ਰਈਆ ਵਿਖੇ ਚੋਰਾਂ ਦੇ ਹੌਂਸਲੇ ਬੁਲੰਦ, ਇਕੋ ਰਾਤ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਕੀਤੀ ਚੋਰੀ

Tuesday, Jul 23, 2024 - 06:25 PM (IST)

ਰਈਆ (ਹਰਜੀਪ੍ਰੀਤ)- ਕਸਬਾ ਰਈਆ ਵਿਖੇ ਬੇਖੌਫ ਚੋਰਾਂ ਵੱਲੋਂ ਇੱਕੋ ਰਾਤ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕਰਨ ਦਾ ਸਮਾਚਾਰ ਹੈ। ਫੇਰੂਮਾਨ ਰੋਡ ਰਈਆ ਸਥਿੱਤ ਸੁੱਖ ਮੈਡੀਕਲ ਸਟੋਰ ਦੇ ਮਾਲਕ ਸੁੱਖਵਿੰਦਰ ਸਿੰਘ, ਮਨਪਸੰਦ ਡੇਰੀ ਦੇ ਮਾਲਿਕ ਸਵਦੇਸ਼ ਕੁਮਾਰ ਅਤੇ ਜੀ. ਟੀ. ਰੋਡ ਉਪੱਰ ਬਾਵਾ ਮਹੇਸ਼ ਸਿੰਘ ਮਾਰਕੀਟ ਵਿੱਚ ਪੈਂਦੀ ਮੋਬਾਇਲਾਂ ਦੀ ਦੁਕਾਨ ਦੇ ਮਾਲਕ ਦਿਲਬਾਗ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ  ਰੋਜ਼ਾਨਾ ਦੀ ਤਰ੍ਹਾਂ ਰਾਤ ਉਹ ਆਪਣੇ ਦੁਕਾਨਾਂ ਨੂੰ ਤਾਲੇ ਲਾ ਕੇ ਘਰ ਚਲੇ ਗਏ ਤਾਂ ਜਦ ਸਵੇਰੇ ਆ ਕੇ ਦੇਖਿਆ ਤਾਂ ਸੁਖ ਮੈਡੀਕਲ ਨਾਮ ਦੀ ਦੁਕਾਨ ਵਿੱਚ ਚੋਰਾਂ ਨੇ ਜੈਕ ਵਗੇਰਾ ਲਾ ਕੇ ਦੁਕਾਨ ਦਾ ਸ਼ਟਰ ਤੋੜਿਆ ਹੋਇਆ ਸੀ ਅਤੇ ਬਾਹਰ ਲੱਗਾ ਕੈਮਰਾ ਵੀ ਤੋੜ ਕੇ ਨਾਲ ਲੈ ਗਏ। 

ਇਹ ਵੀ ਪੜ੍ਹੋ- ਸਮੁੰਦਰੀ ਜਹਾਜ਼ ਡੁੱਬਣ ਕਾਰਨ 22 ਸਾਲਾ ਨੌਜਵਾਨ ਲਾਪਤਾ, ਪਰਿਵਾਰ ਦਾ ਇਕਲੌਤਾ ਸਹਾਰਾ ਹੈ ਦੀਪਕ

ਚੋਰਾਂ ਨੇ ਗੱਲਾ ਫੋਲਿਆ ਪਰ ਗੱਲੇ ਵਿੱਚ ਕੋਈ ਰੁਪਇਆ ਨਾ ਹੋਣ ਕਰਕੇ ਉਸ ਦਾ ਬਚਾ ਹੋ ਗਿਆ।ਇਸੇ ਤਰ੍ਹਾਂ ਮਨਪਸੰਦ ਸਵੀਟ ਅਤੇ ਡੇਅਰੀ ਵਿੱਚ ਚੋਰਾਂ ਨੇ ਜੈਕ ਵਗੈਰਾ ਲਾ ਕੇ ਸ਼ਟਰ ਤੋੜਿਆ ਹੋਇਆ ਸੀ ਤੇ ਅੰਦਰ ਸਾਮਾਨ ਖਿਲਰਿਆ ਹੋਇਆ ਸੀ।ਉਹਨੇ ਦੱਸਿਆ ਕਿ ਚੋਰ ਪੰਜ ਕਿਲੋ ਦੇਸੀ ਘਿਓ, ਆਈਸ ਕਰੀਮ, 8 ਬੋਤਲਾਂ ਕੋਲਡ ਡਰਿੰਕ, ਬਿਸਕੁਟ, ਮੰਦਰ ਵਿੱਚ ਪਏ 3600 ਅਤੇ ਗੱਲੇ ਵਿੱਚ ਕਰੀਬ 16 ਸੌ ਰੁਪਏ ਨਕਦੀ ਟੋਟਲ ਕੋਈ 10 ਕੁ ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ ਹਨ। ਜੀ. ਟੀ. ਰੋਡ ਉਪੱਰ ਬਾਵਾ ਮਹੇਸ਼ ਸਿੰਘ ਮਾਰਕੀਟ ਵਿੱਚ ਪੈਂਦੀ ਮੋਬਾਇਲਾਂ ਦੀ ਦੁਕਾਨ ਵਿੱਚ ਚੋਰਾਂ ਨੇ ਦੂਜੀਆਂ ਦੁਕਾਨਾਂ ਵਾਂਗਰ ਜੈਕ ਵਗੇਰਾ ਲਾ ਕੇ ਦੁਕਾਨ ਦਾ ਸ਼ਟਰ ਤੋੜ ਕੇ ਗੱਲੇ ਵਿੱਚ ਪਏ ਕੋਈ 10 ਕੁ ਹਜਾਰ ਰੁਪਏ ਨਕਦੀ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਪਰ ਚੋਰਾਂ ਨੇ ਦੁਕਾਨ ਵਿੱਚ ਪਏ ਮੋਬਾਇਲ, ਲੈਪਟੌਪ ਵਗੈਰਾ ਹੋਰ ਕੋਈ ਸਾਮਾਨ ਚੋਰੀ ਨਹੀਂ ਕੀਤਾ। 

ਇਹ ਵੀ ਪੜ੍ਹੋ- ਓਮਾਨ 'ਚ ਸਮੁੰਦਰੀ ਜਹਾਜ਼ ਦਾ ਹਾਦਸਾਗ੍ਰਸਤ ਹੋਣ ਦਾ ਮਾਮਲਾ, ਲਾਪਤਾ 6 ਕਰੂ ਮੈਂਬਰਾਂ 'ਚੋਂ 4 ਦੱਸੇ ਜਾ ਰਹੇ ਭਾਰਤ

ਚੋਰ ਉਨ੍ਹਾਂ ਦੇ ਵੀ ਕੈਮਰੇ ਤੋੜ ਗਏ ਅਤੇ ਡੀ. ਵੀ. ਆਰ. ਦੀਆਂ ਤਾਰਾਂ ਕੱਟ ਗਏ ਹਨ। ਇਥੇ ਦੱਸਣਯੋਗ ਹੈ ਕਿ ਇਸ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਵੀ ਰਈਆ ਵਿਖੇ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰਾਂ ਨੇ ਚੋਰੀਆਂ ਕੀਤੀਆਂ ਸਨ, ਜਿਨ੍ਹਾਂ ਦੇ ਅੱਜ ਤੱਕ ਚੋਰ ਨਹੀਂ ਫੜੇ ਗਏ। ਦੁਕਾਨਦਾਰਾਂ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਨਾਲ ਬਹੁਤ ਸਹਿਮ ਪਾਇਆ ਜਾ ਰਿਹਾ ਹੈ। ਦੁਕਾਨਦਾਰਾਂ ਦੀ ਪੁਲਸ ਪ੍ਰਸ਼ਾਸ਼ਨ ਤੋਂ ਪੁਰਜੋਰ ਮੰਗ ਹੈ ਕਿ ਰਾਤ ਨੁੰ ਪੁਲਸ ਦੀ ਗਸ਼ਤ ਵਧਾਈ ਜਾਵੇ। 

ਇਹ ਵੀ ਪੜ੍ਹੋ- ਨਹਿਰ 'ਚ ਨਹਾਉਂਦਿਆਂ ਸਰਪੰਚ ਸਮੇਤ ਡੁੱਬੇ ਤਿੰਨ ਵਿਅਕਤੀ, ਦੋ ਦੀਆਂ ਲਾਸ਼ਾ ਬਰਾਮਦ, ਦੇਖ ਨਹੀਂ ਹੁੰਦਾ ਪਰਿਵਾਰ ਦਾ ਹਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News