ਤਰਨਤਾਰਨ ਪੁਲਸ ਨੇ ਪਿੰਡਾਂ ''ਚ ਚਲਾਇਆ ਕੈਸੋ ਆਪ੍ਰੇਸ਼ਨ, ਮਾੜੇ ਅਨਸਰਾਂ ''ਤੇ ਸ਼ਿਕੰਜਾ ਕੱਸਿਆ
Friday, Oct 31, 2025 - 12:14 PM (IST)
 
            
            ਤਰਨਤਾਰਨ (ਰਮਨ)- ਡਾਕਟਰ ਰਵਜੋਤ ਗਰੇਵਾਲ IPS ਐੱਸ. ਐੱਸ. ਪੀ. ਤਰਨਤਾਰਨ ਦੀ ਯੋਗ ਅਗਵਾਈ ਹੇਂਠ ਤਰਨਤਾਰਨ ਪੁਲਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲਾ ਤਰਨਤਾਰਨ ਦੀ ਸਬ-ਡਵੀਜ਼ਨ ਗੋਇੰਦਵਾਲ ਸਾਹਿਬ ਅਤੇ ਹੋਰ ਹਿੱਸਿਆ ’ਚ ਕੈਸੋ ਮੁਹਿੰਮ ਚਲਾਈ ਗਈ। ਥਾਣਾ ਸਦਰ ਤਰਨਤਾਰਨ ਦੇ ਖੇਤਰ ’ਚ ਛਾਪੇਮਾਰੀਆਂ ਕੀਤੀਆਂ ਗਈਆਂ ਅਤੇ ਦੋ ਵੱਖ-ਵੱਖ ਐੱਫ. ਆਈ. ਆਰਜ਼. ਦਰਜ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਨਵੰਬਰ ਦੀ ਮਹੀਨੇ ਸ਼ੁਰੂਆਤ 'ਚ ਹੀ...
ਇਸ ਮੌਕੇ ਡਾਕਟਰ ਰਵਜੋਤ ਗਰੇਵਾਲ, IPS, ਐੱਸ. ਐੱਸ. ਪੀ. ਤਰਨਤਾਰਨ ਨੇ ਦੱਸਿਆ ਕਿ ਰਿਪੁਤਾਪਨ ਸਿੰਘ ਐੱਸ. ਪੀ. ਡੀ. ਤਰਨਤਾਰਨ ਅਤੇ ਅਤੁਲ ਸੋਨੀ ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਦਰ ਤਰਨਤਾਰਨ, ਗੋਇੰਦਵਾਲ ਸਾਹਿਬ, ਚੋਹਲਾ ਸਾਹਿਬ ਅਤੇ ਹੋਰ ਪੁਲਸ ਪਾਰਟੀ ਨੇ ਮਾੜੇ ਅਨਸਰਾਂ, ਸ਼ਰਾਰਤੀ ਅਨਸਰਾਂ ਅਤੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਵਿਰੁੱਧ ਕਾਰਵਾਈ ਕਰਦਿਆਂ ਸਬ-ਡਵੀਜ਼ਨ ਗੋਇੰਦਵਾਲ ਸਾਹਿਬ ਦੇ 2 ਪਿੰਡਾਂ ’ਚ ਨਾਜਾਇਜ਼ ਸ਼ਰਾਬ 30 ਬੋਤਲਾਂ, ਨਾਜਾਇਜ਼ ਲਾਹਣ 500 ਲੀਟਰ, 6 ਡਰੰਮੀਆਂ, 1 ਡਰੰਮ ਅਤੇ ਹੋਰ ਗੈਰਕਾਨੂੰਨੀ ਚੀਜ਼ਾ ਨੂੰ ਜ਼ਬਤ ਕੀਤਾ ਗਿਆ ਹੈ। ਜਦੋਂ ਕਿ ਇਸ ਸਬੰਧੀ ਮਨਬੀਰ ਸਿੰਘ ਪੁੱਤਰ ਭੁਪਾਲ ਸਿੰਘ ਵਾਸੀ ਪੱਖੋਕੇ, ਪਲਵਿੰਦਰ ਕੌਰ ਪਤਨੀ ਹਰਜੀਤ ਸਿੰਘ ਅਤੇ ਸਮਸ਼ੇਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀਆਨ ਪੰਡੋਰੀ ਗੋਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 31 ਅਕਤੂਬਰ ਨੂੰ ਸਰਕਾਰੀ ਛੁੱਟੀ ਦੀ ਉੱਠੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            