ਪੰਜਾਬ ’ਚ ਸਿਆਸੀ ਅਚਿਸ਼ਚਿਤਤਾ ਦਾ ਮਾਹੌਲ ਜਾਰੀ, ਕੋਈ ਵੀ ਦਲ ਆਪਣਾ ਇਕ ਵੀ ਉਮੀਦਵਾਰ ਨਹੀਂ ਕਰ ਸਕਿਆ ਐਲਾਨ

03/08/2024 5:24:21 PM

ਪਠਾਨਕੋਟ(ਸ਼ਾਰਦਾ)-ਚੋਣ ਜਾਬਤਾ ਲੱਗਣ ਵਿਚ ਸਿਰਫ਼ ਇਕ ਹਫ਼ਤੇ ਦਾ ਸਮਾਂ ਬਾਕੀ ਰਹਿ ਗਿਆ ਹੈ, ਸਾਰੇ ਰਾਜਨੀਤਿਕ ਦਲ ਬਾਕੀ ਸੂਬਿਆਂ ਵਿਚ ਉਮੀਦਵਾਰਾਂ ਦੀ ਘੋਸ਼ਣਾ ਕਰ ਰਹੇ ਹਨ ਤਾਂ ਜੋ 15 ਲੱਖ ਵੋਟਰਾਂ ਵਾਲੀ ਲੋਕ ਸਭਾ ਵਿੱਚ ਘੱਟ ਤੋਂ ਘੱਟ ਉਮੀਦਵਾਰ ਜੋ ਨਵੇਂ ਮੈਦਾਨ ਵਿੱਚ ਉਤਾਰ ਰਹੇ ਹਨ। ਇਕ ਵਾਰ ਤਾਂ ਲੋਕਾਂ ਨਾਲ ਮਿਲ ਕੇ ਆਪਣਾ ਚਿਹਰਾ ਦਿਖਾ ਸਕਣ ਪਰ ਪੰਜਾਬ ਵਿਚ ਰਾਜਨੀਤਿਕ ਅਨਿਸ਼ਚਿਤਤਾ ਇੰਨੀ ਜ਼ਿਆਦਾ ਹੈ ਕਿ ਕੋਈ ਵੀ ਦਲ ਚਾਹੇ ਸੱਤਾ ਪੱਖ ਹੋਵੇ ਜਾਂ ਵਿਪੱਖ ਇਹ ਹਿੰਮਤ ਨਹੀਂ ਕਰ ਪਾ ਰਿਹਾ ਕਿ ਉਹ ਆਪਣੇ ਉਮੀਦਵਾਰਾਂ ਦੀ ਘੋਸ਼ਣਾ ਕਰ ਸਕੇ।

ਇਹ ਵੀ ਪੜ੍ਹੋ : ਵਿਧਾਨਸਭਾ 'ਚ ਵਿਧਾਇਕਾਂ ਨੇ ਚੁੱਕੀ ਅਫੀਮ ਦੀ ਖੇਤੀ ਦੀ ਮੰਗ, ਜਾਣੋ ਕੀ ਬੋਲੇ ਖੇਤੀਬਾੜੀ ਮੰਤਰੀ

ਹਰ ਦਲ ਦੂਸਰੇ ਦਲ ਵੱਲ ਦੇਖ ਰਿਹਾ ਹੈ ਕਿ ਪਹਿਲਾਂ ਉਸ ਦੀ ਰਾਜਨੀਤਿਕ ਚਾਲ ਨੂੰ ਦੇਖਿਆ ਜਾਵੇ ਅਤੇ ਸਮਝ ਕੇ ਹੀ ਉਸ ਦਾ ਜਵਾਬ ਦਿੱਤਾ ਜਾਵੇ। ਅਜਿਹੀ ਸਥਿਤੀ ਦੇ ਚੱਲਦਿਆਂ ਕਿਸੇ ਵੀ ਉਮੀਦਵਾਰ ਦੀ ਘੋਸ਼ਣਾ ਕਿਸੇ ਵੀ ਪਾਰਟੀ ਵੱਲੋਂ ਅਜੇ ਤੱਕ ਨਹੀਂ ਕੀਤੀ ਗਈ। ਸਭ ਤੋਂ ਪਹਿਲਾਂ ਉਮੀਦਵਾਰ ਘੋਸ਼ਿਤ ਕਰਨ ਦੀ ਉਪੇਕਸ਼ਾ ਸੱਤਾਪੱਖ ਆਮ ਆਦਮੀ ਪਾਰਟੀ ਵੱਲੋਂ ਸੀ ਜਿਨ੍ਹਾਂ ਨੇ ਸਾਰੇ ਦੇਸ਼ ਵਿਚ ਆਪਣੇ 10 ਉਮੀਦਵਾਰ ਤਾਂ ਐਲਾਨ ਦਿੱਤੇ ਹਨ ਪਰ ਪੰਜਾਬ ਦੇ 13 ਉਮੀਦਵਾਰਾਂ ਵਿਚੋਂ ਅਜੇ ਕੋਈ ਵੀ ਆਗੂ ਉਨ੍ਹਾਂ ਨੇ ਮੈਦਾਨ ਵਿਚ ਨਹੀਂ ਉਤਾਰਿਆ। ਆਮ ਆਦਮੀ ਪਾਰਟੀ ਪੂਰੇ ਦੇਸ਼ ਵਿਚ ਇਸ ਵਾਰ ਦੋ ਦਰਜਨ ਸੀਟਾਂ ’ਤੇ ਹੀ ਚੋਣ ਲੜ ਰਹੀ ਹੈ ਅਤੇ ਪੰਜਾਬ ਨੂੰ ਛੱਡ ਕੇ ਦੇਸ਼ ਦੇ ਬਾਕੀ ਹਿੱਸਿਆਂ ਵਿਚ ਕਾਂਗਰਸ ਦੇ ਨਾਲ ਗਠਜੋੜ ਹੈ।

ਇਹ ਵੀ ਪੜ੍ਹੋ : ਮਹਾਸ਼ਿਵਰਾਤਰੀ ਮਨਾਉਣ ਲਈ ਭਾਰਤ ਤੋਂ 62 ਹਿੰਦੂ ਸ਼ਰਧਾਲੂ ਪਹੁੰਚੇ ਪਾਕਿਸਤਾਨ, ਇਨ੍ਹਾਂ ਸਥਾਨਾਂ ਦੇ ਵੀ ਕਰਨਗੇ ਦਰਸ਼ਨ

ਇਹੀ ਸਥਿਤੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੀ ਹੈ ਜਿਨ੍ਹਾਂ ਨੇ ਅਜੇ ਉਮੀਦਵਾਰ ਨੂੰ ਲੈ ਕੇ ਰਾਸ਼ਟਰੀ ਪੱਧਰ ਤੇ ਚਰਚਾ ਵੀ ਸ਼ੁਰੂ ਨਹੀਂ ਕੀਤੀ। ਕਾਂਗਰਸ ਦੀ ਤਾਂ ਇਹ ਪਰੰਪਰਾ ਰਹੀ ਹੈ ਕਿ ਉਹ ਅੰਤਿਮ ਸਮੇਂ ਤੱਕ ਆਪਣੇ ਉਮੀਦਵਾਰਾਂ ਦੀ ਘੋਸ਼ਣਾ ਨਹੀਂ ਕਰਦੀ। ਅਜਿਹੀ ਸਥਿਤੀ ਵਿੱਚ ਇਹ ਸੰਭਾਵਨਾ ਬਣ ਰਹੀ ਹੈ ਕਿ ਜਿਸ ਤਰ੍ਹਾਂ ਨਾਲ ਹਰ ਦਲ ਆਪਣੀ ਰਾਜਨੀਤਿਕ ਸਥਿਤੀ ਨੂੰ ਲੈ ਕੇ ਚਿੰਤਤ ਹੈ ਅਤੇ ਉਸ ਨੂੰ ਆਪਣੀ ਰਾਜਨੀਤਿਕ ਸਥਿਤੀ ਨੂੰ ਲੈ ਕੇ ਅਜੇ ਵੀ ਸ਼ਤ-ਪ੍ਰਤੀਸ਼ਤ ਵਿਸ਼ਵਾਸ਼ ਨਹੀਂ ਹੈ। ਇਸ ਲਈ ਉਹ ਆਪਣੇ ਉਮੀਦਵਾਰਾਂ ਦੀ ਲਿਸਟ ਪੈਂਡਿੰਗ ਕਰ ਰਹੀ ਹੈ ਅਤੇ ਕਿਤੇ ਉਨ੍ਹਾਂ ਕੋਲੋਂ ਕੋਈ ਗਲਤੀ ਨਾ ਹੋ ਜਾਵੇ ਕਿਉਂਕਿ ਇਸ ਵਾਰ ਚਾਰ ਪਾਰਟੀਆਂ ਵੱਲੋਂ 50 ਤੋਂ ਜ਼ਿਆਦਾ ਉਮੀਦਵਾਰ ਮੈਦਾਨ ਵਿਚ ਹੋਣਗੇ।

ਛੇ ਰਾਜਨੀਤਿਕ ਆਗੂ ਅਜਿਹੇ ਜਿਨ੍ਹਾਂ ਨੇ ਦੋ ਪਾਰਟੀਆਂ ਤੋਂ ਟਿਕਟ ਲੈਣ ਦਾ ਬਣਾ ਰੱਖਿਆ ਹੈ ਜੁਗਾੜ

ਇਹ ਵੀ ਪੜ੍ਹੋ : ਭਾਰਤੀ ਸਰਹੱਦ ’ਚ ਘੁੰਮਦਾ ਪਾਕਿ ਨਾਗਰਿਕ BSF ਨੇ ਕੀਤਾ ਕਾਬੂ, ਤਿੰਨ ID ਕਾਰਡ ਤੇ ਇਹ ਸਾਮਾਨ ਹੋਇਆ ਬਰਾਮਦ

ਵਰਣਨਯੋਗ ਹੈ ਕਿ ਘੱਟ ਤੋਂ ਘੱਟ ਅੱਧਾ ਦਰਜਨ ਉਮੀਦਵਾਰ ਅਜਿਹੇ ਹਨ ਜੋ ਦੋ ਪਾਰਟੀਆਂ ਵੱਲੋਂ ਖੇਡ ਰਹੇ ਹਨ। ਜੇਕਰ ਉਨ੍ਹਾਂ ਨੂੰ ਆਪਣੀ ਪਾਰਟੀ ਤੋਂ ਟਿਕਟ ਨਹੀਂ ਮਿਲਦੀ ਤਾਂ ਉਨ੍ਹਾਂ ਨੇ ਦੂਸਰੀ ਪਾਰਟੀ ਤੋਂ ਟਿਕਟ ਲੈਣ ਦੇ ਲਈ ਜੁਗਾੜ ਬਣਾ ਰੱਖਿਆ ਹੈ। ਇਹ ਵੀ ਇਕ ਕਾਰਨ ਹੈ ਕਿ ਰਾਜਨੀਤਿਕ ਦਲ ਆਪਣੇ ਉਮੀਦਵਾਰਾਂ ਦੀ ਲਿਸਟ ਨਹੀਂ ਕੱਢ ਪਾ ਰਹੇ। ਅਕਾਲੀ ਦਲ ਅਤੇ ਭਾਜਪਾ ਵਿੱਚ ਗਠਜੌੜ ਹੋਣ ਦੀ ਪੂਰੀ ਸੰਭਾਵਨਾ ਹੈ। ਸੁਖਦੇਵ ਸਿੰਘ ਢੀਂਡਸਾ ਅਤੇ ਅਕਾਲੀ ਦਲ ਬਾਦਲ ਵਿਚ ਮਿਲ ਜਾਣਾ ਇਸ ਗੱਲ ਦਾ ਸੂਚਕ ਹੈ ਕਿ ਜੋ ਗਠਜੌੜ ਹੋਲਡ ਤੇ ਹੈ ਉਹ ਛੇਤੀ ਹੀ ਘੋਸ਼ਿਤ ਹੋਵੇਗਾ। ਆਮ ਆਦਮੀ ਪਾਰਟੀ ਦੇ ਲਈ ਸੱਤਾ ਵਿਚ ਹੋਣ ਕਾਰਨ ਘੱਟ ਤੋਂ ਘੱਟ 7-8 ਸੀਟਾਂ ’ਤੇ ਆਪਣਾ ਪਰਿਚਮ ਸਥਾਪਿਤ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਆਉਣ ਵਾਲੇ ਤਿੰਨ ਸਾਲ ਵਿਰੋਧੀ ਧਿਰ ਉਨ੍ਹਾਂ ਨੂੰ ਰਾਜਨੀਤਿਕ ਰੂਪ ਨਾਲ ਪ੍ਰੇਸ਼ਾਨ ਕਰਦੇ ਰਹਿਣਗੇ।

ਇਹੀ ਸਥਿਤੀ ਕਾਂਗਰਸ ਦੀ ਹੈ। ਉਨ੍ਹਾਂ ਦੇ ਲਈ ਵੀ ਇਹ ਚੋਣ ਆਰ-ਪਾਰ ਦੀ ਹੈ। ਵਿਸ਼ਲੇਸ਼ਕ ਮੰਨਦੇ ਹਨ ਕਿ ਜੇਕਰ ਅਕਾਲੀ-ਭਾਜਪਾ ਗਠਜੋੜ ਇਕੱਠੇ ਮੈਦਾਨ ਵਿੱਚ ਉਤਰਦੇ ਹਨ ਤਾਂ ਉਹ ਵੀ ਇਕ ਅਜਿਹੀ ਫੋਰਸ ਬਣੇਗੀ ਜਿਸ ਨਾਲ ਜਬਰਦਸਤ ਤਿਕੌਨਾ ਮੁਕਾਬਲਾ ਪੰਜਾਬ ਵਿਚ ਹੋਵੇਗਾ ਅਤੇ ਤੀਸਰਾ ਹਿੱਸਾ ਸੀਟਾਂ ਦਾ ਉਹ ਵੀ ਲੈਣ ਵਿਚ ਸਫ਼ਲ ਹੋ ਸਕਦਾ ਹੈ। ਇਹ ਤੱਥ ਦੁਆਰ ’ਤੇ ਲਿਖਿਆ ਹੋਇਆ ਹੈ ਕਿ ਪੰਜਾਬ ਵਿਚ ਲੋਕਸਭਾ ਚੋਣ ਇਸ ਗੱਲ ਦਾ ਸੰਦੇਸ਼ ਹੋਣਗੇ ਕਿ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੀ ਜਨਤਾ ਕੀ ਮਨ ਬਣਾ ਰਹੀ ਹੈ। ਇਹੀ ਕਾਰਨ ਹੈ ਕਿ ਸਾਰੇ ਰਾਜਨੀਤਿਕ ਦਲ ਇਨ੍ਹਾਂ ਚੋਣਾਂ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ।

ਇਹ ਵੀ ਪੜ੍ਹੋ : ਪਤਨੀ ਨੂੰ ਸ਼ਰੀਕੇ 'ਚ ਰਹਿੰਦਾ ਵਿਅਕਤੀ ਕਰਦਾ ਸੀ ਪ੍ਰੇਸ਼ਾਨ, ਦੁਖੀ ਹੋ ਪਤੀ ਨੇ ਚੁੱਕਿਆ ਖੌਫ਼ਨਾਕ ਕਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News