ਚੋਰਾਂ ਨੇ ਕਰਿਆਨਾ ਦੁਕਾਨ ਦੀ ਕੰਧ ਪਾੜ ਕੇ ਉਡਾਇਆ ਲੱਖਾਂ ਦਾ ਸਾਮਾਨ

07/09/2022 1:32:54 AM

ਗੁਰਦਾਸਪੁਰ (ਜੀਤ ਮਠਾਰੂ) : ਥਾਣਾ ਕਾਹਨੂੰਵਾਨ ਅਧੀਨ ਪੁਲ ਸਠਿਆਲੀ ਵਿਖੇ ਪੁਲਸ ਪੋਸਟ ਤੋਂ ਕੁਝ ਗਜ਼ ਦੀ ਦੂਰੀ ’ਤੇ ਹੀ ਚੋਰਾਂ ਨੇ ਇਕ ਕਰਿਆਨੇ ਦੀ ਦੁਕਾਨ ਦੇ ਪਿਛਲੇ ਪਾਸਿਓਂ ਕੰਧ ਪਾੜ ਕੇ ਕਰੀਬ ਇਕ ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ।

ਸੰਧੂ ਕਰਿਆਨਾ ਸਟੋਰ ਦੇ ਮਾਲਕ ਜਰਨੈਲ ਸਿੰਘ ਸੰਧੂ ਵਾਸੀ ਕੋਟ ਯੋਗਰਾਜ ਨ ਦੱਸਿਆ ਕਿ ਬੀਤੀ ਸ਼ਾਮ ਉਹ ਦੁਕਾਨ ਬੰਦ ਕਰਕੇ ਗਏ ਸੀ ਤੇ ਅੱਜ ਜਦੋਂ ਦੁਕਾਨ ਖੋਲ੍ਹੀ ਤਾਂ ਪਤਾ ਲੱਗਾ ਕਿ ਚੋਰਾਂ ਨੇ ਦੁਕਾਨ ਦੇ ਪਿਛਲੇ ਪਾਸਿਓਂ ਕੰਧ ਪਾੜ ਕੇ ਦੁਕਾਨ ’ਚੋਂ 32 ਇੰਚ ਦੀ ਐੱਲ. ਈ. ਡੀ., ਸੀ. ਸੀ. ਟੀ. ਵੀ. ਕੈਮਰੇ ਦਾ ਡੀ. ਵੀ. ਆਰ. ਅਤੇ ਕਰਿਆਨੇ ਸਮੇਤ ਹੋਰ ਸਾਮਾਨ ਚੋਰੀ ਕਰ ਲਿਆ ਹੈ। ਚੋਰੀ ਹੋਏ ਸਮਾਨ ਦੀ ਕੀਮਤ ਕਰੀਬ ਇਕ ਲੱਖ ਰੁਪਏ ਬਣਦੀ ਹੈ। ਥਾਣਾ ਕਾਹਨੂੰਵਾਨ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ ਪਰ ਪੁਲਸ ਅਜੇ ਤੱਕ ਕਿਸੇ ਚੋਰ ਨੂੰ ਨਹੀਂ ਫੜ ਸਕੀ।

ਖ਼ਬਰ ਇਹ ਵੀ : ਨਹਿਰ 'ਚ ਕਾਰ ਡਿੱਗਣ ਨਾਲ 9 ਪੰਜਾਬੀਆਂ ਦੀ ਮੌਤ, ਉਥੇ ਜਾਪਾਨ ਦੇ ਸਾਬਕਾ PM ਨੂੰ ਮਾਰੀ ਗੋਲੀ, ਪੜ੍ਹੋ TOP 10

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News