ਮੋਹਾਲੀ ਭਰਾ ਨੂੰ ਮਿਲਣ ਗਏ ਪਰਿਵਾਰ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ਼, ਇਕ ਗ੍ਰਿਫ਼ਤਾਰ

Tuesday, Jul 30, 2024 - 06:02 PM (IST)

ਮੋਹਾਲੀ ਭਰਾ ਨੂੰ ਮਿਲਣ ਗਏ ਪਰਿਵਾਰ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ਼, ਇਕ ਗ੍ਰਿਫ਼ਤਾਰ

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਕਸਬਾ ਦੌਰਾਂਗਲਾ ਵਿਖੇ ਇਕ ਘਰ ਵਿਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਦੇ ਜਾਂਚ ਅਧਿਕਾਰੀ ਰਣਧੀਰ ਸਿੰਘ ਨੇ ਦੱਸਿਆ ਕਿ ਸੁਨੀਤਾ ਦੇਵੀ ਪਤਨੀ ਲੇਟ ਸਤਪਾਲ ਵਾਸੀ ਦੋਰਾਂਗਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਦਿੱਤੀ ਕਿ ਮੈਂ  ਆਪਣੇ ਪਰਿਵਾਰ ਸਮੇਤ ਆਪਣੇ ਭਰਾ ਨੂੰ ਮਿਲਣ ਲਈ ਮੋਹਾਲੀ ਗਈ ਹੋਈ ਸੀ। 

ਉਨ੍ਹਾਂ ਕਿਹਾ ਜਦ ਉਹ ਆਪਣੇ ਘਰ ਵਾਪਸ ਆਈ ਅਤੇ ਬਾਹਰਲਾ ਦਰਵਾਜ਼ਾ ਖੁਲਿਆ ਹੋਇਆ ਸੀ ਅਤੇ ਜਦੋਂ ਅੰਦਰ ਆ ਕੇ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਅੰਦਰੋ ਇੱਕ ਪਿੱਤਲ ਦੀ ਬਾਲਟੀ, ਇੱਕ ਪਿਤਲ ਦੀ ਗੜਵੀ, ਤਿੰਨ ਪਿੱਤਲ ਦੇ ਪਤੀਲੇ, ਤਿੰਨ ਪਿੱਤਲ ਦੇ ਗਿਲਾਸ ਗਾਇਬ ਸਨ। ਪੁਲਸ ਵੱਲੋਂ ਸਾਰੀ ਜਾਂਚ ਪੜਤਾਲ ਕਰਨ ਉਪਰੰਤ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਰਿਸ਼ੂ ਪੁੱਤਰ ਸੰਜੀਵ ਕੁਮਾਰ ਵਾਸੀ ਦੋਰਾਂਗਲਾ ਅਤੇ ਸਤਿੰਦਰ ਸਿੰਘ ਉਰਫ ਬਾਬਾ ਪੁੱਤਰ ਹਰਬੰਸ ਸਿੰਘ ਵਾਸੀ ਦਬੂੜੀ ਵਿਰੁੱਧ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਸਤਿੰਦਰ ਸਿੰਘ ਉਰਫ਼ ਬਾਬਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੂਸਰੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। 


author

Shivani Bassan

Content Editor

Related News