ਗੁਰਦਾਸਪੁਰ ਦਾ ਬਬਰੀ ਬਾਈਪਾਸ ਚੌਕ ਬਣਿਆ ‘ਮੌਤ ਦਾ ਮੋੜ’: ਹਰ ਮਹੀਨੇ ਹੋ ਰਹੇ ਖੂਨੀ ਹਾਦਸੇ
Monday, Apr 13, 2026 - 12:47 PM (IST)
ਗੁਰਦਾਸਪੁਰ (ਹਰਮਨ): ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਸਥਿਤ ਬਬਰੀ ਬਾਈਪਾਸ ਚੌਕ ਹੁਣ ਆਮ ਲੋਕਾਂ ਅਤੇ ਵਾਹਨ ਚਾਲਕਾਂ ਲਈ ਖੌਫ਼ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਵਾਪਰ ਰਹੇ ਭਿਆਨਕ ਸੜਕ ਹਾਦਸਿਆਂ ਕਾਰਨ ਇਹ ਚੌਕ ਹੁਣ ‘ਮੌਤ ਦਾ ਮੋੜ’ ਬਣ ਚੁੱਕਾ ਹੈ। ਇੱਥੇ ਹੁਣ ਤੱਕ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਅਤੇ ਦਰਜਨਾਂ ਲੋਕ ਉਮਰ ਭਰ ਲਈ ਅਪਾਹਜ ਹੋ ਗਏ ਹਨ। ਸਥਾਨਕ ਲੋਕਾਂ ਅਤੇ ਰਾਹਗੀਰਾਂ ਮੁਤਾਬਕ ਲਗਭਗ ਹਰ ਮਹੀਨੇ ਇੱਥੇ ਕੋਈ ਨਾ ਕੋਈ ਅਜਿਹੀ ਘਟਨਾ ਵਾਪਰਦੀ ਹੈ, ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਲਗਾਤਾਰ ਵੱਧ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਸਕੂਲਾਂ ਨੂੰ ਬਣਿਆ ਜਾ ਰਿਹਾ ਨਿਸ਼ਾਨਾ, ਤਰਨਤਾਰਨ ਦੇ ਇਸ ਸਕੂਲ 'ਚ...
ਹਾਲ ਹੀ ਵਿਚ ਵਾਪਰੇ ਇਕ ਦਰਦਨਾਕ ਹਾਦਸੇ ’ਚ ਇਕ ਤੇਜ਼ ਰਫ਼ਤਾਰ ਬੱਸ ਇਸ ਤਿੱਖੇ ਮੋੜ ’ਤੇ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ’ਚ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਕਈ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਇਸ ਦੌਰਾਨ ਇਕ ਕਾਰ ਵੀ ਬੱਸ ਦੀ ਲਪੇਟ ’ਚ ਆ ਕੇ ਬੁਰੀ ਤਰ੍ਹਾਂ ਕੁਚਲੀ ਗਈ। ਇਹ ਘਟਨਾ ਕੋਈ ਪਹਿਲੀ ਨਹੀਂ ਹੈ, ਸਗੋਂ ਇਹ ਚੌਕ ਦੀ ਖ਼ਤਰਨਾਕ ਬਣਤਰ ਅਤੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹਦੀ ਹੈ। ਹਾਦਸਿਆਂ ਦਾ ਮੁੱਖ ਕਾਰਨ ਨੈਸ਼ਨਲ ਹਾਈਵੇਅ ਦੀ ਇੰਜੀਨੀਅਰਿੰਗ ’ਚ ਨੁਕਸ ਮੰਨਿਆ ਜਾ ਰਿਹਾ ਹੈ। ਦੀਨਾਨਗਰ ਵੱਲੋਂ ਆਉਣ ਵਾਲੀ ਟ੍ਰੈਫਿਕ ਜਦੋਂ ਔਜਲਾ ਪਿੰਡ ਦੇ ਰੇਲਵੇ ਫਲਾਈਓਵਰ ਤੋਂ ਹੇਠਾਂ ਉਤਰਦੀ ਹੈ, ਤਾਂ ਪੁਲ ਦੀ ਤਿੱਖੀ ਢਲਾਣ ਕਾਰਨ ਵਾਹਨਾਂ ਦੀ ਰਫ਼ਤਾਰ ਬਹੁਤ ਤੇਜ਼ ਹੋ ਜਾਂਦੀ ਹੈ। ਢਲਾਣ ਖ਼ਤਮ ਹੁੰਦਿਆਂ ਹੀ ਅਚਾਨਕ ਇੱਕ ਬੇਹੱਦ ਤਿੱਖਾ ਮੋੜ ਆ ਜਾਂਦਾ ਹੈ। ਤੇਜ਼ ਰਫ਼ਤਾਰ ਕਾਰਨ ਡਰਾਈਵਰ ਅਕਸਰ ਵਾਹਨ ’ਤੇ ਕਾਬੂ ਨਹੀਂ ਰੱਖ ਪਾਉਂਦੇ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਸ਼ਿਮਲਾ ਵਰਗਾ ਨਜ਼ਾਰਾ, 80 ਤੋਂ ਵੀ ਹੇਠਾਂ ਆਇਆ AQI, ਨਜ਼ਰ ਆ ਰਹੀਆਂ ਪਹਾੜੀਆਂ
ਇਸ ਤੋਂ ਇਲਾਵਾ ਇੱਥੇ ਲੋੜੀਂਦੇ ਚਿਤਾਵਨੀ ਬੋਰਡਾਂ, ਸੜਕ ਸੰਕੇਤਾਂ ਅਤੇ ਰਾਤ ਸਮੇਂ ਚਮਕਣ ਵਾਲੇ ਰਿਫਲੈਕਟਰਾਂ ਦੀ ਭਾਰੀ ਘਾਟ ਹੈ। ਪਹਿਲੀ ਵਾਰ ਇਸ ਸੜਕ 'ਤੇ ਆਉਣ ਵਾਲੇ ਚਾਲਕਾਂ ਨੂੰ ਅੱਗੇ ਆਉਣ ਵਾਲੇ ਖ਼ਤਰਨਾਕ ਮੋੜ ਬਾਰੇ ਕੋਈ ਅਗਾਊਂ ਜਾਣਕਾਰੀ ਨਹੀਂ ਮਿਲਦੀ। ਸੜਕ ਦੇ ਕਿਨਾਰੇ ਲੱਗੇ ਘਣੇ ਰੁੱਖ ਦ੍ਰਿਸ਼ਟਤਾ (ਵਿਜ਼ੀਬਿਲਟੀ) ਨੂੰ ਘਟਾਉਂਦੇ ਹਨ ਅਤੇ ਸੜਕ ਦੇ ਇਕ ਹਿੱਸੇ ’ਤੇ ਪਾਣੀ ਖੜ੍ਹਾ ਰਹਿਣ ਕਾਰਨ ਵਾਹਨ ਅਕਸਰ ਫਿਸਲ ਜਾਂਦੇ ਹਨ। ਇਹ ਸਥਾਨ ਹੁਣ ਇਕ ਅਜਿਹਾ ‘ਬਲੈਕ ਸਪਾਟ’ ਬਣ ਚੁੱਕਾ ਹੈ, ਜਿਸ ਬਾਰੇ ਨੈਸ਼ਨਲ ਹਾਈਵੇਅ ਅਥਾਰਟੀ ਪੂਰੀ ਤਰ੍ਹਾਂ ਜਾਣੂ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਗਾਹਕ ਬਣ ਆਏ 4 ਨੌਜਵਾਨਾਂ ਨੇ ਕੱਪੜਾ ਵਪਾਰੀ 'ਤੇ...
ਜ਼ਿਕਰਯੋਗ ਹੈ ਕਿ ਜ਼ਿਲਾ ਰੋਡ ਸੇਫਟੀ ਕਮੇਟੀ ਦੀਆਂ ਮੀਟਿੰਗਾਂ ’ਚ ਕਈ ਵਾਰ ਇਹ ਮੁੱਦਾ ਉੱਠਿਆ ਅਤੇ ਡਿਪਟੀ ਕਮਿਸ਼ਨਰ ਵੱਲੋਂ ਸਖ਼ਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ, ਪਰ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਦੀ ਖ਼ਾਮੋਸ਼ੀ ਲੋਕਾਂ ਦੀਆਂ ਜਾਨਾਂ 'ਤੇ ਭਾਰੀ ਪੈ ਰਹੀ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਇੱਥੇ ਇੱਕ ਵਿਸ਼ਾਲ ‘ਗੋਲ ਚੌਕ’ ਬਣਾਇਆ ਜਾਵੇ ਅਤੇ ਰੁੱਖਾਂ ਦੀ ਛੰਗਾਈ ਕਰਕੇ ਸਹੀ ਸਾਈਨ ਬੋਰਡ ਲਗਾਏ ਜਾਣ ਤਾਂ ਜੋ ਅੱਗੇ ਤੋਂ ਅਜਿਹੇ ਖ਼ੂਨੀ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਰਾਵੀ ਦਰਿਆ 'ਚ ਨਹਾਉਣ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
