ਲੋਕਾਂ ਦੀਆਂ ਆਸਾਂ ਤੇ ਉਮੀਦਾਂ ''ਤੇ ਪੂਰਾ ਉਤਰਾਂਗਾ : ਖਹਿਰਾ

01/13/2019 1:29:29 AM

ਬਾਬਾ ਬਕਾਲਾ ਸਾਹਿਬ,(ਰਾਕੇਸ਼)— ਹਾਲ ਹੀ 'ਚ ਗਠਿਤ ਹੋਈ ਪੰਜਾਬੀ ਏਕਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦਾ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਮਾਝੇ ਦੀ ਧਰਤੀ 'ਤੇ ਪੁੱਜਣ 'ਤੇ ਹਲਕੇ ਦੇ ਵਰਕਰਾਂ ਵਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਕੁਝ ਸਮੇਂ ਲਈ ਮੋੜ ਬਾਬਾ ਬਕਾਲਾ ਸਾਹਿਬ ਵਿਖੇ ਸਥਿਤ ਇਕ ਢਾਬੇ 'ਤੇ ਰੁਕੇ, ਜਿਥੇ ਉਨ੍ਹਾਂ ਨੇ ਵਰਕਰਾਂ ਦਾ ਪਿਆਰ ਕਬੂਲ ਕੀਤਾ ਤੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਪਾਰਟੀ ਲੋਕਾਂ ਦੀਆਂ ਆਸਾਂ ਤੇ ਉਮੀਦਾਂ 'ਤੇ ਪੂਰਾ ਉਤਰਨਗੇ। ਉਨ੍ਹਾਂ ਕਿਹਾ ਕਿ ਮੈਂ ਇੱਛਾ ਰੱਖਦਾ ਹਾਂ ਕਿ ਪ੍ਰਮਾਤਮਾ ਸਾਨੂੰ ਸੱਚੀ ਸੋਚ ਤੇ ਸੁਮੱਤ ਬਖਸ਼ੇ ਤਾਂ ਕਿ ਪਾਰਟੀ ਦਿਨ ਦੁੱਗਣੀ ਤੇ ਰਾਤ ਚੌਗੁਣੀ ਕਰ ਸਕੇ ਅਤੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੋ ਸਕੇ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਤੇ ਰਾਜ ਦੀਆਂ ਦੂਜੀਆਂ ਸਿਆਸੀ ਪਾਰਟੀਆਂ ਦੀ ਤਿੱਖੀ ਆਲੋਚਨਾ ਵੀ ਕੀਤੀ।

ਇਸ ਮੌਕੇ ਪਰਗਟ ਸਿੰਘ ਚੋਗਾਵਾਂ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ (ਦੋਵੇਂ ਮੈਂਬਰ ਪੀ. ਏ. ਸੀ.), ਸਰਪੰਚ ਪਰਮਿੰਦਰਜੀਤ ਸਿੰਘ ਬਾਬਾ ਬਕਾਲਾ, ਮੈਡਮ ਅਮਰਜੀਤ ਕੌਰ ਸੰਧੂ, ਕੁਲਜੀਤ ਕੌਰ ਮੱਲਾ, ਹਰਪ੍ਰੀਤ ਸਿੰਘ ਭਿੰਡਰ, ਨਰਿੰਦਰ ਸਿੰਘ, ਬਲਦੇਵ ਸਿੰਘ, ਹਨੀ ਸਿੰਘ, ਪ੍ਰਤਾਪ ਸਿੰਘ ਪ੍ਰਧਾਨ ਸਰਲੀ, ਤੇਜਿੰਦਰ ਸਿੰਘ ਬੱਲ, ਬਲਜਿੰਦਰ ਸਿੰਘ ਚਾਹਲ, ਸਤਨਾਮ ਸਿੰਘ ਸੇਰੋਂ, ਮਲੂਕ ਸਿੰਘ, ਮਨਮੋਹਨ ਸਿੰਘ ਕੰਮੋਕੇ, ਬਲਵਿੰਦਰ ਸਿੰਘ ਬਦੇਸ਼ਾ, ਬਲਵਿੰਦਰ ਸਿੰਘ ਫੇਰੂਮਾਨ, ਦਵਿੰਦਰ ਸਿੰਘ ਮੱਟਾ, ਭਗਵੰਤ ਸਿੰਘ ਵਜ਼ੀਰ ਭੁੱਲਰ, ਪ੍ਰਭਦਿਆਲ ਸਿੰਘ, ਅਮਰਜੀਤ ਸਿੰਘ ਕਾਲੇਕੇ, ਅਮਰਜੀਤ ਸਿੰਘ ਨਾਗੋਕੇ, ਬਾਪੂ ਜਗੀਰ ਸਿੰਘ ਸੰਘਰਕੋਟ, ਲੱਖਾ ਸਿੰਘ, ਜੈਮਲ ਸਿੰਘ, ਬਲਪ੍ਰੀਤ ਸਿੰਘ ਆਦਿ ਆਗੂ ਤੇ ਵਰਕਰ ਹਾਜ਼ਰ ਸਨ।


Related News