ਚੋਰਾਂ ਨੇ ਘਰ 'ਚੋਂ ਦਿਨ-ਦਿਹਾੜੇ ਉਡਾਈ 70 ਹਜ਼ਾਰ ਦੀ ਨਕਦੀ

Saturday, Nov 26, 2022 - 07:43 PM (IST)

ਚੋਰਾਂ ਨੇ ਘਰ 'ਚੋਂ ਦਿਨ-ਦਿਹਾੜੇ ਉਡਾਈ 70 ਹਜ਼ਾਰ ਦੀ ਨਕਦੀ

ਗੁਰਦਾਸਪੁਰ (ਜੀਤ ਮਠਾਰੂ) : ਪੁਲਸ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਲਮੀਨ ਕਰਾਲ 'ਚ ਚੋਰਾਂ ਨੇ ਦਿਨ-ਦਿਹਾੜੇ ਇਕ ਘਰ 'ਚੋਂ ਕਰੀਬ 70 ਹਜ਼ਾਰ ਰੁਪਏ ਚੋਰੀ ਕਰ ਲਏ। ਜਾਣਕਾਰੀ ਦਿੰਦਿਆਂ ਬਾਦਲ ਸਿੰਘ ਪੁੱਤਰ ਹਰਮੀਤ ਸਿੰਘ ਨੇ ਦੱਸਿਆ ਕਿ ਉਹ ਫੁੱਟਵੀਅਰ ਦਾ ਕਾਰੋਬਾਰ ਕਰਦਾ ਹੈ ਅਤੇ ਪਿੰਡਾਂ ਵਿੱਚ ਸਾਮਾਨ ਵੇਚਣ ਜਾਂਦਾ ਹੈ। ਅੱਜ ਵੀ ਉਹ ਪਿੰਡਾਂ ਵਿਚ ਗਿਆ ਸੀ ਤੇ ਉਸ ਦੇ ਮਾਤਾ-ਪਿਤਾ ਤੇ ਪਤਨੀ ਵੀ ਘਰ ਵਿਚ ਨਹੀਂ ਸਨ। ਜਦੋਂ ਉਹ ਘਰ ਵਾਪਸ ਆਇਆ ਤਾਂ ਬਾਹਰ ਵਾਲੇ ਗੇਟ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਅੰਦਰ ਇਕ ਕਮਰੇ ਵਿੱਚ ਰੱਖੀ ਅਲਮਾਰੀ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਚੋਰ ਅਲਮਾਰੀ ਵਿੱਚ ਰੱਖੇ 70 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ ਸਨ। ਇਸ ਸਬੰਧੀ ਥਾਣਾ ਪੁਰਾਣਾ ਸ਼ਾਲਾ ਵਿਚ ਸੂਚਨਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਬੈਂਕ ਦੀ ਨਕਦੀ ਸਹੀ ਟਿਕਾਣੇ 'ਤੇ ਪਹੁੰਚਾਉਣ ਵਾਲੇ ਅਫ਼ਸਰ ਨੇ ਹੀ ਵਾਰਦਾਤ ਨੂੰ ਦੇ ਦਿੱਤਾ ਅੰਜਾਮ, ਪੜ੍ਹ ਕੇ ਉਡ ਜਾਣਗੇ ਹੋਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News