ਸਿਹਤ ਵਿਭਾਗ ਦੀ ਟੀਮ ਨੇ 24 ਵਿਅਕਤੀਆਂ ਦੇ ਲਏ ਸੈਂਪਲ

Friday, Jun 05, 2020 - 01:10 AM (IST)

ਸਿਹਤ ਵਿਭਾਗ ਦੀ ਟੀਮ ਨੇ 24 ਵਿਅਕਤੀਆਂ ਦੇ ਲਏ ਸੈਂਪਲ

ਗੁਰਦਾਸਪੁਰ, (ਹਰਮਨ, ਵਿਨੋਦ)— ਕੋਰੋਨਾ ਵਾਇਰਸ ਦੀ ਜਾਂਚ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਦੇ ਜ਼ਿਆਦਾ ਇਕੱਠ ਵਾਲੀਆਂ ਥਾਵਾਂ 'ਤੇ ਪਹੁੰਚ ਕੇ ਸੈਂਪਲ ਲਏ ਹਨ। ਇਸ ਤਹਿਤ ਡਾ. ਕਿਸ਼ਨ ਚੰਦ ਸਿਵਲ ਸਰਜਨ ਦੀ ਅਗਵਾਈ ਹੇਠ ਟੀਮ ਨੇ ਸਬਜ਼ੀ ਮੰਡੀ 'ਚ ਪਹੁੰਚੇ ਆੜ੍ਹਤੀਆਂ, ਕਾਮਿਆਂ ਤੇ ਸਬਜ਼ੀ ਲੈਣ ਆਏ ਗ੍ਰਾਹਕਾਂ ਦੇ 24 ਸੈਂਪਲ ਲਏ ਗਏ।
ਇਸ ਸਬੰਧੀ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਸਬਜ਼ੀ ਮੰਡੀਆਂ ਤੇ ਬਜ਼ਾਰਾਂ 'ਚ ਇਹ ਸੈਂਪਲ 'ਮਿਸ਼ਨ ਫਤਿਹ' ਤਹਿਤ ਲਏ ਜਾ ਰਹੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਤੇ ਕੋਰੋਨਾ ਵਾਇਰਸ ਦਾ ਕਮਿਊਨਿਟੀ ਸਪਰੈਡ ਤਾਂ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਭਵਿੱਖ 'ਚ ਲਗਾਤਾਰ ਸਬਜ਼ੀ ਮੰਡੀਆਂ, ਸ਼ਹਿਰ ਦੇ ਬਜ਼ਾਰਾਂ 'ਚੋਂ ਦੁਕਾਨਦਾਰ/ਵਰਕਰਾਂ ਤੇ ਆਮ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾਣਗੇ।


author

KamalJeet Singh

Content Editor

Related News