ਸਿਹਤ ਮੰਤਰੀ ਨੇ ਹਸਪਤਾਲ ’ਚ ਮਾਰਿਆ ਛਾਪਾ, ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ
Sunday, Dec 03, 2023 - 04:34 PM (IST)

ਗੁਰਦਾਸਪੁਰ (ਹਰਮਨ)- ਬੀਤੇ ਦਿਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਗੁਰਦਾਸਪੁਰ ਦੀ ਫੇਰੀ ਦੌਰਾਨ ਜ਼ਿਲਾ ਹੈੱਡਕੁਆਟਰ ’ਤੇ ਸਥਿਤ ਸਿਵਲ ਹਸਪਤਾਲ ਵਿਖੇ ਅਚਨਚੇਤ ਛਾਪਾ ਮਾਰਿਆ, ਜਿਸ ਦੀ ਆਮਦ ਦਾ ਪਤਾ ਲੱਗਦੇ ਹੀ ਸਟਾਫ਼ ਵਿਚ ਇਕਦਮ ਹਲਚਲ ਮਚ ਗਈ। ਸਿਹਤ ਮੰਤਰੀ ਨੇ ਹਸਪਤਾਲ ਵਿਚ ਪਹੁੰਚ ਕੇ ਸਟਾਫ਼ ਦੀ ਮੌਜੂਦਗੀ ਅਤੇ ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਡੂੰਘਾਈ ਨਾਲ ਜਾਇਜ਼ਾ ਲਿਆ।
ਇਹ ਵੀ ਪੜ੍ਹੋ- ਦੀਨਾਨਗਰ 'ਚ ਵੱਡੀ ਵਾਰਦਾਤ, ਰਿਸ਼ਤੇਦਾਰਾਂ ਨੂੰ ਮਿਲ ਘਰ ਆ ਰਹੇ ਕਾਰ ਸਵਾਰ 'ਤੇ ਚਲੀਆਂ ਅੰਨ੍ਹੇਵਾਹ ਗੋਲੀਆਂ
ਇਸ ਦੌਰਾਨ ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ ਅਤੇ ਐੱਸ. ਐੱਮ. ਓ. ਡਾ. ਚੇਤਨਾ ਕੋਲੋਂ ਹਸਪਤਾਲ ਦੀ ਓ. ਪੀ. ਡੀ. ਅਤੇ ਹੋਰ ਸੁਵਿਧਾਵਾਂ ਤੇ ਖਾਮੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਵੱਖ-ਵੱਖ ਵਾਰਡਾਂ ਵਿਚ ਜਾ ਕੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਪੂਰੇ ਹਸਪਤਾਲ ਦਾ ਦੌਰਾ ਕੀਤਾ ਅਤੇ ਹਸਪਤਾਲ ਦੀ ਛੱਤ ’ਤੇ ਜਾ ਕੇ ਵੀ ਨਿਰੀਖਣ ਕੀਤਾ। ਇਥੋਂ ਤੱਕ ਕਿ ਪਖਾਨਿਆਂ ਵਿਚ ਜਾ ਕੇ ਸਫਾਈ ਪ੍ਰਬੰਧਾਂ ਦਾ ਹਾਲ ਵੀ ਜਾਣਿਆ।
ਇਹ ਵੀ ਪੜ੍ਹੋ- ਕਸਟਮ ਵਿਭਾਗ ਨੂੰ ਮਿਲੀ ਸਫ਼ਲਤਾ, ਦੁਬਈ ਤੋਂ ਆਏ ਯਾਤਰੀਆਂ ਕੋਲੋਂ 87 ਲੱਖ ਦੇ ਆਈਫੋਨ ਤੇ 45 ਲੱਖ ਦਾ ਸੋਨਾ ਬਰਾਮਦ
ਸਿਹਤ ਮੰਤਰੀ ਨੇ ਸਖ਼ਤ ਹਦਾਇਤ ਕੀਤੀ ਕਿ ਸਫ਼ਾਈ ਪੱਖੋਂ ਕੋਈ ਊਣਤਾਈ ਨਾ ਰਹਿਣ ਦਿੱਤੀ ਜਾਵੇ ਅਤੇ ਹਸਪਤਾਲ ਦੀ ਹਰੇਕ ਵਾਰਡ ਅਤੇ ਵਿੰਗ ਨੂੰ ਪੂਰੀ ਤਰਾਂ ਸਾਫ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਬਿਹਤਰ ਸਿਹਤ ਸੇਵਾਵਾਂ ਦੇਣਾ ਪੰਜਾਬ ਸਰਕਾਰ ਦਾ ਮੁੱਖ ਮੰਤਵ ਹੈ, ਇਸ ਲਈ ਹਸਪਤਾਲ ਦਾ ਸਮੁੱਚਾ ਅਮਲਾ ਇਸ ਗੱਲ ਨੂੰ ਯਕੀਨੀ ਬਣਾਏ ਕਿ ਲੋਕਾਂ ਦੇ ਇਲਾਜ ਵਿਚ ਕੋਈ ਕਮੀ ਨਾ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8