ਟ੍ਰੈਫ਼ਿਕ ਪੁਲਸ ਨੇ ਨਾਬਾਲਿਗ ਬੱਚੇ ਨੂੰ ਈ-ਰਿਕਸ਼ਾ ਚਲਾਉਂਦੇ ਰੋਕਿਆ, ਫਿਰ ਪਿਓ ਨੂੰ ਬੁਲਾ ਦਿੱਤੀ ਇਹ ਨਸੀਹਤ
Monday, Apr 24, 2023 - 12:37 PM (IST)
ਗੁਰਦਾਸਪੁਰ (ਹੇਮੰਤ)- ਗੁਰਦਾਸਪੁਰ ਟ੍ਰੈਫ਼ਿਕ ਪੁਲਸ ਵੱਲੋਂ ਸ਼ਹਿਰ ’ਚ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਲਈ ਹਰ ਚੌਂਕ ’ਤੇ ਨਾਕੇਬੰਦੀ ਕਰ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਵੀ ਗੁਰਦਾਸਪੁਰ ਟ੍ਰੈਫ਼ਿਕ ਪੁਲਸ ਵੱਲੋਂ ਸ਼ਹਿਰ ਦੇ ਡਾਕਖਾਨਾ ਚੌਂਕ, ਮੱਛੀ ਮਾਰਕੀਟ ਚੌਂਕ, ਕਾਹਨੂੰਵਾਨ ਚੌਂਕ ਆਦਿ ’ਤੇ ਨਾਕਾਬੰਦੀ ਕਰ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ।
ਇਹ ਵੀ ਪੜ੍ਹੋ- ਹਰੀਕੇ ਥਾਣੇ ਨੇੜਿਓਂ ਹੈਂਡ ਗ੍ਰਨੇਡ ਤੇ ਕਾਰਤੂਸ ਬਰਾਮਦ, ਇਲਾਕੇ 'ਚ ਫ਼ੈਲੀ ਸਨਸਨੀ
ਇਸੇ ਦੌਰਾਨ ਗੁਰਦਾਸਪੁਰ ਟ੍ਰੈਫ਼ਿਕ ਪੁਲਸ ਨੇ ਇਕ ਨਾਬਾਲਿਗ ਬੱਚੇ ਨੂੰ ਈ-ਰਿਕਸ਼ਾ ਚਲਾਉਂਦੇ ਸਮੇਂ ਰੋਕ ਲਿਆ ਅਤੇ ਉਸ ਦੇ ਮਾਪਿਆਂ ਨੂੰ ਬੁਲਾਇਆ। ਇਸ ਮੌਕੇ ਨਾਬਾਲਿਗ ਬੱਚੇ ਨੇ ਦੱਸਿਆ ਕਿ ਉਹ ਘਰ ਤੋਂ ਸਾਮਾਨ ਖ਼ਰੀਦਣ ਲਈ ਈ-ਰਿਕਸ਼ਾ ’ਤੇ ਬਾਜ਼ਾਰ ਆਇਆ ਸੀ ਅਤੇ ਉਹ ਆਪਣੇ ਮਾਪਿਆਂ ਨੂੰ ਦੱਸ ਕੇ ਈ-ਰਿਕਸ਼ਾ ਲੈ ਕੇ ਆਇਆ ਸੀ। ਇਸ ਸਬੰਧੀ ਜਦੋਂ ਬੱਚੇ ਦੇ ਪਿਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗਲਤੀ ਨਾਲ ਈ-ਰਿਕਸ਼ਾ ਆਪਣੇ ਬੱਚੇ ਨੂੰ ਦੇ ਦਿੱਤਾ ਸੀ।
ਇਹ ਵੀ ਪੜ੍ਹੋ- 25 ਲੱਖ ਤੋਂ ਵੱਧ ਲੋਕਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੁੱਕੀ ਆਵਾਜ਼, 27 ਨੂੰ ਗਵਰਨਰ ਨੂੰ ਸੌਂਪੇ ਜਾਣਗੇ ਪ੍ਰੋਫ਼ਾਰਮੇ
ਦੂਜੇ ਪਾਸੇ ਗੁਰਦਾਸਪੁਰ ਟ੍ਰੈਫ਼ਿਕ ਪੁਲਸ ਦੇ ਇੰਚਾਰਜ ਅਜੇ ਕੁਮਾਰ ਨੇ ਦੱਸਿਆ ਕਿ ਈ-ਰਿਕਸ਼ਾ ਦਾ ਕਾਨੂੰਨ ਅਨੁਸਾਰ ਚਲਾਨ ਕੀਤਾ ਗਿਆ ਹੈ ਅਤੇ ਬੱਚੇ ਨੂੰ ਪਿਆਰ ਨਾਲ ਸਮਝਾਇਆ ਗਿਆ ਕਿ ਉਹ 18 ਸਾਲ ਦੀ ਉਮਰ ਤੱਕ ਈ-ਰਿਕਸ਼ਾ ਜਾਂ ਕੋਈ ਹੋਰ ਵਾਹਨ ਨਾ ਚਲਾਏ। ਇਸ ’ਤੇ ਬੱਚੇ ਨੇ ਟ੍ਰੈਫ਼ਿਕ ਪੁਲਸ ਦੇ ਇੰਚਾਰਜ ਅਜੇ ਕੁਮਾਰ ਨਾਲ ਵਾਅਦਾ ਕੀਤਾ ਕਿ ਜਦੋਂ ਤੱਕ ਉਹ ਬਾਲਗ ਹੋਣ ਤੱਕ ਵਾਹਨ ਨਹੀਂ ਚਲਾਏਗਾ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰੇਗਾ। ਦੂਜੇ ਪਾਸੇ ਟ੍ਰੈਫ਼ਿਕ ਪੁਲਸ ਇੰਚਾਰਜ ਅਜੇ ਕੁਮਾਰ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਨਾ ਚਲਾਉਣ ਦੇਣ ਅਤੇ ਖੁਦ ਵੀ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ।
ਇਹ ਵੀ ਪੜ੍ਹੋ- ਅਰੁਣਾਚਲ ਪ੍ਰਦੇਸ਼ ’ਚ ਗੁਰਦੁਆਰੇ ਨੂੰ ਬੋਧੀ ਅਸਥਾਨ ’ਚ ਤਬਦੀਲ ਕਰਨਾ ਸਿੱਖਾਂ ’ਤੇ ਹਮਲਾ : ਐਡਵੋਕੇਟ ਧਾਮੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।