ਜਲੰਧਰ ''ਚ ਰਿਟਾਇਰਡ ਪ੍ਰੋਫੈਸਰ ਨਾਲ 72 ਲੱਖ ਦੀ ਠੱਗੀ, ਦੋ ਦਿਨ ਰਿਹਾ ਡਿਜੀਟਲ ਅਰੈਸਟ
Wednesday, Jun 17, 2026 - 05:41 PM (IST)
ਜਲੰਧਰ- ਸਾਈਬਰ ਠੱਗਾਂ ਨੇ ਲਾਂਬੜਾ ਦੇ ਰਹਿਣ ਵਾਲੇ ਰਿਟਾਇਰਡ ਪ੍ਰੋਫੈਸਰ ਅਭਿਜੀਤ ਨੂੰ ਦੋ ਦਿਨ ਡਿਜੀਟਲ ਅਰੈਸਟ ਕਰਕੇ ਕਰੀਬ 72 ਲੱਖ ਰੁਪਏ ਦੀ ਠੱਗੀ ਕਰ ਲਈ ਗਈ। ਸਾਈਬਰ ਠੱਗਾਂ ਨੇ ਖ਼ੁਦ ਨੂੰ ਪੁਲਸ ਅਤੇ ਜਾਂਚ ਏਜੰਸੀ ਦਾ ਅਧਿਕਾਰੀ ਦੱਸ ਕੇ ਪ੍ਰੋਫੈਸਰ ਨੂੰ ਇੰਨਾ ਡਰਾ ਦਿੱਤਾ ਕਿ ਜਮ੍ਹਾ ਪੂੰਜੀ ਉਨ੍ਹਾਂ ਦੇ ਦੱਸੇ ਖਾਤਿਆਂ ਵਿਚ ਟਰਾਂਸਫਰ ਕਰ ਦਿੱਤੀ। ਟੀਮ ਨੇ ਜਾਂਚ ਤੋਂ ਬਾਅਦ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਆ ਰਹੀ ਇਹ ਦਿੱਕਤ-ਪਰੇਸ਼ਾਨੀ
ਸਾਈਬਰ ਸੈੱਲ ਨੂੰ ਦਿੱਤੀ ਸ਼ਿਕਾਇਤ ਵਿਚ ਰਿਟਾਇਰਡ ਪ੍ਰੋਫੈਸਰ ਅਭਿਜੀਤ ਨੇ ਦੱਸਿਆ ਕਿ ਸਾਈਬਰ ਠੱਗਾਂ ਨੇ ਉਨ੍ਹਾਂ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਆਧਾਰ ਕਾਰਡ ਦਾ ਇਸਤੇਮਾਲ ਮਨੀ ਲਾਂਡ੍ਰਿੰਗ ਵਿਚ ਕੀਤੀ ਗਿਆ ਹੈ ਪਰ ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਖ਼ਿਲਾਫ਼ ਜਾਂਚ ਚੱਲ ਰਹੀ ਹੈ ਅਤੇ ਜਲਦੀ ਹੀ ਗ੍ਰਿਫ਼ਤਾਰੀ ਹੋ ਸਕਦੀ ਹੈ ਤਾਂ ਉਹ ਡਰ ਗਏ। ਇਸ ਦੇ ਬਾਅਦ ਉਨ੍ਹਾਂ ਨੂੰ ਵੀਡੀਓ ਕਲਾ ਕਰਕੇ ਜੋੜਿਆ ਗਿਆ, ਜਿੱਥੇ ਪੁਲਸ ਅਧਿਕਾਰੀ ਬਣ ਕੇ ਸਾਈਬਰ ਠੱਗ ਨੇ ਪੁਲਸ ਸਟੇਸ਼ਨ ਵਰਗਾ ਮਾਹੌਲ ਵਿਖਾਇਆ। ਉਨ੍ਹਾਂ ਨੂੰ ਕਿਹਾ ਗਿਆ ਕਿ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਕਿਸੇ ਨਾਲ ਵੀ ਗੱਲ ਨਹੀਂ ਕਰਨੀ ਹੈ ਅਤੇ ਨਾ ਹੀ ਘਰੋਂ ਬਾਹਰ ਨਿਕਲਣਾ ਹੈ। ਕੁਝ ਵੀ ਦੱਸਣ 'ਤੇ ਪੂਰੇ ਪਰਿਵਾਰ ਨੂੰ ਫਸਾਉਣ ਦੀ ਧਮਕੀ ਦਿੱਤੀ। ਉਨ੍ਹਾਂ ਨੂੰ ਦੋ ਦਿਨ ਤੱਕ ਡਿਜੀਟਲ ਅਰੈਸਟ ਰੱਖਿਆ ਗਿਆ।
ਸਾਈਬਰ ਠੱਗ ਨੇ ਪੀੜਤ ਨੂੰ ਦੱਸਿਆ ਕਿ ਉਨ੍ਹਾਂ ਦੇ ਬੈਂਕ ਖਾਤਿਆਂ ਦੀ ਜਾਂਚ ਕਰਨੀ ਹੋੋਵੋਗੀ। ਉਨ੍ਹਾਂ ਦੇ ਖਾਤੇ ਦੇ ਬਾਰੇ ਵਿਚ ਪਤਾ ਕਰਕੇ ਉਸ ਦਾ ਪਾਸਵਰਡ ਲਿਆ ਅਤੇ ਕਿਹਾ ਕਿ ਰਕਮ ਨੂੰ ਇਕ ਸੁਰੱਖਿਅਤ ਸਰਕਾਰੀ ਖਾਤੇ ਵਿਚ ਅਸਥਾਈ ਤੌਰ 'ਤੇ ਜਮ੍ਹਾ ਕਰਵਾਉਣਾ ਜ਼ਰੂਰੀ ਹੈ ਤਾਂਕਿ ਇਹ ਸਾਬਤ ਹੋ ਸਕੇ ਕਿ ਪੈਸਾ ਕਾਨੂੰਨੀ ਹੈ। ਗ੍ਰਿਫ਼ਤਾਰੀ ਅਤੇ ਕਾਨੂੰਨੀ ਕਾਰਵਾਈ ਦੇ ਡਰ ਨਾਲ ਪ੍ਰੋਫੈਸਰ ਨੇ ਆਪਣੀ ਜਮ੍ਹਾ ਪੂੰਜੀ ਕਰੀਬ 72 ਲੱਖ ਰੁਪਏ ਦੋਸ਼ੀਆਂ ਦੇ ਖਾਤਿਆਂ ਵਿਚ ਟਰਾਂਸਫਰ ਕਰ ਦਿੱਤੇ।
ਇਹ ਵੀ ਪੜ੍ਹੋ: ਜਲੰਧਰ 'ਚ ਨਿਹੰਗ ਬਾਣੇ 'ਚ ਆਏ ਹਮਲਾਵਰਾਂ ਨੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ, 25 ਰਾਊਂਡ ਕੀਤੀ ਫਾਇਰਿੰਗ
ਜਦੋਂ ਸਾਈਬਰ ਸੈੱਲ ਟੀਮ ਦੁਆਰਾ ਪੁੱਛਗਿੱਛ ਕੀਤੀ ਗਈ ਤਾਂ ਸੇਵਾਮੁਕਤ ਪ੍ਰੋਫੈਸਰ ਨੇ ਖ਼ੁਲਾਸਾ ਕੀਤਾ ਕਿ ਉਹ ਇਕ ਇੱਜ਼ਤਦਾਰ ਆਦਮੀ ਹਨ। ਉਹ ਇੰਨਾ ਡਰ ਗਏ ਸਨ ਕਿ ਉਨ੍ਹਾਂ ਨੇ ਦੋ ਦਿਨਾਂ ਤੱਕ ਆਪਣੇ ਪੁੱਤਰ, ਪਤਨੀ ਜਾਂ ਨੂੰਹ ਨੂੰ ਕੁਝ ਨਹੀਂ ਦੱਸਿਆ। ਜਦੋਂ ਵੀ ਕੋਈ ਪੁੱਛਦਾ ਸੀ ਕਿ ਉਹ ਕਿਉਂ ਡਰੇ ਹੋਏ ਹਨ ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਹਾਲਾਤ ਤੋਂ ਬੱਚ ਜਾਂਦੇ ਸਨ। ਦੋ ਦਿਨਾਂ ਤੱਕ ਉਨ੍ਹਾਂ ਨੇ ਜ਼ਿਆਦਾਤਰ ਸਮਾਂ ਆਪਣੇ ਆਪ ਨੂੰ ਘਰ ਵਿੱਚ ਬੰਦ ਰੱਖਿਆ ਜਾਂ ਕਿਸੇ ਪਾਰਕ 'ਚ ਇਕੱਲੇ ਬੈਠ ਜਾਂਦੇ ਸਨ। ਜਦੋਂ ਪੈਸੇ ਟਰਾਂਸਫਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹਲਚਲ! ਕਾਂਗਰਸ 'ਚ ਧੜੇਬੰਦੀ, ਹੋ ਸਕਦੇ ਨੇ ਵੱਡੇ ਬਦਲਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
