ਕੇਂਦਰੀ ਜੇਲ ''ਚੋਂ ਮੋਬਾਈਲ ਫੋਨ ਸਮੇਤ ਇਤਰਾਜ਼ਯੋਗ ਸਾਮਾਨ ਬਰਾਮਦ

Saturday, Jun 27, 2026 - 02:50 PM (IST)

ਕੇਂਦਰੀ ਜੇਲ ''ਚੋਂ ਮੋਬਾਈਲ ਫੋਨ ਸਮੇਤ ਇਤਰਾਜ਼ਯੋਗ ਸਾਮਾਨ ਬਰਾਮਦ

ਤਰਨਤਾਰਨ (ਰਾਜੂ)- ਕੇਂਦਰੀ ਜੇਲ ਗੋਇੰਦਵਾਲ ਸਾਹਿਬ ਵਿਚ ਕੀਤੀ ਗਈ ਚੈਕਿੰਗ ਦੌਰਾਨ ਮੋਬਾਈਲ, ਹੈੱਡਫ਼ੋਨ, ਡਾਟਾ ਕੇਬਲ, ਅਡਾਪਟਰ, ਬੀੜੀਆਂ ਦੇ ਬੰਡਲ, ਕੂਲਲਿਪ ਪੈਕੇਟ ਆਦਿ ਇਤਰਾਜ਼ਯੋਗ ਵਸਤੂਆਂ ਬਰਾਮਦ ਹੋਈਆਂ ਹਨ। ਇਸ ਸਬੰਧੀ ਸਹਾਇਕ ਸੁਪਰਡੈਂਟ ਮਨਜੀਤ ਸਿੰਘ ਨੇ ਦੱਸਿਆ ਕਿ ਜੇਲ ਵਿਚ ਕੀਤੀ ਗਈ ਤਲਾਸ਼ੀ ਦੌਰਾਨ ਲਵਾਰਿਸ ਹਾਲਤ ਵਿਚ ਮਿਲੇ ਪੈਕੇਟ ਵਿਚੋਂ 4 ਟਚ ਸਕ੍ਰੀਨ ਮੋਬਾਈਲ, 1 ਕੀਪੈਡ ਮੋਬਾਈਲ, 1 ਹੈੱਡਫ਼ੋਨ, 2 ਡਾਟਾ ਕੇਬਲ, 1 ਅਡਾਪਟਰ, 235 ਬੀੜੀਆਂ ਦੇ ਬੰਡਲ, 93 ਪੈਕੇਟ ਤੰਬਾਕੂ, 26 ਪੈਕੇਟ ਕੂਲਲਿਪ, 3 ਲਾਈਟਰ ਅਤੇ 1 ਹੀਟਰ ਸਪਰਿੰਗ ਮਿਲਿਆ ਹੈ। ਓਧਰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਦੇ ਵਿਰੁੱਧ ਪ੍ਰੀਜ਼ਨ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
 


author

Shivani Bassan

Content Editor

Related News