ਲਾਹੌਰ ਨਹਿਰ ਬ੍ਰਾਂਚ ਦੇ ਪੁੱਲ ਦੀ ਹਾਲਤ ਖ਼ਸਤਾ, ਕਦੇ ਵੀ ਵਪਰ ਸਕਦਾ ਵੱਡਾ ਹਾਦਸਾ

Thursday, Dec 15, 2022 - 01:33 PM (IST)

ਲਾਹੌਰ ਨਹਿਰ ਬ੍ਰਾਂਚ ਦੇ ਪੁੱਲ ਦੀ ਹਾਲਤ ਖ਼ਸਤਾ, ਕਦੇ ਵੀ ਵਪਰ ਸਕਦਾ ਵੱਡਾ ਹਾਦਸਾ

ਰਾਜਾਸਾਂਸੀ (ਰਾਜਵਿੰਦਰ)- ਇਕ ਪਾਸੇ ਤਾਂ ਸਮੇਂ ਸਮੇਂ ਦੀਆਂ ਸਰਕਾਰਾਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਵੱਡੇ-ਵੱਡੇ ਵਾਅਦੇ ਕਰਦੀਆਂ ਹਨ ਪਰ ਦੂਜੇ ਪਾਸੇ ਸਰਕਾਰ ਦੇ ਕੁਝ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਹਰ ਰੋਜ ਵਾਪਰ ਰਹੇ ਹਾਦਸਿਆਂ ’ਚ ਬੇ-ਕਸੂਰ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਲੋਕਾਂ ਦੇ ਟੈਕਸ ਰੂਪੀ ਵਸੂਲੇ ਪੈਸਿਆਂ ’ਚੋਂ ਮੋਟੀਆਂ ਤਨਖ਼ਾਹਾਂ ਲੈਣ ਵਾਲੇ ਅਫ਼ਸਰ ਜਾਂ ਕਰਮਚਾਰੀ ਆਪਣੀ ਡਿਉਟੀ ਸਮੇਂ ਸਿਰ ਨਿਭਾਉਣ ਦੀ ਬਜਾਏ ਕੁੰਭਕਰਨ ਨੀਂਦ ਕਿਉਂ ਸੁੱਤੇ ਰਹਿੰਦੇ ਹਨ, ਜਿਸ ਦਾ ਖਮਿਆਜਾ ਆਮ ਪਬਲਿਕ ਨੂੰ ਭੁਗਤਣਾ ਪੈਂਦਾ ਹੈ। ਜਿਸ ਦੀ ਤਾਜ਼ਾ ਮਿਸਾਲ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਵਰਨਾਲੀ ’ਚ ਸੂਏ ਦਾ ਪੁੱਲ ਟੁੱਟਣ ਕਾਰਨ ਕਰੀਬ 20-25 ਪਿੰਡਾਂ ਦੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲਾਹੌਰ ਨਹਿਰ ਬ੍ਰਾਂਚ ਦੇ ਪੁੱਲ ਦੀ ਹਾਲਤ ਵੀ ਬਹੁਤ ਖ਼ਸਤਾ ਹੈ।

ਇਹ ਵੀ ਪੜ੍ਹੋ- ਅਸਲਾਖ਼ਾਨਾ 'ਚੋਂ ਗਾਇਬ ਹੋਏ ਹਥਿਆਰਾਂ ਦਾ ਮਾਮਲਾ ਪੁੱਜਾ ਹਾਈਕੋਰਟ, DGP ਤੋਂ ਮੰਗੀ ਰਿਪੋਰਟ

ਇਸ ਸਬੰਧੀ ਗੱਲਬਾਤ ਕਰਦਿਆਂ ਨਜ਼ਦੀਕ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਸਾਡੇ ਪਿੰਡ ਦਾ ਸੂਏ ਦਾ ਪੁੱਲ ਕਰੀਬ 4-5 ਦਿਨਾਂ ਤੋਂ ਟੁੱਟਾ ਹੈ ਪਰ ਕਿਸੇ ਵੀ ਅਧਿਕਾਰੀ ਨੇ ਸਾਡੀ ਸਾਰ ਨਹੀਂ ਲਈ, ਜਿਸ ਕਾਰਨ ਇਹ ਪੁੱਲ ਟੁੱਟਣ ਕਾਰਨ ਕਰੀਬ 20-25 ਪਿੰਡਾਂ ਦੇ ਲੋਕ ਜੋ ਇਸ ਰਸਤੇ ਰਾਹੀਂ ਰਾਜਾਸਾਂਸੀ, ਅੰਮ੍ਰਿਤਸਰ ਅਤੇ ਹੋਰ ਕਸਬਿਆਂ ਨੂੰ ਦੁੱਧ ਦੀ ਸਪਲਾਈ, ਸਬਜ਼ੀਆਂ ਅਤੇ ਹੋਰ ਲੋੜੀਂਦਾ ਸਾਮਾਨ ਲੈ ਕਿ ਜਾਂਦੇ ਹਨ, ਨੂੰ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਰ ਰੋਜ਼ ਬੱਚਿਆਂ ਦੀ ਸਕੂਲੀ ਵੈਨਾਂ ਵੀ ਇਸੇ ਰਸਤੇ ਜਾਂਦੀਆਂ ਸਨ।

ਇਹ ਵੀ ਪੜ੍ਹੋ- ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਵਿਜੀਲੈਂਸ ਨੂੰ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਮੰਗਿਆ ਹਫ਼ਤੇ ਦਾ ਸਮਾਂ

ਉਨ੍ਹਾਂ ਦੱਸਿਆ ਕਿ ਲਾਹੌਰ ਨਹਿਰ ਬ੍ਰਾਂਚ ਦੇ ਪੁੱਲ ਦੀ ਹਾਲਤ ਵੀ ਬਹੁਤ ਖ਼ਸਤਾ ਹੈ ਪਰ ਕੀ ਪ੍ਰਸ਼ਾਸਨ ਜਾਂ ਸਰਕਾਰ ਵੇਖ ਰਹੀ ਹੈ ਕਿ ਜਦ ਕੋਈ ਵੱਡਾ ਹਾਦਸਾ ਵਾਪਰੇਗਾ ਤਾਂ ਇਸ ਦੀ ਰਿਪੇਅਰ ਕਰਵਾਈ ਜਾਵੇਗੀ। ਦੱਸਣਯੋਗ ਹੈ ਕਿ ਲਾਹੌਰ ਨਹਿਰ ਬ੍ਰਾਂਚ ਵਾਲੇ ਪੁੱਲ ਦੀਆਂ ਦੋਵੇਂ ਸਾਈਡਾਂ ਦੀਆਂ ਕਿਨਾਰੀਆਂ ਵੀ ਟੁੱਟੀਆਂ ਹੋਈਆਂ ਹਨ ਅਤੇ ਸਿਆਲੀ ਦਿਨ ਹੋਣ ਕਾਰਨ ਹੁਣ ਜਲਦ ਧੁੱਦਾਂ ਪੈਣੀਆਂ ਵੀ ਸ਼ੁਰੂ ਹੋ ਜਾਣਗੀਆਂ ਅਤੇ ਹਰ ਰੋਜ਼ ਸਕੂਲੀ ਬੱਚਿਆਂ ਦੀਆਂ ਬੱਸਾਂ ਵੀ ਇਸੇ ਰਸਤੇ ਹੁੰਦੀਆਂ ਹੋਈਆਂ ਰਾਜਾਸਾਂਸੀ ਅਤੇ ਅੰਮ੍ਰਿਤਸਰ ਦੇ ਸਕੂਲਾਂ ਨੂੰ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁੱਲਾਂ ਦੇ ਟੈਂਡਰ ਹੋਏ ਨੂੰ ਕਰੀਬ 2 ਸਾਲ ਬੀਤ ਚੁੱਕੇ ਹਨ।

ਇਹ ਵੀ ਪੜ੍ਹੋ- ਪਾਕਿ 'ਚ ਸਿੱਖ ਭਾਈਚਾਰੇ ਨੂੰ ਮਿਲੀ ਵੱਖਰੀ ਕੌਮ ਵਜੋਂ ਮਾਨਤਾ, ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਇਸ ਸਬੰਧੀ ਪਿੰਡਾਂ ਦੇ ਲੋਕਾਂ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਬਲਦੇਵ ਸਿੰਘ ਮਿਆਦੀਆਂ ਚੇਅਰਮੈਨ ਪਨਗ੍ਰੇਨ ਤੋਂ ਮੰਗ ਕੀਤੀ ਕਿ ਇਹ ਜਲਦ ਬਣਵਾਇਆ ਜਾਵੇ ਅਤੇ ਲਾਹੌਰ ਨਹਿਰ ਬ੍ਰਾਂਚ ਦਾ ਪੁੱਲ ਜੋ ਹਰ ਵਕਤ ਖ਼ਤਰੇ ਦਾ ਘਰ ਬਣਿਆ ਹੋਇਆ ਹੈ। ਉਸ ਵੱਲ ਵੀ ਧਿਆਨ ਦਿੱਤਾ ਜਾਵੇ ਪਰ ਸਬੰਧਿਤ ਮਹਿਕਮਾਂ ਪਤਾ ਨਹੀਂ ਕਿਉ ਕੁੰਭ ਕਰਨ ਦੀ ਨੀਂਦ ਸੁੱਤਾ ਹੋਇਆ ਹੈ ਅਤੇ ਕਿਸੇ ਵੱਡੇ ਹਾਦਸੇ ਦਾ ਇੰਤਜਾਰ ਕਰ ਰਿਹਾ ਹੈ। ਜਦ ਇਸ ਸਬੰਧੀ ਅੰਮ੍ਰਿਤਪਾਲ ਸਿੰਘ ਐੱਸ.ਡੀ.ਓ.ਪੀ.ਡਬਲਿਊ.ਡੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁੱਲਾ ਦਾ ਕੰਮ ਕਰਨ ਲਈ ਠੇਕੇਦਾਰ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਤੇ ਜਲਦ ਇਨ੍ਹਾਂ ਦਾ ਕੰਮ ਮੁਕੰਮਲ ਕਰਵਾ ਦਿੱਤਾ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News