ਸਰਦੀ ਦੇ ਸ਼ੁਰੂਆਤੀ ਮੌਸਮ ʼਚ ਅੱਜ ਪਈ ਪਹਿਲੀ ਸੰਘਣੀ ਧੁੰਦ

Monday, Nov 11, 2024 - 02:39 PM (IST)

ਸਰਦੀ ਦੇ ਸ਼ੁਰੂਆਤੀ ਮੌਸਮ ʼਚ ਅੱਜ ਪਈ ਪਹਿਲੀ ਸੰਘਣੀ ਧੁੰਦ

ਬਟਾਲਾ (ਮਠਾਰੂ)-ਸਰਦੀ ਦੇ ਮੌਸਮ ਦੀ ਸ਼ੁਰੂਆਤ ਹੁੰਦੇ ਸਾਰ ਅੱਜ ਪਹਿਲੇ ਦਿਨ ਸੰਘਣੀ ਧੁੰਦ ਵੇਖਣ ਨੂੰ ਮਿਲੀ, ਜਿਸ ਕਰ ਕੇ ਜਿਥੇ ਸੜਕਾਂ ’ਤੇ ਚੱਲ ਰਹੀ ਆਵਾਜਾਈ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈ, ਉਥੇ ਨਾਲ ਹੀ ਸੰਘਣੀ ਧੁੰਦ ਦੇ ਕਾਰਨ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ। ਅਜੇ ਭਾਵੇਂ ਠੰਡ ਨੇ ਪੂਰਾ ਜ਼ੋਰ ਨਹੀਂ ਫੜਿਆ ਪਰ ਫਿਰ ਵੀ ਮੌਸਮ ਨੇ ਆਪਣੀ ਕਰਵਟ ਲੈ ਲਈ ਹੈ।

ਇਹ ਵੀ ਪੜ੍ਹੋ-ਵੱਡੀ ਖ਼ਬਰ: ਪੰਜਾਬ ਦੇ ਇਸ ਗੁਰਦੁਆਰੇ ਦੇ ਪਵਿੱਤਰ ਸਰੋਵਰ 'ਚ ਹਜ਼ਾਰਾਂ ਮੱਛੀਆਂ ਮਰੀਆਂ

ਇਸ ਦੇ ਚਲਦਿਆਂ ਅੱਜ ਸਰਦੀ ਦੀ ਪਹਿਲੀ ਧੁੰਦ ਵੇਖਣ ਨੂੰ ਮਿਲੀ। ਜਦ ਸੜਕ ’ਤੇ ਨਿਕਲ ਕੇ ਵੇਖਿਆ ਗਿਆ ਤਾਂ ਹਾਈਵੇ ਉੱਪਰ ਗੱਡੀਆਂ ਬਹੁਤ ਹੌਲੀ ਰਫਤਾਰ ਦੇ ਨਾਲ ਚੱਲ ਰਹੀਆਂ ਸਨ। ਕਿਉਂਕਿ ਸੰਘਣੀ ਧੁੰਦ ਦੇ ਕਾਰਨ ਅੱਗੋਂ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ। ਧੁੰਦ ਭਾਵੇਂ ਬੇਸ਼ੱਕ ਸੰਘਣੀ ਪਈ ਸੀ ਪਰ ਠੰਡ ਦਾ ਜ਼ੋਰ ਘੱਟ ਹੀ ਵੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ- ਹੁਣ ਸਬਜ਼ੀਆਂ ਨੂੰ ਵੀ ਆਨਲਾਈਨ ਖਰੀਦਣ ਦਾ ਵਧਿਆ ਰੁਝਾਨ, ਜਾਣੋ ਕੀ ਹੋ ਸਕਦੀ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News