ਕੇਂਦਰੀ ਜੇਲ੍ਹ ''ਚੋਂ 11 ਮੋਬਾਈਲ ਸਮੇਤ ਭਾਰੀ ਮਾਤਰਾ ''ਚ ਨਸ਼ੀਲਾ ਪਦਾਰਥ ਬਰਾਮਦ
Friday, Jun 26, 2026 - 10:57 AM (IST)
ਤਰਨਤਾਰਨ (ਰਮਨ)-ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਚ ਆਏ ਦਿਨ ਨਸ਼ੀਲੇ ਪਦਾਰਥ, ਤੇਜ਼ਧਾਰ ਹਥਿਆਰ, ਮੋਬਾਈਲ ਫੋਨ ਆਦਿ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਜੇਲ ਪ੍ਰਸ਼ਾਸਨ ਵੱਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਜੇਲ੍ਹ ਅੰਦਰੋਂ 11 ਮੋਬਾਈਲ ਫੋਨ, ਇਕ ਹੈਡਫੋਨ, 329 ਪੁੜੀਆਂ ਤੰਬਾਕੂ, 668 ਬੰਡਲ ਬੀੜੀਆਂ, 67 ਕੂਲ ਲਿਪਾਂ, 47 ਪੈਕਟ ਸਿਗਰਟ, 6 ਲਾਈਟਰ, 2 ਹੀਟਰ ਸਪਰਿੰਗ, 3 ਕੀਪੈਡ ਫੋਨ, ਇਕ ਚਾਰਜਰ, ਇਕ ਡਾਟਾ ਕੇਬਲ ਬਰਾਮਦ ਕੀਤੀਆਂ ਗਈਆਂ।
ਇਹ ਵੀ ਪੜ੍ਹੋ- ਪੰਜਾਬ 'ਚ ਪਵੇਗਾ ਮੀਂਹ, 2 ਦਿਨਾਂ ਲਈ ਇਨ੍ਹਾਂ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਗੋਇੰਦਵਾਲ ਸਾਹਿਬ ਹਰਿੰਦਰ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਜਸਵੰਤ ਸਿੰਘ ਵੱਲੋਂ ਵੱਖ-ਵੱਖ ਸਮੇਂ ਉਪਰ ਬੈਰਕਾਂ ਦੀ ਲਈ ਗਈ ਤਲਾਸ਼ੀ ਦੌਰਾਨ 11 ਮੋਬਾਈਲ ਫੋਨ, ਇਕ ਹੈਡਫੋਨ, 329 ਪੁੜੀਆਂ ਤੰਬਾਕੂ, 668 ਬੰਡਲ ਬੀੜੀਆਂ, 67 ਕੂਲ ਲਿਪਾਂ, 47 ਪੈਕਟ ਸਿਗਰਟ, 6 ਲਾਈਟਰ, 2 ਹੀਟਰ ਸਪਰਿੰਗ, ਇਕ ਚਾਰਜਰ, ਇਕ ਡਾਟਾ ਕੇਬਲ ਬਰਾਮਦ ਕੀਤੇ ਗਏ ਹਨ, ਜਿਸ ਦੇ ਸਬੰਧ ਵਿਚ ਸਹਾਇਕ ਜੇਲ ਸੁਪਰਡੈਂਟ ਜਸਵੰਤ ਸਿੰਘ ਦੇ ਬਿਆਨਾਂ ਉਪਰ ਥਾਣਾ ਗੋਇੰਦਵਾਲ ਸਾਹਿਬ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੇ ਨੈੱਟਵਰਕ ਦਾ ਪਰਦਾਫਾਸ਼, ਖ਼ਤਰਨਾਕ ਹਥਿਆਰਾਂ ਤੇ ਲੱਖਾਂ ਦੀ ਨਕਦੀ ਸਮੇਤ 7 ਮੁਲਜ਼ਮ ਗ੍ਰਿਫਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
