ਭਿਆਨਕ ਸੜਕ ਹਾਦਸਾ, ਅਣਪਛਾਤੇ ਵਾਹਨ ਦੀ ਸਾਈਡ ਵੱਜਣ ਕਾਰਨ ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਤ
06/01/2023 6:31:10 PM

ਗੁਰਦਾਸਪੁਰ (ਹਰਮਨ)- ਅੱਜ ਸਵੇਰੇ ਗੁਰਦਾਸਪੁਰ ਸ਼ਹਿਰ ਦੇ ਤਿੱਬੜੀ ਪੁੱਲ ਨੇੜੇ ਭੁੱਲੇਚੱਕ ਕਾਲੋਨੀ ਵਿਖੇ ਇਕ ਅਣਪਛਾਤੇ ਵਾਹਨ ਦੀ ਸਾਈਡ ਵੱਜਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਪਰਮਜੀਤ ਸਿੰਘ ਦੇ ਤੌਰ ’ਤੇ ਹੋਈ ਹੈ ਜਿਸਦੀ ਉਮਰ 35 ਦੇ ਕਰੀਬ ਹੈ। ਜੋ ਨਵਾਂ ਸ਼ਾਲਾ ਦੇ ਗੁਰਦੁਆਰਾ ਸਾਹਿਬ 'ਚ ਬਤੌਰ ਪਾਠੀ ਸੇਵਾ ਕਰ ਰਿਹਾ ਸੀ ਅਤੇ ਤਿਬੜੀ ਰੋਡ ਸਥਿਤ ਨਾਗ ਮੰਦਰ ਦੇ ਨੇੜੇ ਸਥਿਤ ਕਲੌਨੀ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ- ਤੰਬਾਕੂ ਦੀ ਗ੍ਰਿਫ਼ਤ ’ਚ ਪੰਜਾਬ, 13 ਸਾਲ ਦੀ ਉਮਰ ਤੋਂ ਲੈ ਕੇ ਬਜ਼ੁਰਗ ਤੱਕ ਹੋਏ ਕੈਂਸਰ ਦਾ ਸ਼ਿਕਾਰ
ਸੜਕ ਕਿਨਾਰੇ ਸਥਿਤ ਇਕ ਘਰ ਵਿਚ ਲੱਗੇ ਕੈਮਰੇ 'ਚ ਕੈਦ ਹੋਇਆਂ ਹਾਦਸੇ ਦੀਆਂ ਤਸਵੀਰਾਂ ਅਨੁਸਾਰ ਹਾਦਸਾ ਸਵੇਰੇ ਕਰੀਬ ਚਾਰ ਵਜੇ ਹੋਇਆ ਹੈ। ਜਿਸ 'ਚ ਕਿਸੇ ਅਣਪਛਾਤੇ ਵਾਹਨ ਦੀ ਸਾਈਡ ਵੱਜਣ ਨਾਲ ਆਪਣੇ ਘਰੋਂ ਪੁਰਾਣਾ ਸ਼ਾਲਾ ਵੱਲ ਨੂੰ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਪਰਮਜੀਤ ਸਿੰਘ ਸੜਕ ਕਿਨਾਰੇ ਡਿੱਗ ਗਿਆ ਅਤੇ ਕਾਫ਼ੀ ਦੇਰ ਤੱਕ ਉਥੇ ਹੀ ਮੋਟਰਸਾਈਕਲ ਸਮੇਤ ਪਿਆ ਰਿਹਾ। ਸੰਭਾਵਨਾ ਜਿਤਾਈ ਜਾ ਰਹੀ ਹੈ ਕਿ ਹਾਦਸਾ ਹੋਣ ਕਾਰਨ ਦੇਰ ਤੱਕ ਇਲਾਜ ਨਾ ਮਿਲਣ ਕਰਕੇ ਪਰਮਜੀਤ ਸਿੰਘ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ- ਅਮਰੀਕਾ 'ਚ ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀਤੀ ਟਿੱਪਣੀ 'ਤੇ SGPC ਦਾ ਤਿੱਖਾ ਪ੍ਰਤੀਕਰਮ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।