ਜਾਅਲੀ ਅਸਲਾ ਲਾਇਸੈਂਸ ਸਕੈਂਡਲ ''ਚ ਸ਼ਾਮਲ ਕਈ ਗੰਨ ਹਾਊਸ ਮਾਲਕ ਤਾਲੇ ਮਾਰ ਹੋਏ ਫ਼ਰਾਰ

12/05/2020 11:53:14 AM

ਤਰਨਤਾਰਨ (ਰਮਨ ਚਾਵਲਾ): ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਲ 2006 ਦੌਰਾਨ ਤਰਨਤਾਰਨ ਨੂੰ ਜ਼ਿਲ੍ਹਾ ਐਲਾਨ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅਸਲਾ ਸ਼ਾਖਾ 'ਚ ਪੈਰ ਰੱਖਣ ਵਾਲੇ ਜ਼ਿਆਦਾ ਤਰ ਕਰਮਚਾਰੀਆਂ ਵਲੋਂ ਆਪਣੀਆਂ ਚੰਮ ਦੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਪੁਲਸ ਵਲੋਂ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲਾ ਅਸਲਾ ਸ਼ਾਖਾ ਦਾ ਇੰਚਾਰਜ ਸਰਕਾਰੀ ਬਾਬੂ ਅਤੇ ਉਸ ਦਾ ਇਕ ਸਾਥੀ ਪੁਲਸ ਗ੍ਰਿਫ਼ਤ ਤੋਂ ਫ਼ਰਾਰ ਚੱਲ ਰਹੇ ਹਨ। ਅਸਲਾ ਸ਼ਾਖਾ 'ਚ ਮੌਜੂਦ ਜ਼ਿਆਦਾਤਰ ਸਟਾਫ਼ ਪਿਛਲੇ ਕਰੀਬ ਇਕ ਹਫ਼ਤੇ ਤੋਂ ਗਾਇਬ ਹੋ ਚੁੱਕਾ ਹੈ, ਜਿਸ ਕਾਰਨ ਅਸਲੇ ਸਬੰਧੀ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਸ ਨੇ ਜਾਅਲੀ ਲਾਈਸੈਂਸ ਜਾਰੀ ਕਰਨ ਵਾਲੇ ਗੋਰਖ ਧੰਦੇ 'ਚ ਸ਼ਾਮਲ 3 ਗੰਨ ਹਾਊਸ ਮਾਲਕਾਂ ਨੂੰ ਜਿੱਥੇ ਆਪਣੀ ਲਿਸਟ 'ਚ ਸ਼ਾਮਲ ਕਰ ਲਿਆ ਹੈ, ਉੱਥੇ ਅਸਲਾ ਸ਼ਾਖਾ 'ਚ ਮੌਜੂਦ ਸਟਾਫ਼ ਸਮੇਤ ਗੰਨ ਹਾਊਸ ਮਾਲਕਾਂ ਵਲੋਂ ਬਣਾਈ ਗਈ ਜਾਇਦਾਦ ਸਬੰਧੀ ਜਾਂਚ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਘਰ ਦੇ ਭੇਤੀ ਨੇ ਬਣਾਈ ਸੀ ਸੇਲਜ਼ਮੈਨ ਤੋਂ ਲੱਖਾਂ ਰੁਪਏ ਲੁੱਟਣ ਦੀ ਯੋਜਨਾ, ਇੰਝ ਖੁਲ੍ਹਿਆ ਭੇਤ

13 ਸਾਲਾਂ ਤੋਂ ਜਾਰੀ ਹੈ ਗੋਰਖ ਧੰਦਾ
ਜ਼ਿਲ੍ਹਾ ਬਣਾਏ ਜਾਣ ਤੋਂ ਲੈ ਹੁਣ ਤੱਕ ਅਸਲਾ ਸ਼ਾਖਾ 'ਚ ਮੌਜੂਦ ਜ਼ਿਆਦਾਤਰ ਉਹੀ ਸਟਾਫ਼ ਵਲੋਂ ਕਈ ਤਰ੍ਹਾਂ ਦੇ ਕਾਲੇ ਕਾਰੋਬਾਰ ਦੀਆਂ ਸਕੀਮਾਂ ਲਗਾਈਆਂ ਜਾਂਦੀਆਂ ਰਹੀਆਂ ਹਨ, ਜਿਸ ਸਬੰਧੀ ਦਫ਼ਤਰ 'ਚ ਮੌਜੂਦ ਬ੍ਰਾਂਡੈਡ ਕੱਪੜੇ ਪਾਉਣ ਦੇ ਸ਼ੌਕੀਨ ਕਰਮਚਾਰੀ ਜੋ ਲੋਕਾਂ ਨਾਲ ਸਿੱਧੇ ਮੂੰਹ ਗੱਲ ਤੱਕ ਨਹੀਂ ਕਰਦੇ ਸਨ ਵਲੋਂ ਕਈ ਗੋਲ ਮਾਲ ਕੀਤੇ ਜਾ ਚੁੱਕੇ ਹਨ। ਇਸ ਦੌਰਾਨ ਕੁਝ ਕਰਮਚਾਰੀਆਂ ਖ਼ਿਲਾਫ਼ ਵਿਜੀਲੈਂਸ ਅਤੇ ਹੋਰ ਸਬੰਧੀ ਮਾਮਲੇ ਵੀ ਦਰਜ ਹੋਏ ਸਨ, ਜਿਸ ਦੌਰਾਨ ਸਰਕਾਰੀ ਬਾਬੂਆਂ ਵਲੋਂ ਸਬੂਤਾਂ ਨੂੰ ਮਿਟਾਉਣ ਲਈ ਇਕ ਵਾਰ ਸਰਕਾਰੀ ਰਿਕਾਰਡ ਨੂੰ ਖੁਰਦ-ਬੁਰਦ ਕਰਨ ਲਈ ਅੱਗ ਲਗਾਉਣ ਦੀ ਫ਼ਿਲਮੀ ਕਹਾਣੀ ਵੀ ਤਿਆਰ ਕੀਤੀ ਗਈ ਸੀ। ਕਰੋੜਾਂ ਰੁਪਏ ਕਮਾਉਣ ਵਾਲੇ ਇਨ੍ਹਾਂ ਸ਼ਾਹੀ ਕਰਮਚਾਰੀਆਂ ਵਲੋਂ ਮੋਟੀਆਂ ਰਕਮਾਂ ਖਰਚ ਕੇ ਸਾਰੀਆਂ ਇਨਕੁਆਰੀਆਂ ਨੂੰ ਠੰਡੇ ਬਸਤੇ 'ਚ ਪਾ ਦੁਬਾਰਾ ਘੁੰਮਣ ਵਾਲੀਆਂ ਕੁਰਸੀਆਂ ਸੰਭਾਲ ਲਈਆਂ ਗਈਆਂ।

ਇਹ ਵੀ ਪੜ੍ਹੋ : ਮੌਤ ਤੋਂ ਪਹਿਲਾਂ ਲਈ ਜ਼ਿੰਦਗੀ ਦੀ ਆਖ਼ਰੀ ਸੈਲਫ਼ੀ, ਡਿਲਿਵਰੀ ਵਾਲੇ ਦਿਨ ਹੋਇਆ ਪੋਸਟਮਾਰਟਮ

ਗੰਨ ਹਾਊਸ ਮਾਲਕਾਂ ਦੀ ਪੂਰੀ ਗੰਡ ਤੁੱਪ ਆਈ ਸਾਹਮਣੇ
ਅਸਲਾ ਸ਼ਾਖਾ ਦੇ ਇੰਚਾਰਜ ਕਰਵਿੰਦਰ ਸਿੰਘ ਚੀਮਾ ਅਤੇ ਹੋਰ ਕਰਮਚਾਰੀ ਜੋ ਕਈ ਸਾਲਾਂ ਤੋਂ ਸਿਆਸੀ ਨੇਤਾਵਾਂ ਅੱਗੇ ਮੋਟੀਆਂ ਰਕਮਾਂ ਦਾ ਮੱਥਾ ਟੇਕ ਕੁਰਸੀ 'ਤੇ ਬਿਰਾਜਮਾਨ ਹਨ ਵਲੋਂ ਪਿਛਲੇ ਕਈ ਸਾਲਾਂ ਤੋਂ ਜਾਅਲੀ ਲਾਇਸੈਂਸ ਤਿਆਰ ਕਰਨ ਬਦਲੇ ਜਾਂ ਫ਼ਿਰ ਜ਼ਿਲ੍ਹਾ ਬਦਲਣ ਸਮੇਂ ਮੋਟੀਆਂ ਕਮਾਈਆਂ ਕੀਤੀਆਂ ਗਈਆਂ ਹਨ। ਇਨ੍ਹਾਂ ਵਲੋਂ ਜ਼ਿਲ੍ਹੇ ਦੇ ਕੁਝ ਖਾਸਮ ਖਾਸ ਗੰਨ ਹਾਊਸ ਮਾਲਕਾਂ ਨਾਲ ਗੰਢ ਤੁੱਪ ਹੋਣੀ ਉਦੋਂ ਸਾਹਮਣੇ ਆਈ ਜਦੋਂ ਪੁਲਸ ਵਲੋਂ ਉਨ੍ਹਾਂ ਦਾ ਰਿਕਾਰਡ ਚੈੱਕ ਕਰਨਾ ਸ਼ੁਰੂ ਕੀਤਾ ਗਿਆ। ਰਿਕਾਰਡ ਅਨੁਸਾਰ ਅਸਲਾ ਸ਼ਾਖਾ ਵਲੋਂ ਕੁਝ ਸਮਾਂ ਪਹਿਲਾਂ ਲੋਕ ਸਭਾ ਚੋਣਾਂ ਨੇੜੇ ਕਰੀਬ 250 ਜਾਅਲੀ ਲਾਇਸੈਂਸ ਤਿਆਰ ਕਰਵਾ ਲਏ ਗਏ। ਜਿਸ ਦੇ ਬਦਲੇ ਬਾਅਦ 'ਚ ਕਰੀਬ ਇਕ ਲੱਖ ਰੁਪਏ ਦੇ ਹਿਸਾਬ ਨਾਲ ਮੋਟੀਆਂ ਰਕਮਾਂ ਵਸੂਲ ਕਰ ਲਈਆਂ ਗਈਆਂ। ਇਸ ਦੌਰਾਨ ਅਸਲਾ ਧਾਰਕ ਪਾਸੋਂ ਲੱਖ ਰੁਪਏ ਵਸੂਲਣ ਦੌਰਾਨ ਇਹ ਸ਼ਰਤ ਰੱਖੀ ਜਾਂਦੀ ਸੀ ਕਿ ਅਸਲਾ ਧਾਰਕ ਨੂੰ ਉਨ੍ਹਾਂ ਦੇ ਦੱਸੇ ਹੋਏ ਗੰਨ ਹਾਊਸ ਤੋਂ ਹੀ ਅਸਲਾ ਲੈਣਾ ਹੋਵੇਗਾ।

ਇਹ ਵੀ ਪੜ੍ਹੋ : ਕੰਗਣਾ ਦੀਆਂ ਵਧੀਆਂ ਮੁਸ਼ਕਲਾਂ, ਮੋਗਾ ਦੇ ਐਡਵੋਕੇਟ ਨੇ ਭੇਜਿਆ ਕਾਨੂੰਨੀ ਨੋਟਿਸ

ਕਰਮਚਾਰੀਆਂ ਨੇ ਚਲਾ ਰੱਖੀਆਂ ਸਨ ਲਾਟਰੀ ਸਕੀਮਾਂ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਸਲਾ ਸ਼ਾਖਾ 'ਚ ਮੌਜੂਦ ਕੁਝ ਪੱਟੀ ਅਤੇ ਹਰੀਕੇ ਇਲਾਕੇ ਨਾਲ ਸਬੰਧਿਤ ਕਰਮਚਾਰੀਆਂ ਵਲੋਂ ਅਸਲਾ ਲਾਈਸੈਂਸ ਬਨਵਾਉਣ ਜਾਂ ਫਿਰ ਅਸਲੇ ਨਾਲ ਸਬੰਧਿਤ ਕੰਮ ਕਰਵਾਉਣ ਤੋਂ ਪਹਿਲਾਂ ਇਨ੍ਹਾਂ ਵਲੋਂ ਪ੍ਰਾਈਵੇਟ ਤੌਰ 'ਤੇ ਲਾਟਰੀ ਸਕੀਮਾਂ ਲੈਣ ਲਈ ਮਜ਼ਬੂਰ ਹੋਣਾ ਪੈਂਦਾ ਸੀ। ਇਹ ਲਾਟਰੀ ਸਕੀਮ 1500 ਰੁਪਏ ਪ੍ਰਤੀ ਮੈਂਬਰ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਚਲਾਈ ਜਾਂਦੀ ਸੀ, ਜਿਸ ਦੌਰਾਨ ਲੋਕਾਂ ਨੂੰ ਆਖੀਰ 'ਚ ਬਣਦੀ ਹਜ਼ਾਰਾਂ ਰੁਪਏ ਦੀ ਰਕਮ ਦੇਣ ਬਦਲੇ ਅੱਧ ਰੇਟ ਉੱਪਰ ਬਾਜ਼ਾਰੀ ਸਾਮਾਨ ਦਿੱਤਾ ਜਾਂਦਾ ਸੀ।

ਇਹ ਵੀ ਪੜ੍ਹੋ :  ਅੰਮ੍ਰਿਤਸਰ 'ਚ ਹੈਵਾਨੀਅਤ : ਘਰ 'ਚ ਇਕੱਲੀ ਜਨਾਨੀ ਨਾਲ ਜਬਰ-ਜ਼ਿਨਾਹ, ਰੌਲਾ ਪਾਉਣ 'ਤੇ ਮੂੰਹ 'ਚ ਤੁੰਨ੍ਹਿਆ ਕੱਪੜਾ

ਕਿਸੇ ਦਾ ਨਹੀਂ ਕੀਤਾ ਜਾਵੇਗਾ ਲਿਹਾਜ
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਅਸਲਾ ਸ਼ਾਖਾ 'ਚ ਤਾਇਨਾਤ ਸਟਾਫ ਪਿਛਲੇ ਦਿਨਾਂ ਤੋਂ ਗੈਰ ਹਾਜ਼ਰ ਤੇ ਛੁੱਟੀ 'ਤੇ ਚਲਾ ਗਿਆ ਹੈ, ਜਿੰਨ੍ਹਾਂ ਦੇ ਵਾਪਿਸ ਆਉਣ ਤੋਂ ਬਾਅਦ ਬਣਦੀ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਭ ਦੀ ਸਖਤੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ 'ਤੇ ਕੋਈ ਲਿਹਾਜ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪਰਿਵਾਰ ਤੋਂ ਟੁੱਟਿਆ ਦੁੱਖਾਂ ਦਾ ਪਹਾੜ , ਖੇਡਦੀ ਹੋਈ ਦੋ ਸਾਲਾ ਬੱਚੀ ਦੀ ਟਰਾਲੀ ਹੇਠਾਂ ਆਉਣ ਨਾਲ ਮੌਤ

ਗੰਨ ਹਾਊਸਾਂ ਨੂੰ ਤਾਲੇ ਮਾਰ ਮਾਲਕ ਹੋਏ ਫ਼ਰਾਰ
ਪੁਲਸ ਦੀ ਕਾਰਵਾਈ ਨੂੰ ਵੇਖਦੇ ਹੋਏ ਜ਼ਿਲੇ ਦੇ ਕਰੀਬ 30 ਗੰਨ ਹਾਊਸਾਂ ਦੀ ਜਿੱਥੇ ਜਾਂਚ ਸ਼ੁਰੂ ਕੀਤੀ ਗਈ ਸੀ, ਉਸ ਦੇ ਨਾਲ ਹੀ ਸਕੈਂਡਲ 'ਚ ਸ਼ਾਮਿਲ ਤਿੰਨ ਗੰਨ ਹਊਸ ਮਾਲਕਾਂ ਸਮੇਤ ਕੁਝ ਹੋਰ ਆਪਣੇ ਗੰਨ ਹਾਊਸ ਨੂੰ ਤਾਲੇ ਮਾਰ ਫਰਾਰ ਹੋ ਚੁੱਕੇ ਹਨ। ਪੁਲਸ ਵਲੋਂ ਇਨ੍ਹਾਂ ਵਿਚੋਂ ਜਿਆਦਾਤਰ ਦਾ ਰਿਕਾਰਡ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਇਨ੍ਹਾਂ ਖਿਲਾਫ ਪਰਚਾ ਦਰਜ ਕਰਨ ਦੀ ਵੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕੰਗਣਾ ਦੀਆਂ ਵਧੀਆਂ ਮੁਸ਼ਕਲਾਂ, ਮੋਗਾ ਦੇ ਐਡਵੋਕੇਟ ਨੇ ਭੇਜਿਆ ਕਾਨੂੰਨੀ ਨੋਟਿਸ

ਪੁਲਸ ਸਖ਼ਤੀ ਨਾਲ ਕਰ ਰਹੀ ਹੈ ਜਾਂਚ
ਐੱਸ.ਐੱਸ.ਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਜਾਅਲੀ ਅਸਲਾ ਲਾਇਸੈਂਸ ਜਾਰੀ ਕਰਨ ਵਾਲੇ ਮੁਲਜ਼ਮਾਂ ਅਤੇ ਦੋ ਨੰਬਰ 'ਚ ਅਸਲਾ ਵੇਚਣ ਵਾਲੇ ਗੰਨ ਹਾਊਸ ਮਾਲਕਾਂ ਦੀ ਭਾਲ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਇਸ ਦੇ ਨਾਲ ਹੀ ਇਨ੍ਹਾਂ ਕਰਮਚਾਰੀਆਂ ਅਤੇ ਗੰਨ ਹਾਊਸ ਮਾਲਕਾਂ ਵਲੋਂ ਬਣਾਈ ਗਈ ਜਾਇਦਾਦ ਦੀ ਵੀ ਜਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਸ ਨੇ ਕੁਝ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਰਾਉਂਡ ਅੱਪ ਵੀ ਕੀਤਾ ਹੈ।


Baljeet Kaur

Content Editor

Related News