ। ਡਰੇਨ ਦੀ ਗਹਿਰਾਈ ਲਗਭਗ 15 ਫੁੱਟ ਦੇ ਕਰੀਬ ਹੋਣ ਦੇ ਕਾਰਨ ਪ੍ਰਸ਼ਾਸਨ ਵੱਲੋਂ ਗੋਤਾਖੋਰ ਟੀਮਾਂ ਨੂੰ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ- ਹੁਣ ਨਹੀਂ ਬਖ਼ਸ਼ਦੀ ਪੰਜਾਬ ਪੁਲਸ, ਖੜ੍ਹੇ ਵਾਹਨਾਂ ਦੇ ਕੱਟ'ਤੇ ‘ਈ ਚਲਾਨ’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8