20 ਲੱਖ ਤੇ ਕਾਰ ਦੀ ਮੰਗ ਪੂਰੀ ਨਾ ਹੋਣ ’ਤੇ ਸਹੁਰੇ ਪਰਿਵਾਰ ਨੇ ਨੂੰਹ ਦੀ ਕੁੱਟਮਾਰ ਕਰ ਕੇ ਘਰੋਂ ਕੱਢਿਆ, ਮਾਮਲਾ ਦਰਜ
Monday, Feb 26, 2024 - 11:31 AM (IST)
ਬਟਾਲਾ (ਸਾਹਿਲ)- 20 ਲੱਖ ਅਤੇ ਕਾਰ ਦੀ ਮੰਗ ਪੂਰੀ ਨਾ ਕੀਤੇ ਜਾਣ ’ਤੇ ਸਹੁਰੇ ਪਰਿਵਾਰ ਵੱਲੋਂ ਨੂੰਹ ਨੂੰ ਘਰੋਂ ਬਾਹਰ ਕੱਢਣ ਦੇ ਕਥਿਤ ਦੋਸ਼ ਹੇਠ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੇ ਪਤੀ ਸਮੇਤ 3 ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਐੱਸ. ਐੱਸ. ਪੀ. ਬਟਾਲਾ ਦਿੱਤੀ ਦਰਖਾਸਤ ਵਿਚ ਪੀੜਤਾ ਮਨਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਪਿੰਡ ਬਜ਼ੁਰਗਵਾਲ ਨੇ ਦੱਸਿਆ ਕਿ ਮੇਰਾ ਵਿਆਹ 12 ਅਕਤੂਬਰ 2022 ਵਿਚ ਰੁਪਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਭਾਗੋਵਾਲ ਖੁਰਦ ਨਾਲ ਹੋਇਆ ਸੀ ਅਤੇ ਮੇਰਾ ਪਿਤਾ ਨੇ ਆਪਣੀ ਹੈਸੀਅਤ ਮੁਤਾਬਕ ਕਰੀਬ 20 ਲੱਖ ਰੁਪਏ ਮੇਰੇ ਵਿਆਹ ’ਤੇ ਖਰਚ ਕੀਤੇ ਸਨ। ਉਕਤ ਪੀੜਤਾ ਮੁਤਾਬਕ ਮੇਰਾ ਪਤੀ ਨਸ਼ੇ ਕਰਨ ਦਾ ਆਦੀ ਸੀ ਅਤੇ ਮੇਰੀ ਮਾਰ-ਕੁਟਾਈ ਕਰਨ ਲੱਗ ਪਿਆ ਅਤੇ ਮੇਰਾ ਸਹੁਰੇ ਪਰਿਵਾਰ ਮੈਨੂੰ 20 ਲੱਖ ਰੁਪਏ ਆਪਣੇ ਪਿਤਾ ਤੋਂ ਲਿਆਉਣ ਲਈ ਕਹਿੰਦਾ ਸੀ ਕਿ ਅਸੀਂ ਤੇਰੇ ਪਤੀ ਨੂੰ ਕੈਨੇਡਾ ਭੇਜਣਾ ਹੈ ਅਤੇ ਮੇਰੇ ਪਾਸੋਂ ਮੇਰਾ ਪਤੀ ਕਾਰ ਦੀ ਵੀ ਮੰਗ ਕਰਨ ਲੱਗ ਪਿਆ।
ਇਹ ਵੀ ਪੜ੍ਹੋ :ਡਿਊਟੀ ਦੌਰਾਨ ਥਾਣੇ 'ਚ ਸ਼ਰਾਬ ਪੀਣ ਵਾਲੇ ਸਬ-ਇੰਸਪੈਕਟਰ 'ਤੇ ਵੱਡੀ ਕਾਰਵਾਈ, ਵੀਡੀਓ ਹੋਈ ਵਾਇਰਲ
ਮਨਪ੍ਰੀਤ ਕੌਰ ਨੇ ਦਰਖਾਸਤ ਵਿਚ ਦੱਸਿਆ ਕਿ ਮੇਰੇ ਵਲੋਂ ਪੈਸੇ ਅਤੇ ਕਾਰ ਨਾ ਲਿਆਉਣ ਕਰਕੇ ਮੇਰੇ ਪਤੀ, ਸੱਸ ਤੇ ਸਹੁਰੇ ਵਲੋਂ ਮੇਰੀ ਕੁੱਟਮਾਰ ਕਰ ਕੇ ਮੈਨੂੰ ਘਰੋਂ ਕੱਢ ਦਿੱਤਾ ਗਿਆ। ਉਕਤ ਮਾਮਲੇ ਦੀ ਜਾਂਚ ਡੀ. ਐੱਸ. ਪੀ. ਸਿਟੀ ਬਟਾਲਾ ਲਲਿਤ ਕੁਮਾਰ ਵੱਲੋਂ ਕੀਤੇ ਜਾਣ ਦੇ ਬਾਅਦ ਐੱਸ. ਐੱਸ. ਪੀ. ਬਟਾਲਾ ਦੀ ਮਨਜ਼ੂਰੀ ਮਿਲਣ ’ਤੇ ਐੱਸ. ਆਈ. ਪਰਮਜੀਤ ਸਿੰਘ ਨੇ ਕਾਰਵਾਈ ਕਰਦਿਆਂ ਪੀੜਤਾ ਮਨਪ੍ਰੀਤ ਕੌਰ ਦੇ ਪਤੀ ਰੁਪਿਦਰ ਸਿੰਘ, ਸੱਸ ਤੇ ਸੁਹਰੇ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਥਾਣਾ ਕਿਲਾ ਲਾਲ ਸਿੰਘ ਵਿਖੇ ਕੇਸ ਦਰਜ ਕਰਦਿਆਂ ਮੁਢਲੀ ਤਫਤੀਸ਼ ਅਮਲ ਵਿਚ ਲਿਆਂਦੀ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਸ਼ਾਹਪੁਰਕੰਢੀ ਬੈਰਾਜ ਪ੍ਰਾਜੈਕਟ ਪੂਰਾ ਹੁੰਦੇ ਹੀ ਪਾਣੀ ਦੀ ਬੂੰਦ ਲਈ ਤਰਸੇਗਾ ਪਾਕਿਸਤਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8