ਪੰਛੀ ਬਣੀ ਬੱਚੀ ਨੇ ਚਾਈਨਾ ਡੋਰ ਦੀ ਵਰਤੋਂ ''ਤੇ ਦਿੱਤਾ ਅਹਿਮ ਸੰਦੇਸ਼, ਪੁਲਸ ਅਧਿਕਾਰੀ ਨੇ ਵੀਡੀਓ ਕੀਤੀ ਵਾਇਰਲ
Friday, Jan 06, 2023 - 05:15 PM (IST)

ਪਠਾਨਕੋਟ (ਧਰਮਿੰਦਰ ਠਾਕੁਰ)- ਪੰਜਾਬ ਪੁਲਸ ਵੱਲੋਂ ਇਕ ਪੰਛੀ ਬਣੀ ਇਕ ਬੱਚੀ ਦੀ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਵਿਚ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਚਾਈਨਾ ਡੋਰ ਕਾਰਨ ਲੱਖਾਂ ਪੰਛੀ ਮੌਤ ਦਾ ਸ਼ਿਕਾਰ ਹੋ ਰਹੇ ਹਨ, ਇਸ ਲਈ ਚਾਈਨਾ ਡੋਰ ਦੀ ਵਰਤੋਂ ਨਾ ਕਰੋ। ਪੰਛੀ ਬਣੀ ਹੋਈ ਬੱਚੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਇਕ ਬਹੁਤ ਹੀ ਭਾਵੁਕ ਵੀਡੀਓ ਹੈ ਜਿਸ ਛੋਟੀ ਬੱਚੀ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਸਲਾਹ ਦੇ ਰਹੀ ਹੈ।
ਇਹ ਵੀ ਪੜ੍ਹੋ- ਮੰਦਰਾਂ ਨੂੰ ਲੈ ਕੇ ਵਿਵਾਦਤ ਬਿਆਨ ਦੇਣ ਵਾਲੇ ਨੌਜਵਾਨ ਖ਼ਿਲਾਫ਼ ਪੁਲਸ ਦੀ ਸਖ਼ਤ ਕਾਰਵਾਈ
ਬੱਚੀ ਇਕ ਕਵਿਤਾ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਲੋਕ ਪਤੰਗ ਉਡਾਉਣ ਦੇ ਮੌਸਮ 'ਚ ਖੁਸ਼ੀਆਂ ਮਨਾਉਣ ਪਰ ਚਾਈਨਾ ਡੋਰ ਦੀ ਵਰਤੋਂ ਨਾ ਕਰਨ।ਪੁਲਸ ਦਾ ਕਹਿਣਾ ਹੈ ਕਿ ਉੱਚ ਅਧਿਕਾਰੀਆਂ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਾਰੇ ਪੁਲਸ ਥਾਣਿਆਂ ਦੇ ਅਧਿਕਾਰੀ ਚਾਈਨਾ ਡੋਰ ਖ਼ਿਲਾਫ਼ ਮੁਹਿੰਮ ਚਲਾ ਕੇ ਚਾਈਨਾ ਡੋਰ ’ਤੇ ਪਾਬੰਦੀ ਲਗਾਉਣ।
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ 'ਤੇ ਜ਼ਬਰਦਸਤ ਹੰਗਾਮਾ, ਕੜਾਕੇ ਦੀ ਠੰਡ 'ਚ 150 ਯਾਤਰੀ ਹੋਏ ਖੱਜਲ-ਖੁਆਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।