ਗੁਰਦਾਸਪੁਰ ’ਚ ਪਿਸਤੌਲ ਦਿਖਾ ਕੇ ਠੇਕੇ ਦੇ ਸੇਲਜਮੈਨ ਕੋਲੋਂ ਲੁੱਟੀ ਨਕਦੀ ਤੇ ਮੋਬਾਈਲ

Tuesday, Apr 14, 2026 - 04:07 PM (IST)

ਗੁਰਦਾਸਪੁਰ ’ਚ ਪਿਸਤੌਲ ਦਿਖਾ ਕੇ ਠੇਕੇ ਦੇ ਸੇਲਜਮੈਨ ਕੋਲੋਂ ਲੁੱਟੀ ਨਕਦੀ ਤੇ ਮੋਬਾਈਲ

ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ’ਚ  ਪੁਲਸ  ਦੀ  ਸਖ਼ਤੀ  ਦੇ  ਬਾਵਜੂਦ  ਚੋਰੀਆਂ, ਲੁੱਟਖੋਹਾਂ  ਦੀਆਂ  ਵਾਰਦਾਤਾਂ  ਥੰਮ  ਨਹੀਂ  ਰਹੀਆਂ।  ਅੱਜ  ਫਿਰ  ਗੁਰਦਾਸਪੁਰ  ਦੇ ਪਿੰਡ ਹਮਰਾਜਪੁਰ ’ਚ  ਸਥਿਤ  ਸ਼ਰਾਬ ਦੇ ਠੇਕੇ  ਦੇ ਸੇਲਜਮੈਨ ਕੋਲੋਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਨੇ ਪਿਸਤੌਲ ਦਿਖਾ ਕੇ 3000 ਦੇ ਕਰੀਬ ਨਕਦੀ ਅਤੇ ਉਸ ਦਾ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ: ਪਿਓ-ਪੁੱਤ 'ਤੇ ਚੱਲੀਆਂ ਤਾੜ-ਤਾੜ ਗੋਲੀਆਂ

ਇਸ ਸਬੰਧੀ ਠੇਕੇ ਦੇ ਮੁਲਾਜ਼ਮ ਬਲਕਾਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਹ ਠੇਕਾ ਬੰਦ ਕਰਕੇ ਆਪਣੇ ਘਰ ਵਾਪਸ ਜਾ ਰਿਹਾ ਸੀ ਜਦੋਂ ਰਸਤੇ ਵਿੱਚ ਆਲੇਚੱਕ ਤੋਂ ਬੱਬਰੀ ਬਾਈਪਾਸ ਨੂੰ ਜਾਂਦੀ ਰੋਡ 'ਤੇ ਪਹੁੰਚਿਆਂ ਤਾਂ  ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸ ਦੇ ਅੱਗੇ ਮੋਟਰਸਾਈਕਲ ਖੜਾ ਕਰ ਦਿੱਤਾ ਅਤੇ   ਉਸ ਨੂੰ ਘੇਰ ਲਿਆ । ਫਿਰ ਉਸ ’ਤੇ ਪਿਸਤੌਲ ਤਾਣ ਦਿੱਤੀ । 

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ! ਬਦਲ ਸਕਦਾ ਮਿਜਾਜ਼, ਪੜ੍ਹੋ ਵਿਭਾਗ ਦੀ ਜਾਣਕਾਰੀ

ਉਸ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਪਿਸਤੌਲ ਅਸਲੀ ਸੀ ਜਾਂ ਨਕਲੀ, ਪਰ ਉਹ ਬਹੁਤ ਡਰ ਗਿਆ ਸੀ ਅਤੇ ਉਸ ਨੇ ਲੁਟੇਰਿਆਂ ਦੇ ਕਹਿਣ ’ਤੇ ਆਪਣੀ ਜੇਬ ਵਿੱਚੋਂ ਸਾਰੇ ਪੈਸੇ ਕੱਢ ਦਿੱਤੇ ਜੋ 3000 ਦੇ ਕਰੀਬ ਸੀ। ਲੁਟੇਰਿਆਂ ਨੇ ਉਸ ਦਾ ਮੋਬਾਇਲ ਫੋਨ ਵੀ ਖੋਹ ਲਿਆ ਅਤੇ ਫਰਾਰ ਹੋ ਗਏ । ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਸਕੂਲਾਂ ਨੂੰ ਬਣਿਆ ਜਾ ਰਿਹਾ ਨਿਸ਼ਾਨਾ, ਤਰਨਤਾਰਨ ਦੇ ਇਸ ਸਕੂਲ 'ਚ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News