ਜਨਤਾ ਕਰਫਿਊ ਦੌਰਾਨ ਤਰੁਣ ਚੁੱਘ ਨੇ ਕੀਤਾ ਸਿਹਤ ਮੁਲਾਜ਼ਮਾਂ ਦਾ ਧੰਨਵਾਦ

Sunday, Mar 22, 2020 - 07:13 PM (IST)

ਜਨਤਾ ਕਰਫਿਊ ਦੌਰਾਨ ਤਰੁਣ ਚੁੱਘ ਨੇ ਕੀਤਾ ਸਿਹਤ ਮੁਲਾਜ਼ਮਾਂ ਦਾ ਧੰਨਵਾਦ

ਅੰਮ੍ਰਿਤਸਰ— ਭਾਰਤੀ ਜਨਤਾ ਪਾਰਟੀ ਦੇ ਕੌਂਮੀ ਮੰਤਰੀ ਤਰੁਣ ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸੱਦੇ 'ਤੇ 22 ਮਾਰਚ ਨੂੰ ਦੇਸ਼ ਭਰ 'ਚ ਜਿਥੇ ਲੋਕਾਂ ਨੇ ਘਰਾਂ 'ਚ ਰਹਿ ਕੇ ਜਨਤਾ ਕਰਫਿਊੁ ਦੀ ਪਾਲਣਾ ਕਰਦੇ ਹੋਏ ਕੋਰੋਨਾ ਮਾਹਾਮਾਰੀ ਵਿਰੁੱਧ ਲੜਾਈ ਛੇੜਣ ਦਾ ਐਲਾਨ ਕੀਤਾ ਉਥੇ ਹੀ ਠੀਕ ਸ਼ਾਮ 5 ਵਜੇ ਆਪਣੇ ਘਰਾਂ ਦੀ ਬਾਲਕਨੀ ਤੋਂ ਤਾਲੀਆ, ਸੰਖ,ਬਰਤਨ,ਘੰਟੀਆਂ ਆਦਿ ਵਜਾ ਕੇ ਸਿਹਤ ਵਿਭਾਗਾਂ 'ਚ ਦਿਨ-ਰਾਤ ਕੰਮ ਕਰ ਰਹੇ ਸਿਹਤ ਕਰਮਚਾਰੀਆਂ ਦਾ ਧੰਨਵਾਦ ਕੀਤਾ।
ਭਾਜਪਾ ਨੇਤਾ ਤਰੁਣ ਚੁੱਘ ਨੇ ਆਪਣੇ ਪਰਿਵਾਰ ਨਾਲ ਸੰਖ ਤੇ ਬਰਤਨ ਬਜਾਉਂਦੇ ਕਿਹਾ ਕਿ ਇਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ 'ਚ 130 ਕਰੋੜ ਭਾਰਤੀਆਂ ਦਾ ਕੋਰੋਨਾ ਮਾਹਾਮਾਰੀ ਦੇ ਖਿਲਾਫ ਮਿਲ ਕੇ ਲੜਨ ਦਾ ਸੰਖਨਾਦ ਹੈ।


author

Bharat Thapa

Content Editor

Related News