ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਪੁਲਸ ਨੇ ਕੱਸਿਆ ਸ਼ਿਕੰਜਾ

Sunday, Dec 07, 2025 - 12:49 PM (IST)

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਪੁਲਸ ਨੇ ਕੱਸਿਆ ਸ਼ਿਕੰਜਾ

ਗੁਰਦਾਸਪੁਰ (ਵਿਨੋਦ)-ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਅਦਿੱਤਿਆ ਦੇ ਦਿਸ਼ਾ-ਨਿਰਦੇਸ਼ਾਂ ’ਤੇ ਗੁਰਦਾਸਪੁਰ ਸ਼ਹਿਰ ਅੰਦਰ ਟ੍ਰੈਫਿਕ ਨੂੰ ਸੁਚਾਰੂ ਰੂਪ ਵਿਚ ਚਾਲੂ ਰੱਖਣ ਲਈ ਟੈ੍ਫ਼ਿਕ ਇੰਚਾਰਜ ਸਤਨਾਮ ਸਿੰਘ ਵਲੋਂ ਆਪਣੀ ਪੁਲਸ ਪਾਰਟੀ ਨਾਲ ਸਖ਼ਤੀ ਨਾਲ ਵਾਹਨ ਚਾਲਕਾਂ ਦੇ ਜਿੱਥੇ ਚਲਾਨ ਕੀਤੇ ਜਾ ਰਹੇ ਹਨ ਉੱਥੇ ਹੀ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-ਪੰਜਾਬ 'ਚ 3 ਦਿਨ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ ! ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ

ਇਸ ਸਬੰਧੀ ਗੱਲਬਾਤ ਕਰਦਿਆਂ ਟੈ੍ਫ਼ਿਕ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਸ਼ਹਿਰ ਅੰਦਰ ਟੈ੍ਫ਼ਿਕ ਨੂੰ ਸੁਚਾਰੂ ਰੂਪ ਵਿਚ ਚਾਲੂ ਰੱਖਣਾ ਉਨ੍ਹਾਂ ਦੀ ਡਿਊਟੀ ਹੈ ਜਿਸ ਨੂੰ ਉਹ ਪੂਰੀ ਮੁਸਤੈਦੀ ਨਾਲ ਨਿਭਾਅ ਰਹੇ ਹਨ। ਉਨ੍ਹਾਂ ਕਿਹਾ  44 ਦੇ ਕਰੀਬ ਛੋਟੇ-ਵੱਡੇ ਵਾਹਨਾਂ ਦੇ ਚਲਾਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਾਰਨ ਵਾਲੇ ਚਾਲਕਾਂ ਖ਼ਿਲਾ ਵਿਸ਼ੇਸ ਮੁਹਿੰਮ ਛੇੜੀ ਗਈ ਹੈ ਅਤੇ ਹੁਣ ਕਾਫ਼ੀ ਚਲਾਨ ਬੁਲਟ ਮੋਟਰਸਾਈਕਲਾਂ ’ਤੇ ਪਟਾਕੇ ਮਾਰਨ ਵਾਲਿਆਂ ਦੇ ਕੀਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ- ਭਾਜਪਾ ਤੇ ਅਕਾਲੀਆਂ ਦੀ ਧੜੇਬੰਦੀ ’ਚ ਵੰਡੀ ਕਾਂਗਰਸ ਦੇ ਲਈ ਖ਼ਤਰੇ ਦੀ ਘੰਟੀ! ਚੋਣਾਂ ਦੇਣਗੀਆਂ ਭਵਿੱਖ ਦੇ ਸੰਕੇਤ

ਉਨ੍ਹਾਂ ਆਮ ਲੋਕਾਂ ਨੂੰ ਵੀ ਆਪਣੇ ਵਾਹਨਾਂ ਦੇ ਕਾਗ਼ਜ਼ ਪੂਰੇ ਰੱਖਣ ਦੀਆਂ ਹਦਾਇਤਾਂ ਕੀਤੀਆਂ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਤਾੜਨਾ ਕੀਤੀ ਕਿ ਉਹ ਆਪਣੇ ਛੋਟੇ ਬੱਚਿਆਂ ਨੂੰ ਵਾਹਨ ਚਲਾਉਣ ਲਈ ਨਾ ਦੇਣ। ਉਨ੍ਹਾਂ ਕਿਹਾ ਸ਼ਹਿਰ ਅੰਦਰ ਮੋਡੀਫਾਈ ਵਾਹਨਾਂ ਖ਼ਿਲਾਫ ਵੀ ਸਖਤੀ ਨਾਲ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਸ਼ਹਿਰ ਅੰਦਰ ਗਲਤ ਪਾਰਕਿੰਗ ਕਰਨ ’ਤੇ ਉਨ੍ਹਾਂ ਵਲੋਂ ਚਲਾਨ ਕੀਤੇ ਜਾ ਰਹੇ ਹਨ। ਟਰੈਫ਼ਿਕ ਇੰਚਾਰਜ ਸਤਨਾਮ ਸਿੰਘ ਨੇ ਕਿਹਾ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।

ਇਹ ਵੀ ਪੜ੍ਹੋ- PUNJAB: ਕਹਿਰ ਓ ਰੱਬਾ, ਪਿਓ ਦੇ ਜ਼ਰਾ ਵੀ ਨਹੀਂ ਕੰਬੇ ਹੱਥ, ਇਕਲੌਤੇ ਪੁੱਤ ਨੂੰ ਦਿੱਤੀ ਬੇਰਹਿਮ ਮੌਤ

 


author

Shivani Bassan

Content Editor

Related News