ਵਿਆਹ ''ਤੇ ਗਏ ਵਿਅਕਤੀ ਦੇ ਘਰੋਂ ਨਕਦੀ ਤੇ ਗਹਿਣੇ ਹੋਏ ਚੋਰੀ, ਪੁਲਸ ਵੱਲੋਂ ਕਾਰਵਾਈ ਸ਼ੁਰੂ

Sunday, Jan 29, 2023 - 11:13 AM (IST)

ਵਿਆਹ ''ਤੇ ਗਏ ਵਿਅਕਤੀ ਦੇ ਘਰੋਂ ਨਕਦੀ ਤੇ ਗਹਿਣੇ ਹੋਏ ਚੋਰੀ, ਪੁਲਸ ਵੱਲੋਂ ਕਾਰਵਾਈ ਸ਼ੁਰੂ

ਗੁਰਦਾਸਪੁਰ (ਜੀਤ ਮਠਾਰੂ, ਵਿਨੋਦ)- ਮੁਹੱਲਾ ਉਂਕਾਰ ਨਗਰ ’ਚ ਚੋਰ ਇਕ ਘਰ ’ਚੋਂ ਲੱਖਾਂ ਦੀ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲੈ ਗਏ। ਪਰਿਵਾਰ ਕਿਸੇ ਰਿਸ਼ਤੇਦਾਰ ਦੇ ਵਿਆਹ ’ਚ ਸ਼ਾਮਲ ਹੋਣ ਲਈ ਕੋਲਕਾਤਾ ਗਿਆ ਹੋਇਆ ਸੀ। ਚੋਰੀ ਦੀ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਇਕ ਰਿਸ਼ਤੇਦਾਰ ਸਵੇਰੇ ਘਰ ਗਿਆ ਅਤੇ ਤਾਂ  ਦੇਖਿਆ ਕਿ ਰਸੋਈ ਦਾ ਤਾਲਾ ਟੁਟਿਆ ਹੋਇਆ ਸੀ ਅਤੇ ਅੰਦਰ ਅਲਮਾਰੀ ਦਾ ਸਾਮਾਨ ਵੀ ਖਿਲਰਿਆ ਹੋਇਆ ਸੀ।

ਇਹ ਵੀ ਪੜ੍ਹੋ- ਮੋਟਰਸਾਈਕਲ ਸਵਾਰਾਂ ਨੇ ਸੜਕ ਕਿਨਾਰੇ ਖੜ੍ਹੇ ਨੌਜਵਾਨ ’ਤੇ ਚਲਾਈਆਂ ਗੋਲੀਆਂ, ਹਮਲਾਵਰ ਹੋਏ ਫ਼ਰਾਰ

ਇਸ ਸਬੰਧੀ ਘਰ ਦੇ ਮਾਲਕ ਕੇ. ਪੀ. ਸਿੰਘ ਨੇ ਫੋਨ ’ਤੇ ਦੱਸਿਆ ਕਿ ਸ਼ੁਰੂਆਤੀ ਪਰਤਾਲ ਵਿਚ ਪਤਾ ਲੱਗਿਆ ਹੈ ਕਿ ਚੋਰ ਘਰ ’ਚੋਂ 2 ਲੱਖ ਰੁਪਏ ਤੋਂ ਵੱਧ ਦੀ ਨਕਦੀ, 150 ਚਾਂਦੀ ਦੇ ਸਿੱਕੇ ‌ਅਤੇ ਇਕ ਛੇ ਗ੍ਰਾਮ ਵਜ਼ਨੀ ਸੋਨੇ ਦੀ ਅੰਗੂਠੀ ਚੋਰੀ ਕਰ ਕੇ ਲੈ ਗਏ ਹਨ। ਬਾਕੀ ਨੁਕਸਾਨ ਬਾਰੇ ਕੋਲਕਾਤਾ ਤੋਂ ਵਾਪਸ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਥਾਣਾ ਸਿਟੀ ਤੋਂ ਪੁਲਸ ਅਧਿਕਾਰੀ ਵੱਲੋਂ ਪਹੁੰਚ ਕੇ ਮੌਕੇ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਨਾਲ ਹੀ ਨੇੜੇੇ ਦੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ- ਨਸ਼ੇ 'ਚ ਟੱਲੀ ਪੰਜਾਬ ਪੁਲਸ ਮੁਲਾਜ਼ਮ ਦਾ ਕਾਰਾ, ਟਰੈਕਟਰ ਸਵਾਰ ਨੌਜਵਾਨ ਨੂੰ ਜ਼ਖ਼ਮੀ ਕਰਕੇ ਕੀਤਾ ਹਾਈ ਵੋਲਟੇਜ਼ ਡਰਾਮਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News