ਦੋ ਨਕਾਬਪੋਸ਼ਾਂ ਨੇ ਗੋਲੀ ਚਲਾ ਕੇ ਖੋਹਿਆ ਮੋਬਾਈਲ, ਤਫ਼ਤੀਸ਼ ਆਰੰਭ

Sunday, Jul 07, 2024 - 01:46 PM (IST)

ਹਰੀਕੇ ਪੱਤਣ (ਸਾਹਿਬ ਸੰਧੂ)-ਨੇੜਲੇ ਪਿੰਡ ਪ੍ਰਿੰਗੜੀ ਦੇ ਨਜ਼ਦੀਕ ਦੋ ਨਕਾਬਪੋਸ਼ਾਂ ਵੱਲੋਂ ਗੋਲੀ ਚਲਾ ਕੇ ਰਾਹਗੀਰ ਦਾ ਮੋਬਾਈਲ ਖੋਹਣ ਦਾ ਮਾਮਲਾ ਸਾਹਮਣੇ ਆਇਆ। ਹਰੀਕੇ ਪੁਲਸ ਨੇ ਸ਼ਿਕਾਇਤ ਮਿਲਣ ਮਗਰੋਂ ਤਫਤੀਸ਼ ਆਰੰਭ ਕਰਨ ਦੀ ਗੱਲ ਕਹੀ। ਜਾਣਕਾਰੀ ਦਿੰਦਿਆਂ ਪ੍ਰਿੰਗੜੀ ਵਾਸੀ ਭਗਵਾਨ ਸਿੰਘ ਪੁੱਤਰ ਅਵਤਾਰ ਸਿੰਘ ਨੇ ਦੱਸਿਆ ਦੋ ਨਕਾਬਪੋਸ਼ ਲੁਟੇਰਿਆਂ ਨੇ ਉਸ ਵੇਲੇ ਗੋਲੀ ਚਲਾ ਦਿੱਤੀ, ਜਦੋਂ ਉਹ ਪੱਟੀ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ, ਭਗਵਾਨ ਸਿੰਘ ਭੱਜ ਕੇ ਜਾਨ ਬਚਾਉਣ ਵਿਚ ਸਫ਼ਲ ਰਿਹਾ ਪਰ ਹਮਲਾਵਰ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ- SGPC ਵੱਲੋਂ ਕੰਗਨਾ ਰਣੌਤ ਖ਼ਿਲਾਫ਼ ਨਿੰਦਾ ਮਤਾ ਪਾਸ, ਕਿਹਾ- ਦਰਜ ਹੋਵੇ ਮਾਮਲਾ

ਇਸ ਸਬੰਧੀ ਪੀੜਤ ਭਗਵਾਨ ਸਿੰਘ ਨੇ ਥਾਣਾ ਹਰੀਕੇ ਵਿਖੇ ਸ਼ਿਕਾਇਤ ਦਰਜ ਕਰਾ ਦਿੱਤੀ। ਸੰਪਰਕ ਕਰਨ ’ਤੇ ਥਾਣਾ ਮੁਖੀ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਦਾ ਜਾਇਜ਼ਾ ਖੁਦ ਪੁਲਸ ਪਾਰਟੀ ਸਮੇਤ ਲੈਣ ਗਏ ਸਨ। ਉਨ੍ਹਾਂ ਕਿਹਾ ਕਿ ਵਾਰਦਾਤ ਵਾਲੀ ਜਗ੍ਹਾ ਕਿਸ ਥਾਣੇ ਅਧੀਨ ਪੈਂਦੀ ਹੈ, ਇਹ ਪਤਾ ਲੱਗਣ ਮਗਰੋਂ ਹੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ- ਸੰਸਦ 'ਚ ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਤਸਵੀਰ ਲੈ ਕੇ ਜਾਣ 'ਤੇ ਐੱਸ. ਜੀ. ਪੀ. ਸੀ. ਸਖ਼ਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News