ਕਤਲ ਕਰ ਝਾੜੀਆਂ ’ਚ ਸੁੱਟੀ ਲਾਸ਼ ਦਾ ਮਾਮਲਾ: ਥਾਣਾ ਬਿਆਸ ਪੁਲਸ ਨੇ ਸੁਲਝਾਈ ਗੁੱਥੀ, 3 ਕਾਬੂ

Thursday, Feb 09, 2023 - 10:52 AM (IST)

ਕਤਲ ਕਰ ਝਾੜੀਆਂ ’ਚ ਸੁੱਟੀ ਲਾਸ਼ ਦਾ ਮਾਮਲਾ: ਥਾਣਾ ਬਿਆਸ ਪੁਲਸ ਨੇ ਸੁਲਝਾਈ ਗੁੱਥੀ, 3 ਕਾਬੂ

ਬਾਬਾ ਬਕਾਲਾ ਸਾਹਿਬ (ਅਠੌਲਾ)- ਬੀਤੇ ਦਿਨ ਪਿੰਡ ਚੀਮਾਂਬਾਠ ਵਿਖੇ ਹੋਏ ਕਤਲ ਦੀ ਗੁੱਥੀ ਨੂੰ ਥਾਣਾ ਬਿਆਸ ਦੀ ਪੁਲਸ ਵੱਲੋਂ ਸੁਲਝਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਮੁਖੀ ਬਿਆਸ ਯਾਦਵਿੰਦਰ ਸਿੰਘ ਨੂੰ ਨਿਰਭੈ ਸਿੰਘ ਪੁੱਤਰ ਸੋਹਣ ਸਿੰਘ, ਵਾਸੀ ਭੈਣੀ ਰਾਮ ਦਿਆਲ ਨੇ ਸੂਚਨਾ ਦਿੱਤੀ ਸੀ ਕਿ ਉਸਦੇ ਸਾਲੇ ਬਚਨ ਸਿੰਘ ਪੁੱਤਰ ਪੂਰਨ ਸਿੰਘ, ਵਾਸੀ ਚੀਮਾਂਬਾਠ ਦਾ ਗਲਾ ਘੁੱਟਕੇ ਕਤਲ ਕਰ ਕੇ ਕਿਸੇ ਨੇ ਲਾਸ਼ ਪੁਲ ਸੂਆ ਚੀਮਾਂਬਾਠ ਸੁੱਟ ਦਿੱਤੀ ਸੀ ਅਤੇ ਉਸਦਾ ਮੋਟਰ ਸਾਈਕਲ ਵੀ ਲਾਗੇ ਪਿਆ ਹੈ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਨੇ ਡੀ. ਐੱਸ. ਪੀ. ਹਰਕ੍ਰਿਸ਼ਨ ਸਿੰਘ ਦੀਆਂ ਹਦਾਇਤਾਂ ’ਤੇ ਅਮਲ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਗਠਿਤ ਕੀਤੀਆਂ ਸਨ। 

ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਪਿੰਡ ਹਰਚੋਵਾਲ ਵਿਖੇ ਵੱਡੀ ਵਾਰਦਾਤ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਕੀਤਾ ਦਾਤਰ ਨਾਲ ਹਮਲਾ

ਇੰਸਪੈਕਟਰ ਯਾਦਵਿੰਦਰ ਸਿੰਘ ਥਾਣਾ ਮੁਖੀ ਬਿਆਸ ਸਮੇਤ ਪੁਲਸ ਪਾਰਟੀਆਂ ਵੱਲੋਂ 3 ਦੋਸ਼ੀਆਂ ਮਨਪ੍ਰੀਤ ਪੁੱਤਰ ਵਿੱਕੀ ਅੰਪਾ, ਵਾਸੀ ਗੋਬਿੰਦ ਨਗਰ ਜਲੰਧਰ, ਮਹੰਤ ਸ਼ੇਰੋ ਕੌਰ ਮਾਰਫ਼ਤ ਸ਼ਿੰਦਰ ਸਿੰਘ ਵਾਸੀ ਗਗੜੇਵਾਲ ਅਤੇ ਵੰਸ਼ ਪੁੱਤਰ ਸੁਖਚੈਨ ਸਿੰਘ ਵਾਸੀ ਚੀਮਾਂਬਾਠ ਨੂੰ ਗ੍ਰਿਫ਼ਤਾਰ ਕਰਕੇ ਦੋਸ਼ੀਆਂ ਖਿਲਾਫ਼ ਦਫਾ 302, 201, 34 ਭ:ਦ: ਥਾਣਾ ਬਿਆਸ ਵਿਖੇ ਮੁਕੱਦਮਾ ਨੰਬਰ 22 ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਦੋਸ਼ੀਆ ਪਾਸੋਂ ਜਿਸ ਬਚਨ ਦਾ ਰੱਸੀ ਨਾਲ ਕਤਲ ਕੀਤਾ ਸੀ, ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਇਕ ਹੋਰ ਦੋਸ਼ੀ ਜਰਮਨ ਸਿੰਘ ਵਾਸੀ ਚੀਮਾਂਬਾਠ ਦੀ ਗ੍ਰਿਫ਼ਤਾਰੀ ਬਾਕੀ ਹੈ। ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ ।

ਇਹ ਵੀ ਪੜ੍ਹੋ- ਡਾਲਰਾਂ ਦੀ ਚਮਕ ਤੋਂ ਵੱਡੀ ਦੇਸ਼ ਸੇਵਾ! ਪੰਜਾਬ ਦੀਆਂ ਇਨ੍ਹਾਂ ਧੀਆਂ ਨੇ ਪਹਿਲੀ ਵਾਰ 'ਚ ਪਾਸ ਕੀਤੀ ਅਗਨੀਵੀਰ ਪ੍ਰੀਖਿਆ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News