ਪ੍ਰਵਾਸੀ ਪੰਛੀਆਂ ਦੀ ਵਾਪਸੀ ਨਾਲ ਕੇਸ਼ੋਪੁਰ ਛੰਬ ਹੋਇਆ ਵਿਰਾਨ, ਆਪਣੇ ਦੇਸ਼ਾਂ ਨੂੰ ਪਰਤੇ ਮਹਿਮਾਨ ਪੰਛੀ
Thursday, Apr 02, 2026 - 04:18 PM (IST)
ਗੁਰਦਾਸਪੁਰ (ਵਿਨੋਦ): ਗੁਰਦਾਸਪੁਰ-ਬਹਿਰਾਮਪੁਰ ਰੋਡ ’ਤੇ ਸਥਿਤ ਲਗਭਗ 850 ਏਕੜ ’ਚ ਫੈਲਿਆ ਕੁਦਰਤੀ ਕੇਸ਼ੋਪੁਰ ਛੰਬ, ਜੋ ਕਿ ਵਿਦੇਸ਼ੀ ਪ੍ਰਵਾਸੀ ਪੰਛੀਆਂ ਲਈ ਸਵਰਗ ਮੰਨਿਆ ਜਾਂਦਾ ਹੈ, ਹੁਣ ਪੂਰੀ ਤਰ੍ਹਾਂ ਵਿਰਾਨ ਹੋ ਗਿਆ ਹੈ। ਹਰ ਸਾਲ ਨਵੰਬਰ ’ਚ ਸਰਦੀਆਂ ਦੇ ਸ਼ੁਰੂ ਹੁੰਦੇ ਹੀ ਇਹ ਪੰਛੀ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਇੱਥੇ ਪਹੁੰਚਦੇ ਹਨ ਅਤੇ ਮਾਰਚ ਦੇ ਅੰਤ ਤੱਕ ਇੱਥੇ ਡੇਰੇ ਲਾਉਂਦੇ ਹਨ। ਹੁਣ ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਇਹ ਪੰਛੀ ਆਪਣੇ ਦੇਸ਼ਾਂ ਨੂੰ ਵਾਪਸ ਚਲੇ ਗਏ ਹਨ, ਜਿਸ ਕਾਰਨ ਛੰਬ ’ਚ ਪਹਿਲਾਂ ਵਾਲੀ ਰੌਣਕ ਖ਼ਤਮ ਹੋ ਗਈ ਹੈ।
ਇਹ ਵੀ ਪੜ੍ਹੋ- ਸੁਖਬੀਰ ਬਾਦਲ ਦਾ ਐਲਾਨ, ਅਕਾਲੀ ਦਲ ਦੀ ਸਰਕਾਰ ਆਉਣ 'ਤੇ ਬਜ਼ੁਰਗਾਂ ਦੀ ਪੈਨਸ਼ਨ ਕਰਾਂਗੇ 3100
ਇਹ ਪ੍ਰਵਾਸੀ ਪੰਛੀ ਮੁੱਖ ਤੌਰ ’ਤੇ ਉੱਤਰੀ, ਪੂਰਬੀ ਅਤੇ ਮੱਧ ਯੂਰਪ ਸਮੇਤ ਰੂਸ, ਸਾਇਬੇਰੀਆ, ਯੂਕਰੇਨ ਅਤੇ ਮੱਧ ਏਸ਼ੀਆ ਦੇ ਇਲਾਕਿਆਂ ਤੋਂ ਆਉਂਦੇ ਹਨ। ਇਨ੍ਹਾਂ ਪੰਛੀਆਂ ਦੇ ਜਾਣ ਨਾਲ ਕੇਸ਼ੋਪੁਰ ਛੰਬ ’ਚ ਸਿਰਫ਼ ਸੰਨਾਟਾ ਪਸਰਿਆ ਹੋਇਆ ਹੈ। ਮੌਕੇ ’ਤੇ ਦੇਖਣ ’ਤੇ ਪਤਾ ਲੱਗਾ ਹੈ ਕਿ ਹੁਣ ਉੱਥੇ ਸਿਰਫ਼ ਕੁਝ ਗਿਣਤੀ ਦੇ ਹੀ ਪੰਛੀ ਰਹਿ ਗਏ ਹਨ, ਜੋ ਸ਼ਾਇਦ ਬਿਮਾਰ ਹਨ ਜਾਂ ਉੱਡਣ ਦੇ ਸਮਰੱਥ ਨਹੀਂ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਕਿਸਾਨਾਂ ਲਈ ਸੁਨਹਿਰੀ ਮੌਕਾ, ਜਦਲੀ ਕਰ ਲਓ ਇਹ ਕੰਮ, 24 ਅਪ੍ਰੈਲ ਤੱਕ ਦਾ ਹੈ ਸਮਾਂ
ਕੇਸ਼ੋਪੁਰ ਛੰਬ ਪੰਜ ਪੰਚਾਇਤਾਂ ਦੀ ਸਾਂਝੀ ਜ਼ਮੀਨ ’ਤੇ ਬਣਿਆ ਇਕ ਕੁਦਰਤੀ ਦਲਦਲੀ ਖੇਤਰ ਹੈ। ਕਿਸੇ ਸਮੇਂ ਇਥੇ ਇਕ ਲੱਖ ਤੋਂ ਵੱਧ ਪੰਛੀ ਆਉਂਦੇ ਸਨ ਪਰ ਵਿਭਾਗੀ ਅੰਕੜਿਆਂ ਅਨੁਸਾਰ ਇਸ ਵਾਰ ਸਿਰਫ਼ 12,900 ਪੰਛੀ ਹੀ ਪਹੁੰਚੇ ਹਨ। ਪੰਛੀਆਂ ਦੇ ਜਾਣ ਤੋਂ ਬਾਅਦ ਹੁਣ ਇਹ ਛੰਬ ਅਗਲੇ ਕੁਝ ਮਹੀਨਿਆਂ ਲਈ ਸਿਰਫ਼ ਮੱਛੀ ਪਾਲਣ, ਕਮਲ ਦੇ ਫੁੱਲਾਂ ਦੀ ਖੇਤੀ ਅਤੇ ਹੋਰ ਫ਼ਸਲਾਂ ਲਈ ਹੀ ਵਰਤਿਆ ਜਾਵੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ਥਾਣੇ ’ਤੇ ਗ੍ਰੇਨੇਡ ਹਮਲੇ ਦੀ ਵੀਡੀਓ ਆਈ ਸਾਹਮਣੇ; ਪਹਿਲਾਂ ਦਿਖਿਆ ਹੱਥ ’ਚ ਗ੍ਰੇਨੇਡ, ਫਿਰ ਹੋਇਆ ਧਮਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
