ਤਰਨ ਤਾਰਨ ਜ਼ਿਲ੍ਹੇ ''ਚ ਲੋਕ ਸੰਪਰਕ ਅਫਸਰ ਸਣੇ ਕੁੱਲ 38 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ

09/03/2020 2:34:59 AM

ਤਰਨਤਾਰਨ,(ਰਮਨ)- ਜ਼ਿਲ੍ਹੇ ਅੰਦਰ ਰੋਜ਼ਾਨਾ ਕੋਰੋਨਾ ਦੇ ਵੱਧਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ, ਜਿਸ ਤਹਿਤ ਬੁੱਧਵਾਰ ਨੂੰ ਜਿੱਥੇ ਕੋਰੋਨਾ ਕੁੱਲ 38 ਮਾਮਲੇ ਸਾਹਮਣੇ ਆਏ ਹਨ ਜਿੰਨ੍ਹਾਂ ’ਚ ਜ਼ਿਲਾ ਲੋਕ ਸੰਪਰਕ ਅਫਸਰ, ਡਾਕਟਰ ਸ਼ਾਮਲ ਹਨ। ਜਦ ਕਿ 2 ਔਰਤਾਂ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਜ਼ਿਲੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਸਬੰਧੀ ਕੁਝ ਵਿਅਕਤੀਆਂ ਵਲੋਂ ਸੋਸ਼ਲ ਮੀਡੀਆ ’ਤੇ ਗਲਤ ਪੋਸਟਾਂ ਪਾ ਦਿੱਤੀਆਂ ਗਈਆਂ ਜਿਨ੍ਹਾਂ ਨੇ ਬਾਅਦ ’ਚ ਡੀ. ਸੀ. ਪਾਸੋਂ ਮੁਆਫੀ ਮੰਗ ਲਈ ਹੈ।

ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਬਲਜਿੰਦਰ ਕੌਰ (52) ਪਤਨੀ ਸੁਖਚੈਨ ਸਿੰਘ ਵਾਸੀ ਪਿੰਡ ਦੀਨੇਵਾਲ ਜੋ ਨਮੂਨੀਆ ਬੁਖਾਰ ਹੋਣ ਦੀ ਸੂਰਤ ’ਚ 20 ਅਗਸਤ ਨੂੰ ਹਸਪਤਾਲ ’ਚ ਇਲਾਜ਼ ਲਈ ਦਾਖਲ ਹੋਏ ਸਨ ਅਤੇ 21 ਅਗਸਤ ਨੂੰ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ, ਦੀ ਬੁੱਧਵਾਰ ਸਵੇਰੇ ਕਰੀਬ 4 ਵਜੇ ਮੌਤ ਹੋ ਗਈ। ਇਸੇ ਤਰਾਂ ਬਲਵਿੰਦਰ ਕੌਰ (58) ਪਤਨੀ ਬਲਬੀਰ ਸਿੰਘ ਵਾਸੀ ਪਿੰਡ ਟਿਗਾਣਾ ਜੋ ਨਮੂਨੀਆ ਅਤੇ ਹੋਰ ਸਮੱਸਿਆ ਸਬੰਧੀ ਸ਼ਿਕਾਇਤ ਆਉਣ ’ਤੇ 20 ਅਗਸਤ ਨੂੰ ਹਸਪਤਾਲ ’ਚ ਦਾਖਲ ਹੋਏ ਸਨ ਦਾ ਮੰਗਲਵਾਰ ਰਾਤ ਕਰੀਬ 1 ਵਜੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕੋਵਿਡ-19 ਨਿਯਮਾਂ ਤਹਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਨਾਲ ਹੁੱਣ ਤੱਕ 35 ਮੌਤਾਂ ਹੋ ਚੁੱਕੀਆਂ ਹਨ।

ਕੋਰੋਨਾ ਲਿਸਟ

1.ਪਿੰਡ ਛਜਲਵੱਡੀ               ਬਲਜਿੰਦਰ ਕੌਰ

2.ਖੇਮਕਰਨ                      ਗੁਰਜੀਤ ਸਿੰਘ, ਦੇਸਾ ਸਿੰਘ,

3.ਅੰਮ੍ਰਿਤਸਰ               ਗੁਰਸ਼ਰਨ ਸਿੰਘ, ਡਾ. ਵਿਕਾਸਪੀਰ ਸਿੰਘ, ਡਾ.ਤਲਵੀਨ ਕੌਰ, ਪਲਵਿੰਦਰ ਸਿੰਘ

4.ਫਾਜ਼ਲਪੁਰ                      ਗੁਰਦੇਵ ਸਿੰਘ

5.ਸਰਲੀ                      ਸੁਖਦੇਵ ਸਿੰਘ

6.ਖਲਚੀਆਂ               ਨਿਸ਼ਾਨ ਸਿੰਘ

7.ਪੱਟੀ               ਕੁਲਵਿੰਦਰ ਕੌਰ, ਪ੍ਰਵੀਨ, ਅਨੀਤਾ, ਮਨਦੀਪ ਕੌਰ, ਪਲਵਿੰਦਰ ਸਿੰਘ, ਰੁਪਿੰਦਰ ਕੌਰ,

                                    ਸਾਹਿਬ ਸਿੰਘ

8.ਠੱਠਾ               ਨਿਰੰਜਣ ਸਿੰਘ

9.ਲਾਖਣਾ               ਰਾਜ ਕੌਰ

10.ਭਿੱਖੀਵਿੰਡ        ਗੁਰਬਖਸ਼ ਸਿੰਘ, ਬਲਜੀਤ ਕੌਰ, ਨੂਰ ਕੌਰ, ਰਿਸ਼ੀ ਕੁਮਾਰ

11.ਤਰਨਤਾਰਨ        ਡਾ. ਸੰਜੀਵ ਸੂਦ, ਗੁਰਨਾਮ ਸਿੰਘ, ਧਰਮਿੰਦਰ ਕੁਮਾਰ, ਪਰਦੀਪ ਸਿੰਘ, ਸੁਖਰਾਜ

                                   ਸਿੰਘ, ਦਲਜੀਤ ਕੌਰ

12.ਨੌਸ਼ਿਹਰਾ ਪੰਨੂੰਆਂ ਮੇਜਰ ਸਿੰਘ

13.ਸੁਰ ਸਿੰਘ        ਸਿਤਾਰਾ ਸਿੰਘ,

14.ਅਲਗੋਂ ਕੋਠੀ        ਜਸਕਰਨ ਸਿੰਘ

15.ਗੁਲਾਲੀਪੁਰ        ਹਰਦੀਪ ਸਿੰਘ

16.ਝੰਡੇਰ               ਸਰਵਨ ਸਿੰਘ

17.ਬਾਣੀਆਂ        ਦਵਿੰਦਰਜੀਤ ਸਿੰਘ

18.ਜੌਡ਼ਾ               ਪ੍ਰਗਟ ਸਿੰਘ

19.ਨੱਥੂ ਚੱਲ        ਬਲਵਿੰਦਰ ਕੌਰ

20.ਜਲੰਧਰ        ਅਵਤਾਰ ਸਿੰਘ


Bharat Thapa

Content Editor

Related News