ਭਾਰਤ ਸਰਹੱਦ ’ਤੇ ਮੁੜ ਡਰੋਨ ਨੇ ਦਿੱਤੀ ਦਸਤਕ, BSF ਨੇ ਕੀਤੇ 13 ਰਾਊਂਡ ਫਾਇਰ

Friday, Sep 22, 2023 - 04:11 PM (IST)

ਭਾਰਤ ਸਰਹੱਦ ’ਤੇ ਮੁੜ ਡਰੋਨ ਨੇ ਦਿੱਤੀ ਦਸਤਕ, BSF ਨੇ ਕੀਤੇ 13 ਰਾਊਂਡ ਫਾਇਰ

ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੌਰਾਇਆ)- ਸਰਹੱਦੀ ਖੇਤਰ ਬਮਿਆਲ ਦੇ ਨੇੜੇ ਪਿੰਡ ਜੈਤਪੁਰ ਵਿਖੇ ਬੀਤੀ ਰਾਤ 11 ਵਜੇ ਦੇ ਕਰੀਬ ਡਰੋਨ ਦੀ ਹਲਚਲ ਦੇਖੀ ਗਈ, ਜਿਸਦੇ ਚਲਦੇ ਤਾਇਨਤ ਬੀ. ਐੱਸ. ਐੱਫ਼. ਦੇ ਜਵਾਨਾਂ ਵੱਲੋਂ 13 ਰਾਊਂਡ ਫਾਇਰ ਕੀਤੇ।

ਇਹ ਵੀ ਪੜ੍ਹੋ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 536ਵੇਂ ਵਿਆਹ ਪੁਰਬ 'ਤੇ ਬਟਾਲਾ 'ਚ ਸਜਾਇਆ ਮਹਾਨ ਨਗਰ ਕੀਰਤਨ, ਦੇਖੋ ਤਸਵੀਰਾਂ

PunjabKesari

ਜਾਣਕਾਰੀ ਅਨੁਸਾਰ ਭਾਰਤ-ਪਾਕਿ ਸਰਹੱਦ ਦੀ ਜ਼ੀਰੋ ਰੇਖਾ 'ਤੇ ਸਥਿਤ ਜੈਤਪੁਰ ਵਿਖੇ ਜਦ ਡਰੋਨ ਵੱਲੋਂ ਭਾਰਤ ਦੀ ਹੱਦ ਹਲਚਲ ਕੀਤੀ ਗਈ ਤਾਂ ਜਵਾਨਾਂ ਨੇ ਪਹਿਲਾਂ ਰੋਸ਼ਨੀ ਵਾਲੇ ਗੋਲੇ ਦਾਗੇ ਪਰ ਫਿਰ ਵੀ ਡਰੋਨ ਦੀ ਹਰਕਤ ਹੁੰਦੀ ਵੇਖਕੇ 13 ਰਾਊਂਡ ਫਾਇਰ ਕੀਤੇ ਗਏ। ਜਿਸ ਤੋਂ ਬਾਅਦ ਡਰੋਨ ਵਾਪਸ ਮੁੜ ਗਿਆ। ਇਸ ਉਪਰੰਤ ਬੀ. ਐੱਸ. ਐੱਫ਼ ਪੰਜਾਬ ਪੁਲਸ ਕਮਾਂਡੋ ਵੱਲੋਂ ਸਾਂਝੇ ਤੌਰ 'ਤੇ ਪੂਰੇ ਇਲਾਕੇ ਵਿਚ ਸਰਚ ਅਭਿਆਨ ਚਲਾਇਆ ਗਿਆ ਪਰ ਕੋਈ ਸ਼ੱਕੀ ਵਸਤੂ ਨਹੀਂ ਪ੍ਰਾਪਤ ਹੋਈ ।

ਇਹ ਵੀ ਪੜ੍ਹੋ- ਪੰਜਾਬ ਦੇ ਗੱਭਰੂ ਦੀਆਂ ਨਿਊਜ਼ੀਲੈਂਡ ਤੱਕ ਗੱਲਾਂ, ਹਾਸਲ ਕੀਤੀ ਵੱਡੀ ਪ੍ਰਾਪਤੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News