ਈਮਾਨਦਾਰੀ ਦੀ ਮਿਸਾਲ: ਆਟੋ ਚਾਲਕ ਨੇ ਨਕਦੀ ਤੇ ਗਹਿਣੇ ਦਾ ਭਰਿਆ ਬੈਗ ਮਾਲਕ ਨੂੰ ਮੋੜਿਆ, ਕੀਤਾ ਸਨਮਾਨਤ
Tuesday, Jan 24, 2023 - 03:49 PM (IST)
ਤਰਨਤਾਰਨ (ਰਮਨ)- ਜਾਣਕਾਰੀ ਦਿੰਦੇ ਹੋਏ ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਬਲਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਬੀਤੇ ਦਿਨੀਂ ਕਸਬਾ ਝਬਾਲ ਵਿਖੇ ਆਟੋ ਚਾਲਕ ਦਾ ਕਾਰੋਬਾਰ ਕਰਨ ਵਾਲੇ ਪਰਮਜੀਤ ਸਿੰਘ ਪੁੱਤਰ ਦਲਬੀਰ ਸਿੰਘ ਨਿਵਾਸੀ ਝਬਾਲ ਨੂੰ ਚੌਕ ’ਚੋਂ ਇਕ ਲਵਾਰਿਸ ਬੈਗ ਬਰਾਮਦ ਹੋਇਆ ਸੀ, ਜਿਸ ’ਚ ਚਾਰ ਲੱਖ ਰੁਪਏ ਦੀ ਨਕਦੀ ਤੋਂ ਇਲਾਵਾ ਕਰੀਬ 6 ਤੋਲੇ ਸੋਨੇ ਦੇ ਗਹਿਣੇ ਮਜ਼ਬੂਰ ਸਨ।
ਇਹ ਵੀ ਪੜ੍ਹੋ- ਸਰਹੱਦ ਪਾਰ: ਡਾਂਸ ਕਰਦੀ ਕੁੜੀ ਦੀ ਵਾਇਰਲ ਵੀਡੀਓ ਵੇਖ ਭੜਕਿਆ ਪਿਓ, ਮਾਰ ਦਿੱਤੀ ਗੋਲ਼ੀ
ਉਨ੍ਹਾਂ ਦੱਸਿਆ ਕਿ ਇਸ ਲਵਾਰਿਸ ਬੈਗ ਨੂੰ ਆਟੋ ਚਾਲਕ ਵਲੋਂ ਈਮਾਨਦਾਰੀ ਦੀ ਮਿਸਾਲ ਪੇਸ਼ ਕਰਦੇ ਹੋਏ ਥਾਣਾ ਝਬਾਲ ਦੀ ਪੁਲਸ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਿਸ ਤੋਂ ਬਾਅਦ ਅਸਲ ਮਾਲਕ ਦੀ ਭਾਲ ਕਰਦੇ ਹੋਏ ਪੁਲਸ ਵਲੋਂ ਕੀਮਤੀ ਬੈਗ ਅਸਲ ਮਾਲਕ ਪਾਸੋਂ ਨਿਸ਼ਾਨੀ ਦੱਸਣ ਤੋਂ ਬਾਅਦ ਹਵਾਲੇ ਕਰ ਦਿੱਤਾ ਗਿਆ। ਇੰਸਪੈਕਟਰ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਐੱਸ.ਐੱਸ.ਪੀ ਗੁਰਮੀਤ ਸਿੰਘ ਚੌਹਾਨ ਵਲੋਂ ਇਸ ਈਮਾਨਦਾਰੀ ਦੀ ਮਿਸਾਲ ਨੂੰ ਦੇਖਦੇ ਹੋਏ ਸੋਮਵਾਰ ਆਟੋ ਚਾਲਕ ਨੂੰ ਵਿਸ਼ੇਸ਼ ਤੌਰ ’ਤੇ ਪ੍ਰਸ਼ੰਸਾ ਪੱਤਰ ਸੌਂਪਦੇ ਹੋਏ 11 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੀਮਤੀ ਬੈਗ ਅਸਲ ਮਾਲਕ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਵਲੋਂ ਪੰਜਾਬ ਪੁਲਸ ਅਤੇ ਆਟੋ ਚਾਲਕ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਐੱਸ.ਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਮੁੰਡੇ ਦੇ ਵਿਆਹ 'ਤੇ ਲੱਗਾ ਸੀ ਡੀ. ਜੇ., ਭੰਗੜਾ ਪਾਉਂਦਿਆਂ ਹੋਇਆ ਤਕਰਾਰ, ਚੱਲੀ ਗੋਲ਼ੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।