ਚੋਰਾਂ ਨੇ ਸਕੂਲ ’ਚੋਂ ਇਨਵਰਟਰ ਬੈਟਰਾ, ਸਪੀਕਰ, ਬਰਤਨ ਤੇ DVR ਕੀਤਾ ਚੋਰੀ
Saturday, May 30, 2026 - 01:17 PM (IST)
ਤਰਨਤਾਰਨ (ਰਾਜੂ)- ਸਰਕਾਰੀ ਐਲੀਮੈਂਟਰੀ ਸਕੂਲ ਜੋਧਪੁਰ ’ਚ ਚੋਰਾਂ ਵੱਲੋਂ ਇਨਵਰਟਰ ਬੈਟਰਾ, ਪ੍ਰੋਜੈਕਟਰ ਦੇ ਸਪੀਕਰ, ਬਰਤਨ, ਪੱਖੇ ਅਤੇ ਡੀਵੀਆਰ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਅਣਪਛਾਤੇ ਚੋਰਾਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਅਮਨਦੀਪ ਕੌਰ ਮੁੱਖ ਅਧਿਆਪਕ ਨੇ ਦੱਸਿਆ ਕਿ ਬੀਤੀ 15 ਮਈ ਦੀ ਰਾਤ ਨੂੰ ਅਣਪਛਾਤੇ ਵਿਅਕਤੀ ਸਕੂਲ ਵਿਚ ਦਾਖ਼ਲ ਹੋਏ ਜੋ ਸਕੂਲ ’ਚੋਂ ਇਨਵਰਟਰ ਬੈਟਰਾ, ਪ੍ਰੋਜੈਕਟਰ ਦੇ ਸਪੀਕਰ, ਸਟੀਲ ਦਾ ਵੱਡਾ ਪਤੀਲਾ, ਸਾਊਂਡ ਸਿਸਟਮ, 4 ਪੱਖੇ, ਡੀ. ਵੀ. ਆਰ. ਚੋਰੀ ਕਰਕੇ ਲੈ ਗਏ।
ਇਹ ਵੀ ਪੜ੍ਹੋ- ਪੰਜਾਬ ਦੇ DCs ਨੂੰ 'ਓ.ਪੀ. ਜਿੰਦਲ ਪੁਰਸਕਾਰ' ਨਾਲ ਕੀਤਾ ਜਾਵੇਗਾ ਸਨਮਾਨਿਤ
ਘਟਨਾ ਦਾ ਪਤਾ ਲੱਗਣ ’ਤੇ ਉਨ੍ਹਾਂ ਤੁਰੰਤ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਏ. ਐੱਸ. ਆਈ. ਸੁਖਬੀਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਦੇ ਵਿਰੁੱਧ ਮੁਕੱਦਮਾ ਨੰਬਰ 105 ਧਾਰਾ 305 ਭ.ਨ.ਸ. ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਬਾਰਿਸ਼ ਮਗਰੋਂ ਗੁਰਦਾਸਪੁਰ 'ਚ ਨਾਗਾਂ ਦਾ ਜੋੜਾ ਮਸਤੀ ਕਰਦਾ ਆਇਆ ਨਜ਼ਰ, ਲੋਕਾਂ ਨੇ ਮੋਬਾਈਲਾਂ 'ਚ ਬਣਾਈ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
