ਕੇਂਦਰੀ ਜੇਲ੍ਹ ’ਚ ਬਾਹਰ ਤੋਂ ਸੁੱਟੇ ਦੋ ਮੋਬਾਇਲ, 3 ਡਾਟਾ ਕੇਬਲ, ਕੈਪਸੂਲ ਸਮੇਤ ਹੋਰ ਸਾਮਾਨ ਬਰਾਮਦ

Friday, Nov 01, 2024 - 02:48 PM (IST)

ਕੇਂਦਰੀ ਜੇਲ੍ਹ ’ਚ ਬਾਹਰ ਤੋਂ ਸੁੱਟੇ ਦੋ ਮੋਬਾਇਲ, 3 ਡਾਟਾ ਕੇਬਲ, ਕੈਪਸੂਲ ਸਮੇਤ ਹੋਰ ਸਾਮਾਨ ਬਰਾਮਦ

ਗੁਰਦਾਸਪੁਰ (ਵਿਨੋਦ)- ਕੇਂਦਰੀ ਜੇਲ੍ਹ ਗੁਰਦਾਸਪੁਰ ਦੀ ਜੇਲ੍ਹ ਦੀਵਾਰ ਦੇ ਬਾਹਰੋਂ ਜੇਲ੍ਹ ਅੰਦਰ ਸੁੱਟਿਆ ਗਿਆ ਪੈਕਟ ਮਿਲਿਆ ਹੈ। ਤਫਤੀਸ਼ ਕਰਨ ’ਤੇ 2 ਨੋਕੀਆ ਮੋਬਾਈਲ ਫੋਨ, 3 ਡਾਟਾ ਕੇਬਲ, 20 ਕੈਪਸੂਲ, 2 ਬੰਡਲ ਬੀੜੀਆਂ, ਇਕ ਪੈਕਟ ਸਿਗਰੇਟ ਅਤੇ 3 ਪੈਕਟ ਤੰਬਾਕੂ ਬਰਾਮਦ ਹੋਏ, ਜਿਨ੍ਹਾਂ ਖ਼ਿਲਾਫ਼ ਥਾਣਾ ਸਿਟੀ ਗੁਰਦਾਸਪੁਰ ਨੇ ਧਾਰਾ 42, 52-ਏ ਅਤੇ ਐੱਨ.ਡੀ.ਪੀ.ਐੱਸ ਐਕਟ ਤਹਿਤ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ- ਦੀਵਾਲੀ ਦੀ ਰਾਤ ਦੋ ਦੋਸਤਾਂ ਨੂੰ ਮੌਤ ਨੇ ਪਾਇਆ ਘੇਰਾ, ਦੋਵਾਂ ਦੀ ਦਰਦਨਾਕ ਮੌਤ

ਇਸ ਸਬੰਧੀ ਥਾਣਾ ਸਿਟੀ ਗੁਰਦਾਸਪੁਰ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਗੁਰਦਾਸਪੁਰ ਤੋਂ ਮਿਲੇ ਪੱਤਰ ਅਨੁਸਾਰ ਸਵੇਰੇ 6 ਵਜੇ ਦੇ ਕਰੀਬ ਸਹਾਇਕ ਸੁਪਰਡੈਂਟ ਜੇਲ੍ਹ ਮੰਗਲ ਸਿੰਘ ਅਤੇ ਹੈੱਡ ਵਾਰਡਨ ਮੋਹਨ ਸਿੰਘ ਜੇਲ੍ਹ ਅੰਦਰ ਗਸ਼ਤ ਕਰ ਰਹੇ ਸਨ ਤਾਂ ਜਦੋਂ ਟਾਵਰ ਨੰਬਰ 1 ਅਤੇ ਟਾਵਰ ਨੰਬਰ 2 ਵਿਚਕਾਰ ਬਾਹਰੋਂ ਕਿਸੇ ਵੱਲੋਂ ਸੁੱਟਿਆ ਗਿਆ ਪੈਕਟ ਮਿਲਿਆ। ਜਿਸ ਨੂੰ ਜੇਲ੍ਹ ਦੇ ਬਾਹਰੋਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਜੇਲ੍ਹ ਅੰਦਰ ਸੁੱਟ ਦਿੱਤਾ ਗਿਆ। ਜਦੋਂ ਇਸ ਨੂੰ ਖੋਲ੍ਹ ਕੇ ਜਾਂਚ ਕੀਤੀ ਗਈ ਤਾਂ ਤਿੰਨ ਨੋਕੀਆ ਮੋਬਾਈਲ, ਤਿੰਨ ਡਾਟਾ ਕੇਬਲ, 20 ਨਸ਼ੀਲੇ ਕੈਪਸੂਲ, ਤੰਬਾਕੂ ਦੇ ਤਿੰਨ ਪੈਕਟ, ਬੀੜੀ ਦੇ ਦੋ ਬੰਡਲ ਅਤੇ ਇੱਕ ਪੈਕਟ ਸਿਗਰਟ ਬਰਾਮਦ ਹੋਏ। ਪੁਲਸ ਅਧਿਕਾਰੀ ਅਨੁਸਾਰ ਇਸ ਸਬੰਧੀ ਮਿਲੇ ਪੱਤਰ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਦੀਵਾਲੀ ਨੂੰ ਲੈ ਕੇ ਮੌਸਮ 'ਚ ਹੋਈ ਵੱਡੀ ਤਬਦੀਲੀ, ਜਾਣੋ ਇਨ੍ਹਾਂ ਜ਼ਿਲ੍ਹਿਆਂ ਦਾ AQI

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News