ਸਰਕਾਰੀ ਅਧਿਆਪਕ ਨੇ ਖੁਦਕੁਸ਼ੀ ਕਰ ਕੀਤੀ ਜੀਵਨ ਲੀਲਾ ਸਮਾਪਤ, ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ
Thursday, Feb 22, 2024 - 12:47 PM (IST)
ਗੁਰਦਾਸਪੁਰ (ਗੁਰਪ੍ਰੀਤ)- ਬਟਾਲਾ ਦੇ ਫਤਿਹਗੜ ਚੂੜੀਆਂ ਵਿਖੇ ਸਟੇਸ਼ਨ ਰੋਡ ਤਲਾਬਵਾਲਾ ਮੰਦਰ ਸਾਹਮਣੇ ਇੱਕ ਗਲੀ ’ਚ ਚਾਰ ਸਰਕਾਰੀ ਅਧਿਆਪਕ ਕਰਾਏ ਦੇ ਮਕਾਨ ’ਚ ਰਹਿ ਰਹੇ ਸਨ, ਜਿੰਨਾਂ ’ਚੋਂ ਇੱਕ ਅਧਿਆਪਕ ਜੋ ਬੰਠਿਡੇ ਦਾ ਰਹਿਣ ਵਾਲਾ ਸੀ ਉਸ ਵਲੋਂ ਖੁਦਕੁਸ਼ੀ ਕਰਕੇ ਜੀਵਨ ਲੀਲਾ ਖ਼ਤਮ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਤਿਹਗੜ ਚੂੜੀਆਂ ਦੇ ਐੱਸ. ਐੱਚ. ਓ. ਮੈਡਮ ਰਾਜਬੀਰ ਕੌਰ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ਦੌਰਾਨ ਸ਼ੁਭਕਰਨ ਦੀ ਮੌਤ 'ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਇਸ ਸਬੰਧੀ ਨਾਲ ਰਹਿੰਦੇ ਅਧਿਆਪਕਾਂ ਹਰਜਿੰਦਰ ਸਿੰਘ ਅਤੇ ਜਸਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ ਤਿੰਨੇ ਜਾਣੇ ਆਪਣੇ ਸਰਕਾਰੀ ਸਕੂਲ ਮਾਕੋਵਾਲ ਚਲੇ ਗਏ ਸਨ, ਜਦ ਕਿ ਮ੍ਰਿਤਕ ਅਧਿਆਪਕ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਸਕੂਲ ਪਿੰਡ ਪੰਧੇਰ ਕਲਾਂ ਬਾਅਦ ਵਿਚ ਜਾਵੇਗਾ, ਤੁਸੀਂ ਚਲੇ ਜਾਓ। ਜਦ ਉਹ ਵਾਪਸ ਆਏ ਤਾਂ ਉਨ੍ਹਾਂ ਦੇਖਿਆ ਕੇ ਉਨ੍ਹਾਂ ਦੇ ਸਾਥੀ ਆਧਿਆਪਕ ਜੋ ਸਕੂਲ ਨਹੀਂ ਸੀ ਗਿਆ ਉਹ ਪੱਖੇ ਨਾਲ ਲੱਟਕਿਆ ਸੀ, ਜਿਸ ਦੀ ਸੂਚਨਾ ਉਨ੍ਹਾਂ ਵੱਲੋਂ ਪੁਲਸ ਅਤੇ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੂੰ ਲੋਕ ਸਭਾ ਚੋਣਾਂ 'ਚ ਉਤਾਰਨ ਦੀ ਤਿਆਰੀ ’ਚ ਭਾਜਪਾ!
ਉਨ੍ਹਾਂ ਦੱਸਿਆ ਕਿ ਮ੍ਰਿਤਕ ਨੂੰ ਤਿੰਨ ਦਿਨ ਬਾਅਦ ਇੱਕਠੀਆਂ ਹੀ ਤਿੰਨ ਖੁਸ਼ੀਆਂ ਮਿਲਨ ਵਾਲੀਆਂ ਸਨ, ਜਿੰਨਾਂ ’ਚ ਪਹਿਲੀ ਕਿ ਤਿੰਨ ਦਿਨ ਬਾਅਦ ਉਸ ਦਾ ਅਤੇ ਉਸ ਦੀ ਪਤਨੀ ਜੋ ਸਰਕਾਰੀ ਅਧਿਆਪਕ ਹੈ ਦੋਵਾਂ ਦਾ ਨੌਕਰੀ ਦਾ ਪ੍ਰੋਵੇਸ਼ਨਲ ਪੀਅਰਡ ਖ਼ਤਮ ਹੋਣ ਜਾ ਰਿਹਾ ਸੀ, ਅਤੇ ਦੋਵੇਂ ਹੀ ਪੱਕੇ ਅਧਿਆਪਕ ਬਣਨ ਜਾ ਰਹੇ ਸਨ। ਇਸ ਤੋਂ ਇਲਾਵਾ ਦੋਵਾਂ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਤਿੰਨ ਦਿਨ ਬਾਅਦ ਹੀ ਮ੍ਰਿਤਕ ਬਣਨ ਜਾ ਰਿਹਾ ਸੀ ਪਰ ਇਸ ਸੂਚਨਾ ਤੋਂ ਬਾਅਦ ਸੋਗ ਦੀ ਲਹਿਰ ਫੈਲ ਗਈ। ਇਸ ਸਬੰਧੀ ਐੱਸ. ਐੱਚ. ਓ. ਨੇ ਕਿਹਾ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ : ਅੱਤਵਾਦੀ ਪੰਨੂ ਦੇ ਬਿਆਨ 'ਤੇ ਪਾਕਿਸਤਾਨ ਨੇ ਲਾਇਆ ਇਲਜ਼ਾਮ, ਕਿਹਾ- 'ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8