ਐਕਸਾਈਜ਼ ਤੇ ਪੁਲਸ ਪਾਰਟੀ ਦੀ ਸਾਂਝੀ ਰੇਡ ਟੀਮ ਵਲੋਂ 3500 ਲਿਟਰ ਲਾਹਣ ਬਰਾਮਦ
Sunday, Aug 04, 2024 - 04:31 PM (IST)
ਬਟਾਲਾ/ਘੁਮਾਣ(ਗੋਰਾਇਆ): ਬਿਆਸ ਦਰਿਆ ਨਾਲ ਲੱਗਦੇ ਪਿੰਡਾਂ ’ਚ ਐਕਸਾਈਜ਼ ਵਿਭਾਗ ਆਰ.ਕੇ. ਇੰਟਰਪ੍ਰਾਈਜ਼ਜ਼ ਤੇ ਸ੍ਰੀ ਹਰਗੋਬਿੰਦਪੁਰ ਤੇ ਕਾਹਨੂੰਵਾਨ ਥਾਣਿਆਂ ਦੀ ਪੁਲਸ ਦੀ ਸਾਂਝੀ ਰੇਡ ਟੀਮ ਵੱਲੋਂ ਬਿਆਸ ਦਰਿਆ ਦੇ ਕੰਢੇ ’ਤੇ ਛਾਪੇਮਾਰੀ ਕਰਦਿਆਂ 3500 ਲਿਟਰ ਲਾਹਣ ਬਰਾਮਦ ਕੀਤੀ ਗਈ। ਸਰਕਲ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਆਰ. ਕੇ. ਇੰਟਰਪ੍ਰਾਈਜ਼ਜ਼ ਦੇ ਜੀ.ਐੱਮ. ਗੁਰਪ੍ਰੀਤ ਗੋਪੀ ਉੱਪਲ ਨੇ ਦੱਸਿਆ ਕਿ ਰੇਡ ਟੀਮ ਨੂੰ ਮਿਲੀ ਇਸ ਵੱਡੀ ਕਾਮਯਾਬੀ ’ਤੇ ਐਕਸਾਈਜ਼ ਵਿਭਾਗ ਦੇ ਸਹਾਇਕ ਕਮਿਸ਼ਨਰ ਗੁਰਦਾਸਪੁਰ ਹਨੂਵੰਤ ਸਿੰਘ ਤੇ ਐੱਸ.ਐੱਸ.ਪੀ. ਬਟਾਲਾ ਵਲੋਂ ਰੇਡ ਟੀਮ ਨੂੰ ਨਿਰਦੇਸ਼ ਦਿੱਤੇ ਗਏ ਕਿ ਹਰ ਪਿੰਡ ’ਚ ਤਲਾਸ਼ੀ ਦੌਰਾਨ ਸ਼ਰਾਬ ਦਾ ਨਜਾਇਜ਼ ਧੰਦਾ ਸਖ਼ਤੀ ਨਾਲ ਬੰਦ ਕਰਵਾਇਆ ਜਾਵੇ, ਜਿਸ ਤਹਿਤ ਸਾਂਝੀ ਰੇਡ ਟੀਮ ਵੱਲੋਂ ਸਰਕਲ ਦੇ ਨਾਲ ਲਗਦੇ ਪਿੰਡਾਂ ਭੇਟ ਪਤਨ, ਕਠਾਣਾ, ਰਜੋਆ, ਮੌਜਪੁਰ, ਬੁੱਢਾ ਬਾਲਾ ਵਿਚ ਤਲਾਸ਼ੀ ਅਭਿਆਨ ਤੇਜ਼ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ- SGPC ਦਫ਼ਤਰ 'ਚ ਹੋਏ ਕਤਲ ਦੇ ਮਾਮਲੇ 'ਚ ਪੁਲਸ ਨੇ ਲਿਆ ਵੱਡਾ ਐਕਸ਼ਨ
ਕਿਸੇ ਮੁਖਬਰ ਦੀ ਇਤਲਾਹ ’ਤੇ ਪਿੰਡ ਕਠਾਣਾ ਬਿਆਸ ਦਰਿਆ ਦੇ ਬਰੇਤੇ ਵਿਚੋਂ 5 ਲੋਹੇ ਦੇ ਡਰੰਮ, 2 ਪੀਪਿਆਂ ਤੇ 6 ਤਰਪਾਲਾਂ ’ਚੋਂ 3500 ਲਿਟਰ ਲਾਹਣ ਬਰਾਮਦ ਕੀਤੀ, ਜਿਸ ਨੂੰ ਬਾਅਦ ’ਚ ਐਕਸਾਈਜ਼ ਦੀ ਸਾਂਝੀ ਰੇਡ ਟੀਮ ਵੱਲੋਂ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਸ ਮੌਕੇ ਦਲਜੀਤ, ਹਰਜੀਤ, ਬਲਜੀਤ, ਮਾਸਟਰ, ਖਹਿਰਾ, ਪੱਪੀ, ਅਜੇ, ਮਾਨ ਸਿੰਘ, ਬਲਵਿੰਦਰ ਸਿੰਘ, ਕਾਲਾ, ਖਹਿੜਾ, ਸੋਨੂੰ, ਖੰਡੋ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ 'ਚ ਵਾਪਰਿਆ ਵੱਡਾ ਹਾਦਸਾ, ਕੜਾਹੇ 'ਚ ਡਿੱਗਿਆ ਸੇਵਾਦਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8