ਅੰਮ੍ਰਿਤਸਰ: 2 ਸਕੇ ਭਰਾਵਾਂ ਤੋਂ ਬਾਅਦ ਤਾਹਿਰਪੁਰ ਦੇ ਨੌਜਵਾਨ ਦੀ ਵੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

Wednesday, Oct 19, 2022 - 10:49 AM (IST)

ਅੰਮ੍ਰਿਤਸਰ: 2 ਸਕੇ ਭਰਾਵਾਂ ਤੋਂ ਬਾਅਦ ਤਾਹਿਰਪੁਰ ਦੇ ਨੌਜਵਾਨ ਦੀ ਵੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

ਤਰਸਿੱਕਾ (ਤਰਸੇਮ) - ਅੰਮ੍ਰਿਤਸਰ ਦੇ ਮਹਿਤਾ ਰੋਡ ’ਤੇ ਪੈਂਦੇ ਪਿੰਡ ਅਕਾਲਗੜ੍ਹ ਢਪੱਈਆਂ ਕੋਲੋਂ ਥਾਣਾ ਜੰਡਿਆਲਾ ਗੁਰੂ ਅਧੀਨ ਪੈਂਦੀ ਪੁਲਸ ਚੌਕੀ ਨਵਾਂ ਪਿੰਡ ਨੂੰ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਗੁਰਦੇਵ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਤਾਹਰਪੁਰਾ ਥਾਣਾ ਮੱਤੇਵਾਲ ਵਜੋਂ ਹੋਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਹੋਈ ਹੈ। ਨੌਜਵਾਨ ਨੇ ਆਪਣੇ ਹੱਥ ਵਿਚ ਇਕ ਨਸ਼ੇ ਵਾਲੀ ਸਰਿੰਜ ਫੜੀ ਹੋਈ ਸੀ। ਥਾਣਾ ਜੰਡਿਆਲਾ ਗੁਰੂ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ : ਗੁਰੂ ਨਗਰੀ ਅੰਮ੍ਰਿਤਸਰ 'ਚ ਨਸ਼ਿਆਂ ਦਾ ਕਹਿਰ, ਮਾਪਿਆਂ ਨੇ ਲਾਡਾਂ ਨਾਲ ਪਾਲ਼ੇ 2 ਸਕੇ ਭਰਾਵਾਂ ਦੀ ਮੌਤ

ਦੱਸ ਦੇਈਏ ਕਿ ਬੀਤੇ ਦਿਨ ਅੰਮ੍ਰਿਤਸਰ ਦੇ ਕਟੜਾ ਬੱਗੀ ਇਲਾਕੇ ’ਚ ਨਸ਼ੇ ਦੇ ਕਹਿਰ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨਾਂ ਦੀ ਪਛਾਣ ਰੋਹਨ (21) ਅਤੇ ਕਾਲੂ (18) ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਲਿਆ। ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ : ESI ਹਸਪਤਾਲ ਦੇ ਬਾਹਰ ਮਿਲਿਆ ਨਵਜਾਤ ਬੱਚੀ ਦਾ ਭਰੂਣ, ਸੜਕ ’ਤੇ ਸੁਟਣ ਵਾਲਾ ਕਲਯੁੱਗੀ ਪਿਤਾ ਗ੍ਰਿਫਤਾਰ

 


author

rajwinder kaur

Content Editor

Related News