'ਭਾਰਤ ਜੋੜੇ ਯਾਤਰਾ' ਦੀ ਥਾਂ ਕਾਂਗਰਸ ਜੋੜਨ ਦੀ ਲੋੜ, ਬੇਰਾਂ ਵਾਂਗ ਖਿੱਲਰੇ ਹਨ ਕਾਂਗਰਸੀ : ਫਤਿਹਜੰਗ ਬਾਜਵਾ

12/30/2022 5:11:36 PM

ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਅੱਜ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਮਾਤਾ ਦੇ ਦੇਹਾਂਤ ਨੂੰ ਲੈਕੇ ਭਾਜਪਾ ਨੇਤਾ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਨਰਿੰਦਰ ਮੋਦੀ ਨਾਲ ਪੂਰਾ ਦੇਸ਼ ਖੜ੍ਹਾ ਹੈ ਅਤੇ ਵਿਸ਼ੇਸ ਕਰ ਉਨ੍ਹਾਂ ਦੀ ਪੂਰੀ ਭਾਜਪਾ ਪਾਰਟੀ ਦੁੱਖ 'ਚ ਸ਼ਾਮਲ ਹੈ। ਉਥੇ ਹੀ ਬਟਾਲਾ 'ਚ ਪਹੁਚੇ ਭਾਜਪਾ ਨੇਤਾ ਫਤਿਹਜੰਗ ਸਿੰਘ ਬਾਜਵਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਾਂਗਰਸ ਦੀ ਰਾਹੁਲ ਗਾਂਧੀ ਵਲੋਂ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ 'ਤੇ ਟਿਪਣੀ ਕਰਦੇ ਕਿਹਾ ਕਿ ਸਿਹਤ ਵਿਭਾਗ ਨੇ ਕੋਰੋਨਾ ਗਾਈਡਲਾਈਨ ਨਿਭਾਉਣ ਦੀ ਗੱਲ ਕੀਤੀ ਹੈ, ਉਸ 'ਚ ਕੋਈ ਰਾਜਨੀਤੀ ਨਹੀਂ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਸਰਕਾਰੀ ਗਊਸ਼ਾਲਾ ਦੇ ਮੰਦੇ ਹਾਲ, ਭੁੱਖ ਅਤੇ ਠੰਡ ਨਾਲ ਗਊਆਂ ਦੀ ਹੋ ਰਹੀ ਮੌਤ

ਉਥੇ ਹੀ ਉਨ੍ਹਾਂ ਨੇ ਰਾਹੁਲ ਗਾਂਧੀ 'ਤੇ ਤੰਜ ਕੱਸਦਿਆਂ ਕਿਹਾ ਕਿ ਰਾਹੁਲ ਗਾਂਧੀ ਨੂੰ ਦੇਸ਼ ਜੋੜੋ ਯਾਤਰਾ ਦੀ ਥਾਂ ਕਾਂਗਰਸ ਜੋੜਨ ਦੀ ਮੁਖ ਲੋੜ ਹੈ- ਬੇਰਾਂ ਵਾਂਗ ਕਾਂਗਰਸੀ ਖਿੱਲਰੇ ਹਨ। ਇਸ ਦੇ ਨਾਲ ਹੀ ਸੁਰੱਖਿਆ ਏਜੰਸੀਆਂ ਵਲੋਂ ਪੰਜਾਬ 'ਚ ਅਲਰਟ ਜਾਰੀ ਰੱਖਣ ਦੇ ਮੁੱਦੇ 'ਤੇ ਫਤਿਹਬਾਜਵਾ ਨੇ ਕਿਹਾ ਕਿ ਪੰਜਾਬ ਸੂਬੇ 'ਚ ਤਾਂ ਜਦ ਦੀ 'ਆਪ' ਸਰਕਾਰ ਸੱਤਾ 'ਚ ਆਈ ਹੈ ਉਦੋਂ ਤੋਂ ਕਾਨੂੰਨ ਸਥਿਤੀ ਵਿਗੜੀ ਹੈ ਅਤੇ ਹਾਲਾਤ ਬੇਲਗਾਮ ਹੋਏ ਹਨ। 

ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਪਿਓ-ਪੁੱਤ 'ਤੇ ਹਮਲਾ ਕਰ ਕੀਤੀ ਲੁੱਟਖੋਹ, ਪੁਲਸ ਮੁਲਾਜ਼ਮ 'ਤੇ ਲੱਗੇ ਇਲਜ਼ਾਮ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News