ਕਿਰਪਾਨ ਦੀ ਨੋਕ ’ਤੇ ਫੋਟੋਗ੍ਰਾਫਰ ਨੂੰ ਲੁੱਟਣ ਵਾਲੇ ਦੋਵੇਂ ਲੁਟੇਰੇ ਗ੍ਰਿਫਤਾਰ
Friday, Jan 06, 2023 - 02:10 PM (IST)

ਘੁਮਾਣ/ਸ੍ਰੀ ਹਰਗੋਬਿੰਦਪੁਰ ਸਾਹਿਬ (ਸਰਬਜੀਤ)- ਕਿਰਪਾਨ ਦੀ ਨੋਕ ’ਤੇ ਫੋਟੋਗ੍ਰਾਫਰ ਨੂੰ ਲੁੱਟਣ ਵਾਲੇ ਦੋਵੇਂ ਲੁਟੇਰਿਆਂ ਨੂੰ ਥਾਣਾ ਘੁਮਾਣ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਪੁਲਸ ਥਾਣਾ ਘੁਮਾਣ ਦੇ ਐੱਸ. ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਹਰਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਘੁਮਾਣ ਨੇ ਲਿਖਵਾਇਆ ਸੀ ਕਿ ਉਹ ਫੋਟੋਗ੍ਰਾਫ਼ਰੀ ਦਾ ਕੰਮ ਕਰਦਾ ਹੈ ਅਤੇ ਬੀਤੀ 2 ਜਨਵਰੀ ਨੂੰ ਰਾਤ ਵਜੇ ਬੇਗੋਵਾਲ ਤੋਂ ਆਪਣੇ ਘਰ ਪਿੰਡ ਘੁਮਾਣ ਨੂੰ ਆ ਰਿਹਾ ਸੀ। ਜਦੋਂ ਉਹ ਪੱਤੀ ਵਾੜੇ, ਘੁਮਾਣ ਕੋਲ ਪਹੁੰਚਿਆ ਤਾਂ ਪਿੱਛੋਂ ਇਕ ਮੋਟਰਸਾਈਕਲ ’ਤੇ ਆਏ 2 ਨੌਜਵਾਨ, ਜਿਨ੍ਹਾਂ ਦੇ ਹੱਥ ਵਿਚ ਕਿਰਪਾਨ ਸੀ, ਉਨ੍ਹਾਂ ਨੇ ਫੋਟੋਗ੍ਰਾਫਰ ਨੂੰ ਕਿਰਪਾਨ ਨਾਲ ਡਰਾ ਧਮਕਾ ਕੇ ਉਸ ਕੋਲੋਂ ਇਕ ਰੀਅਲ ਮੀਨ-2 ਪ੍ਰੋਅ ਕੰਪਨੀ ਦਾ ਮੋਬਾਇਲ ਫੋਨ, ਇਕ ਡਰੋਨ ਅਤੇ 17 ਹਜ਼ਾਰ ਰੁਪਏ ਨਕਦੀ ਖੋਹ ਕੇ ਲੈ ਗਏ ਸਨ।
ਇਹ ਵੀ ਪੜ੍ਹੋ- ਚੀਨ ਤੋਂ ਖ਼ਰੀਦੀ 149 ਕਰੋੜ ਰੁਪਏ ਦੀ ਰੇਲ ਵੈਗਨ ਪਾਕਿਸਤਾਨ ਦੀਆਂ ਪੱਟੜੀਆਂ ’ਤੇ ਚੱਲਣ ਯੋਗ ਨਹੀਂ
ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਉਨ੍ਹਾਂ ਨੇ ਕਾਰਵਾਈ ਕਰਦਿਆਂ ਥਾਣਾ ਘੁਮਾਣ ਵਿਖੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਇਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ, ਜਿਸ ’ਤੇ ਉਕਤ ਫੋਟੋਗ੍ਰਾਫ਼ਰ ਨੂੰ ਲੁੱਟਣ ਵਾਲੇ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮਾੜੀ ਪੰਨਵਾਂ ਅਤੇ ਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮਚਰਾਵਾਂ ਵਜੋਂ ਹੋਈ ਹੈ ਅਤੇ ਇਨ੍ਹਾਂ ਕੋਲੋਂ ਹੋਰ ਪੁੱਛਗਿਛ ਜਾਰੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ 'ਤੇ ਜ਼ਬਰਦਸਤ ਹੰਗਾਮਾ, ਕੜਾਕੇ ਦੀ ਠੰਡ 'ਚ 150 ਯਾਤਰੀ ਹੋਏ ਖੱਜਲ-ਖੁਆਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।