ਟਰੇਨ ’ਚ ਜਾਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਡਾਕਘਰਾਂ ’ਚੋਂ ਲੈ ਸਕਦੇ ਨੇ ਰਿਜ਼ਰਵ, ਯਾਤਰਾ ਤੇ ਪਲੇਟਫਾਰਮ ਟਿਕਟਾਂ

Tuesday, Jun 21, 2022 - 05:43 PM (IST)

ਟਰੇਨ ’ਚ ਜਾਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਡਾਕਘਰਾਂ ’ਚੋਂ ਲੈ ਸਕਦੇ ਨੇ ਰਿਜ਼ਰਵ, ਯਾਤਰਾ ਤੇ ਪਲੇਟਫਾਰਮ ਟਿਕਟਾਂ

ਗੁਰਦਾਸਪੁਰ - ਰੇਲ ਗੱਡੀਆਂ ’ਚ ਸਫ਼ਰ ਕਰਨ ਦੇ ਚਾਹਵਾਨ ਲੋਕਾਂ ਨੂੰ ਹੁਣ ਟਰੇਨਾਂ ਦੀ ਰਿਜ਼ਰਵੇਸ਼ਨ ਟਿਕਟ ਲੈਣ ਲਈ ਰੇਲਵੇ ਕਾਊਂਟਰ 'ਤੇ ਭਟਕਣਾ ਨਹੀਂ ਪਵੇਗਾ। ਰੋਲ ਗੱਡੀ ’ਚ ਸਫ਼ਰ ਕਰਨ ਵਾਲੇ ਲੋਕ ਹੁਣ ਸਥਾਨਕ ਡਾਕਘਰਾਂ ’ਚੋਂ ਰਿਜ਼ਰਵ, ਯਾਤਰਾ ਅਤੇ ਪਲੇਟਫਾਰਮ ਟਿਕਟਾਂ ਲੈ ਸਕਦੇ ਹਨ। ਦੱਸ ਦੇਈਏ ਕਿ ਇਸ ਨੂੰ ਲੈ ਕੇ ਡਾਕਖਾਨੇ ਵਿੱਚ ਰਿਜ਼ਰਵੇਸ਼ਨ ਕਾਊਂਟਰ ਬਣਾਇਆ ਗਿਆ ਹੈ। ਰੇਲਵੇ ਨੇ ਇਸ ਕੰਮ ਲਈ ਡਾਕਘਰ ਦੇ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਸਿਖਲਾਈ ਦਿੱਤੀ ਹੈ। 

ਦੂਜੇ ਪਾਸੇ ਇਸਦੇ ਲਈ ਨੈਟਵਰਕ ਕਨੈਕਟੀਵਿਟੀ ਦੇ ਨਾਲ ਰੇਲਵੇ ਨੇ ਹਾਰਡਵੇਅਰ ਦੀ ਵਿਵਸਥਾ ਕਰਵਾਈ ਹੈ। ਰੇਲ ਗੱਡੀ ’ਚ ਸਫ਼ਰ ਕਰਨ ਵਾਲੇ ਯਾਤਰੀ ਹੁਣ ਯਾਤਰਾ ਟਿਕਟ, ਪਲੇਟਫਾਰਮ ਟਿਕਟ ਅਤੇ ਮਹੀਨਾਵਾਰੀ ਪਾਸ ਨੂੰ ਨਵੀਨੀਕਰਨ ਕਰਨ ਲਈ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨ ’ਤੇ ਪੇ.ਟੀ.ਐੱਮ., ਫ਼ੋਨ-ਪੇ, ਫ੍ਰੀਚਾਰਜ ਵਰਗੀਆਂ ਯੂ.ਪੀ.ਆਈ. ਮੋਬਾਇਲ ਐਪ ਰਾਹੀਂ ਇਕ ਕੋਰਡ ਸਕੈਨ ਕਰਕੇ ਡਿਜੀਟਲ ਭੁਗਤਾਨ ਕਰ ਸਕਦੇ ਹਨ। 

ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਤੋਂ ਦੂਰ ਰਹਿਣ ਵਾਲੇ ਲੋਕਾਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਡਾਕਘਰਾਂ 'ਚ ਰੇਲ ਰਿਜ਼ਰਵੇਸ਼ਨ ਕਰਵਾਉਣ ਦੀ ਸੁਵਿਧਾ ਉਪਲਬਧ ਕਰਵਾਈ ਜਾ ਰਹੀ ਹੈ ਤਾਂਕਿ ਲੋਕਾਂ ਨੂੰ ਰੇਲ ਰਿਜ਼ਰਵੇਸ਼ਨ ਲਈ ਇੱਧਰ-ਉਧਰ ਭਟਕਣਾ ਨਾ ਪਵੇ। ਇਸ ਸਕੀਮ ਦੇ ਤਹਿਤ ਨਾ ਸਿਰਫ਼ ਸ਼ਹਿਰ ਵਿੱਚ ਸਗੋਂ ਪੇਂਡੂ ਖੇਤਰਾਂ ਵਿੱਚ ਵੀ ਲੋਕਾਂ ਨੂੰ ਨਜ਼ਦੀਕੀ ਡਾਕਘਰਾਂ ਤੋਂ ਆਪਣੀਆਂ ਗੱਡੀਆਂ ਲਈ ਰਿਜ਼ਰਵੇਸ਼ਨ ਕਰਾਉਣ ਦੀ ਸਹੂਲਤ ਮਿਲੇਗੀ, ਜਿਸ ਨਾਲ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ।
 


author

rajwinder kaur

Content Editor

Related News